ਫਰੀਦਕੋਟ ਪੁਲਸ ਨੇ ਸੁਝਾਇਆ ਲਾਕਡਾਊਨ ਦੌਰਾਨ ਬੰਦ ਪਏ ਘਰ ’ਚ ਹੋਈ ਚੋਰੀ ਦਾ ਮਾਮਲਾ

06/17/2020 6:28:42 PM

ਫਰੀਦਕੋਟ (ਜਗਤਾਰ) - ਕੋਰੋਨਾ ਕਾਰਨ ਹੋਈ ਤਾਲਾਬੰਦੀ ਦੌਰਾਨ ਫਰੀਦਕੋਟ ਦੇ ਭੋਲੂਵਾਲਾ ਰੋਡ ’ਤੇ ਇਕ ਬੰਦ ਪਏ ਘਰ ਵਿਚ ਹੋਈ ਚੋਰੀ ਦੀ ਵਾਰਦਾਤ ਨੂੰ ਸੁਲਝਾਉਣ ਦਾ ਫਰੀਦਕੋਟ ਪੁਲਸ ਨੇ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਚੋਰੀ ਦੇ ਸਮਾਨ ਸਮੇਤ ਇਕ ਚੋਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਪਾਸੋਂ ਚੋਰੀ ਕੀਤੇ 2 ਲੱਖ ਰੁਪਏ ਨਕਦ, 25 ਤੋਲੇ ਚਾਂਦੀ ਅਤੇ 5 ਤੋਲੇ ਸੋਨੇ ਦੇ ਗਹਿਣਿਆਂ ਸਮੇਤ 2 ਗੈਸ ਸਲੰਡਰ ਵੀ ਬਰਾਮਦ ਕੀਤੇ ਹਨ। ਪੁਲਸ ਨੇ ਫੜ੍ਹੇ ਗਏ ਦੋਸ਼ੀ ਨੂੰ ਪੁਲਸ ਰਿਮਾਂਡ ’ਤੇ ਲਿਆ ਹੈ ਤਾਂਕਿ ਪੁੱਛਗਿੱਛ ਦੌਰਾਨ ਉਸ ਤੋਂ ਹੋਰ ਵੀ ਕਈ ਤਰ੍ਹਾਂ ਦੇ ਖੁਲਾਸੇ ਹੋ ਸਕਦੇ ਹਨ ਅਤੇ ਸੰਭਾਵਨਾਂ ਵੀ ਹੈ।

ਹਰ ਸਾਲ ਦੁਨੀਆਂ ਦੇ 8 ਲੱਖ ਬੰਦੇ ਮਾਨਸਿਕ ਤਣਾਅ ਕਾਰਨ ਕਰਦੇ ਹਨ ਖੁਦਕੁਸ਼ੀ (ਵੀਡੀਓ)

ਪੜ੍ਹੋ ਇਹ ਵੀ - ਵਿਕਲਾਂਗਾਂ ਪ੍ਰਤੀ ਸਮਾਜ ਦਾ ਆਖਰ ਕਿਹੋ ਜਿਹਾ ਹੈ ‘ਰਵੱਈਆ’

ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਐੱਸ.ਪੀ. ਇਨਵੈਸਟੀਗੇਸਨ ਸੇਵਾ ਸਿੰਘ ਮੱਲ੍ਹੀ ਨੇ ਦੱਸਿਆ ਕਿ ਫਰੀਦਕੋਟ ਦੇ ਭੋਲੂਵਾਲਾ ਰੋਡ ’ਤੇ ਇਕ ਬੰਦ ਪਏ ਘਰ ਵਿਚ ਕੁਝ ਦਿਨ ਪਹਿਲਾਂ ਚੋਰੀ ਹੋਈ ਸੀ। ਚੋਰੀ ਦੀ ਇਸ ਘਟਨਾ ਨੂੰ ਥਾਣਾ ਸਿਟੀ ਫਰੀਦਕੋਟ ਦੀ ਪੁਲਸ ਨੇ ਸੁਲਝਾ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਵਿਚ ਉਸੇ ਇਲਾਕੇ ਦੇ ਰਹਿਣ ਵਾਲੇ ਇਕ ਲਵਕੇ ਨੂੰ ਕਾਬੂ ਕੀਤਾ ਹੈ, ਜਿਸ ਪਾਸੋਂ ਚੋਰੀ ਕੀਤੀ ਹੋਈ 2 ਲੱਖ ਰੁਪਏ ਦੀ ਨਕਦੀ, 25 ਤੋਲੇ ਚਾਂਦੀ ਅਤੇ 5 ਤੋਲੇ ਸੋਨੇ ਦੇ ਗਹਿਣੇ ਅਤੇ 2 ਗੈਸ ਸਲੰਡਰ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਵੱਡੀ ਰਿਕਵਰੀ ਹੈ, ਜੋ ਫਰੀਦਕੋਟ ਪੁਲਸ ਨੇ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਸ ਤੋਂ ਸ਼ਹਿਰ ਅੰਦਰ ਹੋਈਆਂ ਚੋਰੀਆਂ ਦੇ ਹੋਰ ਸੁਰਾਗ ਮਿਲਣ ਦੀ ਆਸ ਹੈ।

ਘਰ ਨੂੰ ਸਾਫ-ਸੁਥਰਾ ਰੱਖਣ ਅਤੇ ਖੂਬਸੂਰਤ ਬਣਾਉਣ ਲਈ ਅਪਣਾਓ ਇਹ ਤਰੀਕੇ


rajwinder kaur

Content Editor

Related News