ਮੇਲੇ ’ਚ ਟੈਟੂ ਬਣਾ ਰਹੇ ਨੌਜਵਾਨ ਦਾ ਕਤਲ ਕਰਨ ਵਾਲੇ ਨਾਬਾਲਗ ਸਮੇਤ ਚਾਰ ਕਾਬੂ

05/06/2021 6:50:07 PM

ਬੁਢਲਾਡਾ (ਬਾਸਲ): ਮਾਤਾ ਸ਼ੀਤਲਾ ਦੇ ਮੇਲੇ ’ਚ ਟੈਟੂ ਬਣਵਾ ਰਹੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਵਾਲੇ ਇਕ ਨਾਬਾਲਗ ਸਮੇਤ 4 ਨੌਜਵਾਨਾ ਨੂੰ ਲੰਬੀ ਮੁਸ਼ਕਤ ਤੋਂ ਬਾਅਦ ਸਿਟੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਨੌਜਵਾਨ ਵਿੱਚੋ ਨਾਬਾਲਗ ਅਰਸ਼ਦੀਪ ਸਿੰਘ(17) ਅਹਿਮਦਪੁਰ, ਗਗਨਦੀਪ ਸਿੰਘ(24), ਗਿਆਨ ਪ੍ਰਕਾਸ਼ ਸਿੰਘ ਵਿੱਕੀ(19), ਸੁਖਵਿਦਰ ਸਿੰਘ ਸੁੱਖੀ ਵਾਰਡ ਨਬਰ 18 ਬੁਢਲਾਡਾ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਅੱਜ ਤੋਂ ਇਕ ਸਾਲ ਪਹਿਲਾਂ ਫੇਸਬੁੱਕ ਰਾਹੀਂ ਗੱਲਬਾਤ ਨੂੰ ਲੈ ਕੇ ਨਾਨਕ ਸਿੰਘ ਪੱਤਰ ਸੁਖਪਾਲ ਸਿੰਘ ਵਾਰਡ ਨੰਬਰ 6 ਬੁਢਲਾਡਾ ਨਾਲ ਝਗੜਾ ਹੋ ਗਿਆ ਸੀ ਜੋ ਕਿ ਇਸ ਨੂੰ ਸੁਧਾਰਨ ਲਈ ਮੌਕੇ ਦੀ ਤਾਕ ਵਿੱਚ ਸੀ ਅਤੇ ਕੁਲਾਣੇ ਮੇਲੇ ਵਾਲੇ ਦਿਨ ਟੈਟੂ ਬਣਵਾ ਰਹੇ ਨਾਨਕ ਉਰਫ ਸ਼ੰਮੀ ਨੂੰ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ ਜਿਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ:   ਆਕਸੀਜਨ ਪਲਾਂਟ ਲਗਵਾਉਣ ਲਈ ਡਾ. ਓਬਰਾਏ ਨੇ ਵਧਾਇਆ ਮਦਦ ਦਾ ਹੱਥ, ਕੈਪਟਨ ਨੂੰ ਕੀਤੀ ਇਹ ਅਪੀਲ

PunjabKesari

ਸਿਟੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302 ਆਈ.ਪੀ.ਸੀ. ਤਹਿਤ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਜਿਸ ਤੇ ਐੱਸ.ਐੱਸ.ਪੀ. ਮਾਨਸਾ ਸੁਰਿੰਦਰ ਲਾਬਾਂ ਦੀ ਅਗਵਾਈ ਹੇਠ ਪੁਲਸ ਨੇ ਭਾਰੀ ਮੁਸ਼ਕਤ ਤੋਂ ਬਾਅਦ ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਕੋਲੋਂ ਦੋ ਮੋਟਰਸਾਇਕਲ, ਕਤਲ ਦੌਰਾਨ ਵਰਤਿਆ ਗਿਆ ਤੇਜ਼ਧਾਰ ਹਥਿਆਰ ਬਰਾਮਦ ਕੀਤਾ ਗਿਆ ਹੈ। ਅਦਾਲਤ ਵਲੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਇੱਥੋਂ ਨੇੜਲੇ ਪਿੰਡ ਕੁਲਾਣਾ ਵਿਖੇ ਹਰ ਸਾਲ ਦੀ ਤਰ੍ਹਾ ਲੱਗਣ ਵਾਲੇ ਮਾਤਾ ਸ਼ੀਤਲਾ ਦੇ ਮੇਲੇ ਦੌਰਾਨ ਅਪ੍ਰੈਲ ਦੇ ਪਹਿਲੇ ਹਫਤੇ ਟੈਟੂ ਬਣਵਾ ਰਹੇ ਨਾਨਕ ਸਿੰਘ ਨੂੰ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਮੋਬਾਇਲ ਦੀਆਂ ਕਾਲ ਡਿਟੇਲਾਂ ਅਤੇ ਵੱਖ-ਵੱਖ ਪਹਿਲੂਆਂ ਨਾਲ ਜਾਂਚ ਕੀਤੀ ਜਾ ਰਹੀ ਸੀ ਜੋ ਕਿ ਪੁਲਸ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਈ ਅਤੇ ਅਸਲ ਮੁਲਜਮਾਂ ਤੱਕ ਪਹੁੰਚ ਗਈ।

ਇਹ ਵੀ ਪੜ੍ਹੋ:   ਫਗਵਾੜਾ 'ਚ ਐੱਸ.ਐੱਚ.ਓ. ਦੀ ਗੁੰਡਾਗਰਦੀ 'ਤੇ ਆਈ.ਜੀ. ਕਸਤੋਬ ਸ਼ਰਮਾ ਦਾ ਵੱਡਾ ਬਿਆਨ


Shyna

Content Editor

Related News