ਚਾਈਨਾ ਡੋਰ ਦੀ ਲਪੇਟ ''ਚ ਆਉਣ ਨਾਲ ਡਿੱਗਿਆ ਮੋਟਰਸਾਈਕਲ ਸਵਾਰ, ਟੁੱਟੀ ਲੱਤ

02/07/2021 10:51:44 PM

ਮੋਗਾ, (ਆਜ਼ਾਦ)- ਜੀ. ਟੀ. ਰੋਡ ਉੱਪਰ ਪਤੰਗ ਦੀ ਡੋਰ ਦੀ ਚਪੇਟ ਵਿਚ ਆਉਣ ਨਾਲ ਮਾਈਕਲ ਮਸੀਹ (24) ਨਿਵਾਸੀ ਬਾਬਾ ਜੀਵਨ ਸਿੰਘ ਨਗਰ ਦੁੱਨੇਕੇ ਬੁਰੀ ਤਰ੍ਹਾਂ ਜ਼ਖਮੀ ਹੋਣ ਤੋਂ ਇਲਾਵਾ ਉਸ ਦੀ ਲੱਤ ਟੁੱਟ ਗਈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧ ਵਿਚ ਜ਼ਖਮੀ ਨੌਜਵਾਨ ਦੇ ਭਰਾ ਯੁਨਸ ਮਸੀਹ ਨੇ ਦੱਸਿਆ ਕਿ ਉਸ ਦਾ ਭਰਾ ਭੀਮ ਨਗਰ ਕੈਂਪ ਵਿਚ ਕੰਮ ਕਰਦਾ ਹੈ। ਜਦੋਂ ਉਹ ਆਪਣੇ ਮੋਟਰਸਾਈਕਲ ’ਤੇ ਦੁਕਾਨ ਦੇ ਜਾ ਰਿਹਾ ਸੀ।
ਇਸ ਮੌਕੇ ਜਿਵੇਂ ਹੀ ਉਹ ਜੀ. ਟੀ. ਰੋਡ ਉੱਪਰ ਪੁੱਜਿਆ ਤਾਂ ਪਤੰਗ ਦੀ ਡੋਰ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਸ ਦਾ ਮੋਟਰਸਾਈਕਲ ਡਾਵਾਂਡੋਲ ਹੋ ਗਿਆ ਅਤੇ ਪੁਲ ਦੀ ਰੇਲਿੰਗ ਵਿਚ ਜਾ ਵੱਜਿਆ।ਇਸ ਹਾਦਸੇ ਵਿਚ ਉਸ ਦੀ ਲੱਤ ਟੁੱਟ ਗਈ ਅਤੇ ਕਈ ਥਾਵਾਂ ’ਤੇ ਡੁੱਘੀਆਂ ਸੱਟਾਂ ਵੀ ਲੱਗੀਆਂ, ਜਿਸ ’ਤੇ ਟਾਂਕੇ ਵੀ ਲਗਵਾਉਣੇ ਪਏ।ਇਸ ਮੌਕੇ ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਉਹ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚੇ ਅਤੇ ਜਾਂਚ ਤੋਂ ਇਲਾਵਾ ਜ਼ਖਮੀ ਨੌਜਵਾਨ ਨਾਲ ਗੱਲਬਾਤ ਕੀਤੀ ਤਾਂ ਪੱਤਾ ਲਗਾ ਕਿ ਨੌਜਵਾਨ ਚਾਈਨਾਂ ਡੋਰ ਦੀ ਲਪੇਟ ਵਿਚ ਨਹੀਂ ਆਇਆ ਬਲਕਿ ਪਤੰਗ ਉੜਾਉਨ ਵਾਲੀ ਦੂਸਰੀ ਰੋਡ ਵਿਚ ਉਲਝ ਗਿਆ ਸੀ, ਜਿਸ ਕਾਰਨ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਹਾਦਸਾ ਹੋ ਗਿਆ।


Bharat Thapa

Content Editor

Related News