ਤਲਵੰਡੀ ਸਾਬੋ : ਸਫਾਈ ਸੇਵਕ ਕਮਿਸ਼ਨ ਦਾ ਨਕਲੀ ਚੇਅਰਮੈਨ ਪੁਲਸ ਨੇ ਕੀਤਾ ਕਾਬੂ

05/07/2022 2:54:53 PM

ਤਲਵੰਡੀ ਸਾਬੋ (ਗਰਗ) :  ਤਲਵੰਡੀ ਸਾਬੋ ਪੁਲਸ ਨੇ ਇੱਕ ਅਜਿਹੇ ਨਕਲੀ ਚੇਅਰਮੈਨ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜੋ ਕਿ ਆਪਣੇ ਆਪ ਨੂੰ ਸਫਾਈ ਸੇਵਕ ਕਮਿਸ਼ਨ ਦਾ ਚੇਅਰਮੈਨ ਦੱਸ ਰਿਹਾ ਹੈ,ਇੰਨਾ ਹੀ ਨਹੀ ਇਸ ਵਿਅਕਤੀ ਨੇ ਨਗਰ ਕੌਂਸਲ ’ਚ ਸਫਾਈ ਕਰਮਚਾਰੀਆਂ ਨਾਲ ਮੀਟਿੰਗ ਵੀ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸਬੰਧੀ ਉਚ ਅਧਿਕਾਰੀਆਂ ਨੂੰ ਫੋਨ ਕਰਕੇ ਹੱਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਕਥਿਤ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਧੋਖਾਧੜੀ ਦਾ ਮਾਮਲਾ ਦਰਜ ਹੈ ਤੇ ਇਹ ਸੰਗਰੂਰ ਤੋ 2019 ਵਿੱਚ ਲੋਕ ਸਭਾ ਦੀ ਅਜ਼ਾਦ ਚੋਣ ਵੀ ਲੜ ਚੁੱਕਾ ਹੈ। ਪੁਲਸ ਨੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅਧਿਆਪਕ ਨੇ 4 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ’ਚ ਹਾਲਤ ਗੰਭੀਰ

ਤਲਵੰਡੀ ਸਾਬੋ ਪੁਲਸ ਦੇ ਅੜੀਕੇ ਚੜਿਆ ਇੱਕ ਵਿਅਕਤੀ ਆਪਣੇ ਆਪ ਨੂੰ ਇੱਕ ਇਨੋਵਾ ਗੱਡੀ ’ਚ ਬੈਠ ਕੇ ਸਫਾਈ ਸੇਵਕ ਕਮਿਸ਼ਨ ਦਾ ਚੇਅਰਮੈਨ ਦੱਸ ਰਿਹਾ ਸੀ। ਜਿਸ ਨੇ ਤਲਵੰਡੀ ਸਾਬੋ ਦੇ ਨਗਰ ਕੌਂਸਲ ’ਚ ਸਫਾਈ ਕਰਮਚਾਰੀਆਂ ਨਾਮ ਮੀਟਿੰਗ ਕੀਤੀ ਤੇ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਨ੍ਹਾਂ ਦੇ ਕੰਮ ਕਰਨ ਦੀ ਹਦਾਇਤ ਵੀ ਜਾਰੀ ਕੀਤੀ। ਪੁਲਸ ਨੇ ਜਾਂਚ ਦੌਰਾਨ ਕੋਈ ਵੀ ਚੇਅਰਮੈਨ ਨਾ ਹੋਣ ਦਾ ਖੁਲਾਸਾ ਕੀਤਾ। ਡੀ.ਐੱਸ.ਪੀ ਤਲਵੰਡੀ ਸਾਬੋ ਜਸਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਵਿਅਕਤੀ ਆਪਣੇ-ਆਪ ਨੂੰ ਸਫਾਈ ਸੇਵਕ ਕਮਿਸ਼ਨ ਦਾ ਚੇਅਰਮੈਨ ਦੱਸ ਕੇ ਨਗਰ ਕੌਂਸਲ ਵਿੱਚ ਮੀਟਿੰਗ ਕਰ ਰਿਹਾ ਹੈ ਤੇ ਅਧਿਕਾਰੀਆਂ ਨੂੰ ਵੀ ਫੋਨ ਕਰਕੇ ਗੁੰਮਰਾਹ ਕਰ ਰਿਹਾ ਹੈ ਜਿਸ ਦੀ ਪੁਲਸ ਨੇ ਜਾਂਚ ਕੀਤੀ ਤਾਂ ਉਹ ਵਿਅਕਤੀ ਜਾਅਲਸਾਜ ਨਿਕਲਿਆ ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਪੰਜਾਬ ਪੁਲਸ ਦਾ ਇਸਤੇਮਾਲ ਕਰ ਕੇ ਦਿੱਲੀ ’ਚ ਕੱਢ ਰਹੇ ਨਿੱਜੀ ਰੰਜਿਸ਼ਾਂ : ਨਵਜੋਤ ਸਿੱਧੂ

ਪੁਲਸ ਅਧਿਕਾਰੀਆਂ ਨੇ ਦਸਿਆ ਕਿ ਉਸ ਕੋਲੋਂ ਕੁੱਝ ਵਿਜਟਿੰਗ ਕਾਰਡ ਵੀ ਮਿਲੇ ਹਨ ਜਿਸ ਵਿੱਚ ਆਪਣੇ ਆਪਣੇ ਨੂੰ ਸਫਾਈ ਸੇਵਕ ਕਮਿਸ਼ਨ ਦਾ ਚੇਅਰਮੈਨ ਦੱਸਿਆ ਗਿਆ ਹੈ । ਪੁਲਸ ਅਧਿਕਾਰੀਆਂ ਨੇ ਦੱਸਿਆਂ ਕਿ ਉਕਤ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਇੱਕ ਮਾਮਲਾ ਦਰਜ ਹੈ ਤੇ ਇਹ ਚੋਣ ਵੀ ਲੜ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਨੇ ਹੋਰ ਕਿਸੇ ਨਾਲ ਠੱਗੀ ਮਾਰੀ ਹੈ ਜਾਂ ਕਿਸ ਕਿਸ ਨੂੰ ਗੁੰਮਰਾਹ ਕੀਤਾ ਹੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਫੜਿਆ ਗਿਆ ਨਕਲੀ ਚੇਅਰਮੈਨ ਨੇ ਆਪਣੇ ’ਤੇ ਲਗਾਏ ਸਾਰੇ ਦੋਸ਼ਾਂ ਨੂੰ ਬੇ-ਬੁਨੀਆਂਦ ਦੱਸਿਆ ਹੈ ਅਤੇ ਉਸ ਨੇ ਕਿਹਾ ਕਿ ਸੰਗਰੂਰ ਤੋਂ ਉਹ ਅਜਾਦ ਲੋਕ ਸਭਾ ਚੋਣ ਵੀ ਲੜ ਚੁੱਕਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News