ਸਿੱਖ ਜਥੇਬੰਦੀਆਂ ਦੇ ਵਫਦ ਨੇ SSP ਤੇ DC ਫਰੀਦਕੋਟ ਨੂੰ ਦਿੱਤਾ ਮੰਗ-ਪੱਤਰ,

02/07/2020 1:25:55 PM

ਫਰੀਦਕੋਟ (ਜਗਤਾਰ) - ਬਹਿਬਲਕਲਾਂ ਗੋਲੀਕਾਂਡ ਮਾਮਲੇ ਦੇ ਗਵਾਹ ਦੀ ਮੌਤ ਮਗਰੋਂ ਵੱਖ-ਵੱਖ ਸਿਆਸੀ ਪਾਰਟੀਆਂ ਮਿ੍ਤਕ ਦੀ ਪਤਨੀ ਦੇ ਬਿਆਨਾਂ ’ਤੇ ਜਿਥੇ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਹਨ। ਉਥੇ ਹੀ ਵੱਖ-ਵੱਖ ਸਿੱਖ ਜਥੇਬੰਦੀਆਂ ਮਿ੍ਤਕ ਗਵਾਹ ਦੇ ਪਰਿਵਾਰ ਦਾ ਸਾਥ ਦੇ ਰਹੀਆਂ ਹਨ। ਇਸ ਮਾਮਲੇ ਦੇ ਸਬੰਧ ’ਚ ਅੱਜ ਕਈ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜ਼ਿਲਾ ਪੁਲਸ ਮੁਖੀ ਤੇ ਡੀ.ਸੀ. ਫਰੀਦਕੋਟ ਨੂੰ ਸਾਂਝੇ ਤੌਰ ’ਤੇ ਇਕ ਮੰਗ ਪੱਤਰ ਦਿੱਤਾ। ਸਿੱਖ ਜਥੇਬੰਦੀਆਂ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਉਨ੍ਹਾਂ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਦੀ ਸਹੀ ਤੇ ਪਾਰਦਰਸ਼ੀ ਤਰੀਕੇ ਨਾਲ ਜਾਂਚ ਮੁਕੰਮਲ ਕਰ ਪੀੜਤ ਪਰਿਵਾਰ ਨੂੰ ਇਨਸਾਫ ਦੇਣ। ਦੂਜੇ ਪਾਸੇ ਐੱਸ.ਐੱਸ.ਪੀ. ਫਰੀਦਕੋਟ ਆਈਆਂ ਹੋਈਆਂ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਦੇ ਸਬੰਧ ’ਚ ਪੀੜਤ ਪਰਿਵਾਰ ਨੇ ਜਿੰਨਾ ਲੋਕਾਂ ਦੇ ਨਾਂ ਲਿਖਤ ਸ਼ਿਕਾਇਤ ’ਚ ਪੁਲਸ ਨੂੰ ਦਿੱਤੇ ਹਨ, ਦੀ ਭੂਮੀਕਾ ਦੀ ਜਾਂਚ ਕੀਤੀ ਜਾਵੇਗੀ। 


rajwinder kaur

Content Editor

Related News