CIA ਸਟਾਫ ਫਰੀਦਕੋਟ ਦੀ ਪੁਲਸ ਦੇ ਹੱਥ ਲੱਗੀ 25 ਲੱਖ ਦੀ ਹੈਰੋਇਨ

11/17/2019 4:53:26 PM

ਫਰੀਦਕੋਟ (ਜਗਤਾਰ) - ਸੀ.ਆਈ. ਏ ਸਟਾਫ ਫਰੀਦਕੋਟ ਦੀ ਪੁਲਸ ਨੇ 50 ਗ੍ਰਾਮ ਹੈਰੋਇਨ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 25 ਲੱਖ ਰੁਪਏ ਦੇ ਕਰੀਬ ਦੀ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਨਸ਼ਾ ਤਸਕਰ ਫਰੀਦਕੋਟ ਦੇ ਕੁਝ ਪਿੰਡਾਂ 'ਚ ਘੁੰਮ ਰਿਹਾ ਹੈ। ਡੀ.ਐੱਸ.ਪੀ. ਜਸਤਿੰਦਰ ਸਿੰਘ ਦੇ ਆਦੇਸ਼ਾਂ 'ਤੇ ਪੁਲਸ ਨੇ ਨਾਕੇਬੰਦੀ ਕਰਕੇ ਸ਼ੱਕੀ ਹਾਲਤ 'ਚ ਉਸ ਨੂੰ ਰੋਕ ਲਿਆ। ਪੁਲਸ ਵਲੋਂ ਉਸ ਦੀ ਤਲਾਸ਼ੀ ਲੈਣ 'ਤੇ ਬਰਾਮਦ ਹੋਈ 50 ਗ੍ਰਾਮ ਹੈਰੋਇਨ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ। ਪੁਲਸ ਮੁਤਾਬਕ ਮੁਲਜ਼ਮ ਦੀ ਪਛਾਣ ਬੂਟਾ ਸਿੰਘ ਪੁੱਤਰ ਜਰਨੈਲ ਸਿੰਘ ਵਜੋਂ ਹੋਈ ਹੈ।

rajwinder kaur

This news is Content Editor rajwinder kaur