ਫਰੀਦਕੋਟ ਜ਼ਿਲ੍ਹੇ ''ਚ ਖੁੱਲ੍ਹਿਆ ਦੂਜਾ ਗੁਰੂ ਨਾਨਕ ਮੋਦੀਖਾਨਾ, ਲੋੜਵੰਦਾਂ ਨੂੰ ਮਿਲੇਗਾ ਸਸਤੇ ਭਾਅ ''ਤੇ ਰਾਸ਼ਨ

07/15/2020 2:42:39 PM

ਫਰੀਦਕੋਟ (ਜਗਤਾਰ)— ਪਿਛਲੇ ਦਿਨੀਂ ਲੁਧਿਆਣਾ 'ਚ ਸਸਤੀਆਂ ਦਵਾਈਆਂ ਦਾ ਇਕ ਮੋਦੀਖਾਨਾ ਬਲਜਿੰਦਰ ਸਿੰਘ ਜਿੰਦੂ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੂਰੇ ਪੰਜਾਬ 'ਚ ਮੋਦੀਖਾਨੇ ਦੀ ਇਕ ਲਹਿਰ ਚੱਲ ਪਈ ਅਤੇ ਕਈ ਮੋਦੀਖਾਨੇ ਦਵਾਈਆਂ ਅਤੇ ਘਰੇਲੂ ਸਾਮਾਨ ਦੇ ਖੁੱਲ੍ਹੇ।

ਇਹ ਲਹਿਰ ਹਵਾ ਵਾਂਗ ਤੇਜ਼ੀ ਨਾਲ ਅੱਗੇ ਵਧਦੀ ਹੋਈ ਫ਼ਰੀਦਕੋਟ ਪਹੁੰਚੀ ਅਤੇ ਪਿੰਡ ਕਿਲਾ ਨੌ ਨਾਲ ਸਬੰਧਤ ਤਰਕਸ਼ੀਲ ਆਗੂ ਲਖਵਿੰਦਰ ਹਾਲੀ ਨੇ ਆਪਣੇ ਪਿੰਡ ਦੇ ਜ਼ਰੂਰਤਮੰਦਾਂ ਲੋਕਾਂ ਲਈ ਗੁਰੂ ਨਾਨਕ ਮੋਦੀਖਾਨਾ ਖੋਲ੍ਹ ਦਿੱਤਾ ਸੀ ਅਤੇ ਹੁਣ ਦੂਜਾ ਮੋਦੀਖਾਨਾ ਫ਼ਰੀਦਕੋਟ ਸ਼ਹਿਰ ਦੇ ਨੌਜਵਾਨ ਸੁਖਵਿੰਦਰ ਸੁੱਖਾ ਵੱਲੋਂ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਬਜਿੰਦਰ ਸਿੰਘ ਜਿੰਦੂ ਵੱਲੋਂ ਰਿਬਨ ਕਟ ਕੇ ਕੀਤਾ ਗਿਆ। ਇਸ ਮੋਦੀਖਨੇ 'ਚ ਹਰ ਇਕ ਤਰਾਂ ਦਾ ਘਰੇਲੂ ਸਾਮਾਨ ਲੋਕਾਂ ਨੂੰ ਮਿਲੇਗਾ।
ਇਹ ਵੀ ਪੜ੍ਹੋ: ਰੂਪਨਗਰ ਦੀ ਦਲੇਰ ਡੀ.ਸੀ. : ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਇੰਝ ਵਧਾ ਰਹੀ ਹੈ ਯੋਧਿਆਂ ਦਾ ਹੌਂਸਲਾ

ਇਸ ਮੌਕੇ ਮੋਦੀਖਾਨਾ ਖੋਲ੍ਹਣ ਵਾਲੇ ਸੁਖਵਿੰਦਰ ਸੁੱਖਾ ਨੇ ਕਿਹਾ ਕਿ ਉਨ੍ਹਾਂ ਨੇ ਬਲਜਿੰਦਰ ਜਿੰਦੂ ਦੀਆਂ ਵੀਡੀਓਜ਼ ਵੇਖੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਵੀ ਸੋਚਿਆ ਗਿਆ ਕਿ ਘਰੇਲੂ ਸਾਮਾਨ ਦਾ ਇਕ ਮੋਦੀਖਾਨਾ ਖੋਲ੍ਹਿਆ ਜਾਵੇ, ਜਿਸ 'ਚ ਲੋਕਾਂ ਨੂੰ ਸਸਤਾ ਸਾਮਾਨ ਦਿੱਤਾ ਜਾਵੇ। ਇਸ ਦੇ ਚਲਦਿਆਂ ਅੱਜ ਇਹ ਮੋਦੀਖਾਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ 'ਚ ਲੋਕਾਂ ਨੂੰ ਸਸਤਾ ਸਾਮਾਨ ਦਿਤਾ ਜਾਵੇਗਾ।

ਇਸ ਮੌਕੇ ਉਦਘਾਟਨ ਕਰਨ ਪਹੁੰਚੇ ਬਲਜਿੰਦਰ ਸਿੰਘ ਜਿੰਦੂ ਨੇ ਕਿਹਾ ਕਿ ਅੱਜ ਫਰੀਦਕੋਟ 'ਚ ਇਕ ਨੌਜਵਾਨ ਵੱਲੋਂ ਇਕ ਮੋਦੀਖਾਨੇ ਨੂੰ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਘਰੇਲੂ ਸਾਮਾਨ ਲੋਕਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਲੁਧਿਆਣਾ ਤੋਂ ਚੱਲਿਆ ਸੀ ਅਤੇ ਪੂਰੇ ਪੰਜਾਬ 'ਚ ਫੈਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ 'ਚ ਮੁਸ਼ਕਿਲਾਂ ਤਾਂ ਆਉਂਦੀਆਂ ਨੇ ਕਿਉਂਕਿ ਕਈ ਤਰ੍ਹਾਂ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਇਹ ਇਕ ਲਹਿਰ ਚੱਲੀ ਹੈ ਅਤੇ ਇਸ ਨੂੰ ਅੱਗੇ ਹੋਰ ਵਧਣਾ ਚਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਈ ਵੀ ਇਸ ਲਹਿਰ ਦਾ ਫਾਇਦਾ ਚੁੱਕ ਕੇ ਲੋਕਾਂ ਦੀ ਲੁੱਟ ਨਾ ਕਰੇ ਅਤੇ ਜੇ ਕਰ ਇਸ ਤਰਾਂ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਬਾਰੇ ਪ੍ਰਸ਼ਾਸਨ ਨੂੰ ਦੱਸਿਆ ਜਾਵੇ ਜਾਂ ਫਿਰ ਸਾਡੇ ਨਾਲ ਗੱਲ ਬਾਤੀ ਕੀਤੀ ਜਾਵੇ ਤਾਂ ਜੋ ਉਸ 'ਤੇ ਕੋਈ ਕਾਰਵਾਈ ਹੋ ਸਕੇ।

shivani attri

This news is Content Editor shivani attri