ਠੰਡ ਨੇ ਠਾਰੇ ਫਰੀਦਕੋਟੀਏ, ਪਾਰਾ 4.6℃ ਤੋਂ ਵੀ ਹੇਠਾਂ ਪੁੱਜਾ

12/27/2019 5:36:32 PM

ਫਰੀਦਕੋਟ (ਜਗਤਾਰ) - ਪਿਛਲੇ ਕਾਫੀ ਦਿਨਾਂ ਤੋਂ ਪੂਰਾ ਉਤਰੀ ਭਾਰਤ ਠੰਡ ਦੀ ਮਾਰ ਝੱਲ ਰਿਹਾ ਹੈ। ਲਗਾਤਾਰ ਵੱਧ ਰਹੀ ਇਸ ਠੰਡ ਨੇ ਫਰੀਦਕੋਟ ’ਚ ਰਹਿ ਰਹੇ ਲੋਕਾਂ ’ਤੇ ਵੀ ਬਹੁਤ ਮਿਹਰ ਕੀਤੀ ਹੋਈ ਹੈ। ਫਰੀਦਕੋਟ ਪਿਛਲੇ 3-4 ਦਿਨਾਂ ਤੋਂ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਬਣਿਆ ਹੋਇਆ ਹੈ, ਜਿਸ ਦਾ ਪਾਰਾ 4.6℃ ਤੋਂ ਹੇਠਾਂ ਡਿੱਗ ਚੁੱਕਾ ਹੈ। ਇਸ ਦੌਰਾਨ ਜੇਕਰ ਗੱਲ ਮੌਸਮ ਮਾਹਿਰਾਂ ਦੀ ਕੀਤੀ ਜਾਵੇ ਤਾਂ ਅਜੇ ਕੁਝ ਹੋਰ ਦਿਨ ਫਰੀਦਕੋਟੀਆਂ ਨੂੰ ਠੰਡ ਸਹਾਰਨੀ ਪੈ ਸਕਦੀ ਹੈ, ਕਿਉਂਕਿ ਲੋਕਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਹੋਣੇ ਮੁਸ਼ਕਲ ਹਨ। 

ਦੱਸ ਦੇਈਏ ਕਿ ਲਗਾਤਾਰ ਵੱਧ ਰਹੀ ਇਸ ਠੰਡ ਅਤੇ ਖਰਾਬ ਮੌਸਮ ਨੇ ਆਮ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਕੇ ਰੱਖਿਆ ਹੋਇਆ ਹੈ। ਲੋਕ ਅਤੇ ਦੁਕਾਨਦਾਰ ਠੰਡ ਤੋਂ ਬਚਣ ਲਈ ਅੱਗ ਦਾ ਸਹਾਰਾ ਲੈ ਰਹੇ ਹਨ। ਲੋਕ ਗਰਮ ਕੱਪੜੇ ਪਾ ਕੇ ਬਾਹਰ ਨਿਕਲ ਰਹੇ ਹਨ, ਜਿਸ ਕਾਰਨ ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਹੋਲੀ ਹੋ ਗਈ ਹੈ। 


rajwinder kaur

Content Editor

Related News