ਲਾਪਤਾ ਮਾਂ-ਪੁੱਤਰ ਦਾ ਸੁਰਾਗ ਨਾ ਮਿਲਣ ’ਤੇ ਪਰਿਵਾਰ ਵਾਲਿਆਂ ਨੇ ਥਾਣੇ ਦੇ ਬਾਹਰ ਲਗਾਇਆ ਧਰਨਾ

03/26/2022 12:21:34 PM

ਅਬੋਹਰ (ਸੁਨੀਲ) : ਅਬੋਹਰ ਹਨੂਮਾਨਗੜ੍ਹ ਰੋਡ ’ਤੇ ਸਥਿਤ ਬੱਲੂਆਣਾ ਵਿਧਾਨਸਭਾ ਖੇਤਰ ਦੇ ਪਿੰਡ ਬਹਾਵਵਾਲਾ ’ਚ ਸਥਿਤ ਥਾਣੇ ਬਾਹਰ ਲਾਪਤਾ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਧਰਨਾ ਲਾਇਆ ਗਿਆ। ਧਰਨੇ ਦੌਰਾਨ ਲੜਕੀ ਦੇ ਪਿਤਾ ਲੇਖਰਾਮ, ਪਤੀ ਮੁਕੇਸ਼ ਕੁਮਾਰ, ਭਰਾ ਸੰਦੀਪ ਕੁਮਾਰ ਅਤੇ ਪ੍ਰੇਮ ਕਾਮਰੇਡ, ਗੁਰਦੀਪ ਤੇ ਪਿੰਡਵਾਸੀਆਂ ਨੇ ਪੁਲਸ ਵਿਰੁੱਧ ਨਾਅਰੇਬਾਜ਼ੀ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਲਾਪਤਾ ਮਹਿਲਾ ਦਾ ਇਸ਼ਤਿਹਾਰ ਜਾਰੀ ਕਰ ਪੁਲਸ ਉਸਦਾ ਪਤਾ ਲਾਉਣ ਦਾ ਯਤਨ ਕਰ ਰਹੀ ਹੈ।

ਇਹ ਵੀ ਪੜ੍ਹੋ : ਭਾਰਤੀ ਸਰਹੱਦ 'ਚ ਦਾਖ਼ਲ ਹੋਈ ਮਾਸੂਮ ਬੱਚੀ ਨੂੰ ਵਾਪਸ ਪਾਕਿ ਨੂੰ ਸੌਂਪਿਆ

ਜਾਣਕਾਰੀ ਦਿੰਦੇ ਹੋਏ ਲਾਪਤਾ ਮਹਿਲਾ ਬਨਾਰਸੀ ਦੇਵੀ ਉਰਫ ਮੀਨਾਕਸ਼ੀ ਦੇ ਪਤੀ ਮੁਕੇਸ਼ ਕੁਮਾਰ ਵਾਸੀ ਪ੍ਰੇਮਪੁਰਾ ਥਾਣਾ ਪੀਲੀਬੰਗਾ ਨੇ ਦੱਸਿਆ ਕਿ ਉਹ ਹੋਲੀ ਦੇ ਤਿਉਹਾਰ ਤੇ ਆਪਣੀ ਕਰੀਬ 32 ਸਾਲਾ ਪਤਨੀ ਮੀਨਾਕਸ਼ੀ ਅਤੇ 7 ਸਾਲਾ ਬੇਟੇ ਰਿਸ਼ਭ ਨੂੰ ਉਸਦੇ ਮਾਇਕੇ ਪਿੰਡ ਸ਼ੇਰੇਵਾਲਾ ਛੱਡ ਕੇ ਗਿਆ ਸੀ। 21 ਮਾਰਚ ਨੂੰ ਮੀਨਾਕਸ਼ੀ ਦੇ ਪਿਤਾ ਨੇ ਉਸਨੂੰ ਵਾਪਸ ਪ੍ਰੇਮ ਪੁਰਾ ਜਾਣ ਲਈ ਰਾਜਪੁਰਾ ਤੋਂ ਬੱਸ ’ਤੇ ਬਿਠਾਇਆ ਸੀ ਪਰ ਸ਼ਾਮ ਤੱਕ ਉਹ ਘਰ ਨਹੀਂ ਪਹੁੰਚੀ। ਜਿਸਦੀ ਸ਼ਿਕਾਇਤ ਉਨ੍ਹਾਂ ਥਾਣਾ ਬਹਾਵਵਾਲਾ ਵਿਚ ਦਰਜ ਕਰਵਾ ਦਿੱਤੀ ਪਰ ਚਾਰ ਦਿਨ ਲੰਘ ਜਾਣ ਬਾਅਦ ਤੱਕ ਜਦ ਮਹਿਲਾ ਦਾ ਕੋਈ ਪਤਾ ਨਹੀਂ ਚਲਿਆ ਤਾਂ ਅੱਜ ਪਰਿਵਾਰ ਵਾਲਿਆਂ ਨੇ ਥਾਣੇ ਬਾਹਰ ਧਰਨਾ ਲਾਉਂਦੇ ਹੋਏ ਕਥਿਤ ਦੋਸ਼ ਲਾਇਆ ਕਿ ਪੁਲਸ ਇਸ ਮਾਮਲੇ ਵਿਚ ਲਾਪ੍ਰਵਾਹੀ ਕਰ ਰਹੀ ਹੈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

ਸੂਚਨਾ ਪਾ ਕੇ ਪੁਲਸ ਉਪ ਕਪਤਾਨ ਅਵਤਾਰ ਸਿੰਘ ਮੌਕੇ ’ਤੇ ਪਹੁੰਚੇ । ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਲੜਕੀ ਦਾ ਮੋਬਾਇਲ ਬੰਦ ਆ ਰਿਹਾ ਹੈ ਤੇ ਕਾਲ ਡਿਟੇਲ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਮਹਿਲਾ ਦੀ ਗੁੰਮਸ਼ੁਦੀ ਰਿਪੋਰਟ ਦਰਜ ਕਰ ਇਸ਼ਤਿਹਾਰ ਜਾਰੀ ਕਰਦੇ ਹੋਏ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਉਸਦਾ ਮੋਬਾਇਲ ਲਗਾਤਾਰ ਬੰਦ ਹੈ ਜਿਸ ਨਾਲ ਉਸਦੀ ਲੋਕੇਸ਼ਨ ਟਰੈਸ ਨਹੀਂ ਹੋ ਰਹੀ ਹੈ। ਪਤਾ ਚਲਿਆ ਹੈ ਕਿ ਉਕਤ ਮਹਿਲਾ ਦੇ ਮੋਬਾਇਲ ਦੀ ਅਖਿਰਲੀ ਲੋਕੇਸ਼ਨ ਸ਼੍ਰੀਗੰਗਾਨਰ ਵਿਚ ਪਾਈ ਗਈ ਹੈ ਜਿਸਦੇ ਚਲਦੇ ਪਰਿਵਾਰ ਵਾਲਿਆਂ ਨੇ ਬੀਤੇ ਦਿਨੀਂ ਸ਼੍ਰੀਗੰਗਾਨਗਰ ਵਿੱਚ ਵੀ ਇਸਦੀ ਪੜਤਾਲ ਕੀਤੀ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha