ਬਾਬਾ ਫਰੀਦ ਪਬਲਿਕ ਸਕੂਲ ਦੀ ਲਵਪ੍ਰੀਤ ਕੌਰ ਦਾ ਪੀ. ਸੀ. ਐੱਸ. ਕਰਨ ’ਤੇ ਨਿੱਘਾ ਸੁਆਗਤ

02/19/2020 4:32:23 PM

ਫ਼ਰੀਦਕੋਟ (ਜਸਬੀਰ ਕੌਰ, ਬਾਂਸਲ)- ਬਾਬਾ ਫਰੀਦ ਜੀ ਦੀ ਰਹਿਮਤ ਸਦਕਾ, ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਕੁਲਦੀਪ ਕੌਰ ਦੀ ਅਗਵਾਈ ਹੇਠ ਚੱਲ ਰਹੇ ਬਾਬਾ ਫਰੀਦ ਪਬਲਿਕ ਸਕੂਲ ਦੀ ਵਿਦਿਆਰਥਣ ਲਵਪ੍ਰੀਤ ਕੌਰ ਦਾ ਪੀ. ਸੀ. ਐੱਸ. ਕਰਨ ’ਤੇ ਨਿੱਘਾ ਸੁਆਗਤ ਕੀਤਾ ਗਿਆ। ਲਵਪ੍ਰੀਤ ਕੌਰ ਦੇ ਸੁਆਗਤ ਮਗਰੋਂ ਗੁਰਦੁਆਰਾ ਸਾਹਿਬ ਵਿਖੇ ਬਾਬਾ ਫਰੀਦ ਜੀ ਅੱਗੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਸਕੂਲ ਅੰਦਰ ਦਾਖਲ ਹੋਣ ਤੋਂ ਪਹਿਲਾਂ ਲਵਪ੍ਰੀਤ ਨੇ ਸਕੂਲ ਦੇ ਗੇਟ ’ਤੇ ਮੱਥਾ ਟੇਕਿਆ ਅਤੇ ਕਿਹਾ ਕਿ ਸਕੂਲ ਦੀ ਬਦੌਲਤ ਅੱਜ ਉਹ ਇਸ ਮੁਕਾਮ ’ਤੇ ਕੜ੍ਹੀ ਹੈ। ਲਵਪ੍ਰੀਤ ਦੇ ਸੁਆਗਤ ਮੌਕੇ ਸਕੂਲ ਕਮੇਟੀ ਮੈਂਬਰ ਸਣੇ ਅਧਿਆਪਕ, 12ਵੀਂ ਜਮਾਤ ਦੇ ਵਿਦਿਆਰਥੀ ਅਤੇ ਇਸ ਦੇ ਮਾਤਾ-ਪਿਤਾ ਮੌਜੂਦ ਸਨ। ਲਵਪ੍ਰੀਤ ਤੋਂ ਕੇਂਟ ਕੱਟਵਾ ਉਸਨੂੰ ਵਧਾਈ ਦਿੱਤੀ ਗਈ। ਗੁਰਦਆਰਾ ਗੋਦਡ਼ੀ ਸਾਹਿਬ ਦੇ ਸੇਵਾਦਾਰ ਗੁਰਜਾਪ ਸਿੰਘ ਸੇਖੋਂ ਨੇ ਬਹੁਤ ਖੁਸ਼ੀ ਜਾਹਿਰ ਕਰਦੇ ਹੋਏ ਲਵਪ੍ਰੀਤ ਕੌਰ ਦੀ ਭਰਪੂਰ ਸ਼ਲਾਘਾ ਕੀਤੀ। 

ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਲਵਪ੍ਰੀਤ ਵਰਗੇ ਹੀਰੇ ਨੂੰ ਤਰਾਸ਼ਣ ਦਾ ਸਿਹਰਾ ਉਸਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਦੇ ਸਿਰ ਬੱਝਦਾ ਹੈ। ਲਵਪ੍ਰੀਤ ਕੌਰ ਨੇ ਸਾਰੇ ਅਧਿਆਪਕਾਂ, ਕੋਆਰਡੀਨੇਟਰਜ਼ ਅਤੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੋਲਤ ਉਸ ਨੂੰ ਮੁਕਾਮ ਹਾਸਿਲ ਹੋਇਆ। ਉਸਨੇ ਕਿਹਾ ਕਿ ਉਸਨੇ ਹਮੇਸ਼ਾ ਇੰਦਰਜੀਤ ਸਿੰਘ ਖਾਲਸਾ ਨੂੰ ਆਪਣਾ ਰੋਲ ਮਾਡਲ ਮੰਨਿਆ ਹੈ ਅਤੇ ਉਹ ਉਨ੍ਹਾਂ ਦੇ ਦਿਖਾਏ ਇਮਾਨਦਾਰੀ ਅਤੇ ਨਿਡਰਤਾ ਦੇ ਰਸਤੇ ’ਤੇ ਚੱਲਣਾ ਚਾਹੁੰਦੀ ਹੈ। ਉਸਨੇ ਦੱਸਿਆ ਕਿ ਅੱਜ ਉਹ ਵੀ ਸਕੂਲ ਦੇ ਉਨ੍ਹਾਂ ਵਿਦਿਆਰਥੀਆਂ ਦੀ ਸੂਚੀ ’ਚ ਸ਼ਾਮਲ ਹੋ ਗਈ, ਜਿਨ੍ਹਾਂ ਨੇ ਐਮ. ਬੀ. ਬੀ. ਐੱਸ., ਆਈ. ਏ. ਐੱਸ ਕਰਕੇ ਆਪਣੇ ਸਕੂਲ ਦੇ ਨਾਂ ਨੂੰ ਚਾਰ ਚੰਨ ਲਾਏ ਹਨ। ਅੰਤ ’ਚ ਸਕੂਲ ਪ੍ਰਿੰਸਪੀਲ ਨੇ ਵੀ ਲਵਪ੍ਰੀਤ ਨੂੰ ਵਧਾਈ ਦਿੱਤੀ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। 


rajwinder kaur

Content Editor

Related News