ਠੰਡ ਨੇ ਠਾਰੇ ਫਰੀਦਕੋਟੀਏ, ਪਾਰਾ 2℃ ਤੋਂ ਹੇਠਾਂ

12/30/2019 6:18:53 PM

ਫਰੀਦਕੋਟ (ਜਗਤਾਰ) - ਪਿਛਲੇ ਕਈ ਦਿਨਾਂ ਤੋਂ ਉੱਤਰੀ-ਭਾਰਤ ਦੇ ਵੱਖ-ਵੱਖ ਇਲਾਕੇ ਠੰਡ ਦੀ ਮਾਰ ਝੱਲ ਰਹੇ ਹਨ। ਲਗਾਤਾਰ ਵੱਧ ਰਹੀ ਇਸ ਠੰਡ ਨੇ ਫਰੀਦਕੋਟੀਆਂ ’ਤੇ ਖਾਸੀ ਮਿਹਰ ਕੀਤੀ ਹੋਈ ਹੈ। ਫਰੀਦਕੋਟ ਬੀਤੇ 3-4 ਦਿਨਾਂ ਤੋਂ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਬਣ ਗਿਆ ਹੈ, ਜਿਸ ਦਾ ਪਾਰਾ 2℃ ਤੋਂ ਵੀ ਹੇਠਾਂ ਰਿਕਾਰਡ ਕੀਤਾ ਗਿਆ। ਲਗਤਾਰ ਪੈ ਰਹੀ ਠੰਡ ਵਿਚ ਅੱਜ ਫਰੀਦਕੋਟ ਵਿਖੇ ਧੁੰਦ ਦਾ ਅਸਰ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ, ਜਿਸ ਨੇ ਆਮ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਕਰ ਦਿੱਤਾ। 

ਜਾਣਕਾਰੀ ਅਨੁਸਾਰ ਠੰਡ ਤੋਂ ਬਚਣ ਲਈ ਆਮ ਲੋਕ ਅਤੇ ਦੁਕਾਨਦਾਰ ਅੱਗ ਦਾ ਸਹਾਰਾ ਲੈ ਰਹੇ ਹਨ। ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਗਰਮ ਕੱਪੜਿਆਂ ਦੀ ਵਰਤੋਂ ਕਰ ਰਹੇ ਹਨ। ਠੰਡ ਅਤੇ ਪੈ ਰਹੀ ਸੰਘਣੀ ਧੁੰਦ ਨੇ ਵਹੀਕਲਾਂ ਦੀ ਰਫ਼ਤਾਰ ਨੂੰ ਵੀ ਹੌਲੀ ਕਰਕੇ ਰੱਖ ਦਿੱਤੀ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਬੀਤੇ 4-5 ਦਿਨਾਂ ਤੋਂ ਠੰਡ ਬਹੁਤ ਪੈ ਰਹੀ ਹੈ, ਜਿਸ ਕਾਰਨ ਕੰਮ ਕਰਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ। 

rajwinder kaur

This news is Content Editor rajwinder kaur