ਫੱਗੂਵਾਲਾ ਨੇ ਦਲਿਤ ਵਰਗ ਨੂੰ ਅਪਸ਼ਬਦ ਬੋਲਣ ਵਾਲੇ ਵਿਅਕਤੀ ਖ਼ਿਲਾਫ਼ ਕਰਵਾਈ ਸ਼ਿਕਾਇਤ ਦਰਜ

10/27/2020 3:52:02 PM

ਭਵਾਨੀਗੜ੍ਹ(ਕਾਂਸਲ): ਸਥਾਨਕ ਸ਼ਹਿਰ ਦੇ ਇਕ ਪ੍ਰਾਪਰਟੀ ਡੀਲਰ ਵਲੋਂ ਆਪਣੀ ਕਾਲੋਨੀ 'ਚ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਲਾਟ ਨਾ ਦੇਣ ਨੂੰ ਲੈ ਕੇ ਅਨੁਸੂਚਿਤ ਜਾਤੀ ਦੇ ਲੋਕਾਂ ਵਿਰੁੱਧ ਉਂਗਲੀ ਜ਼ਹਿਰ ਦੀ ਸ਼ੋਸਲ ਮੀਡੀਆ 'ਤੇ ਵਾਇਰਲ ਹੋਈ ਆਡੀਓ ਦੇ ਕਾਰਨ ਦਲਿਤ ਭਾਈਚਾਰੇ 'ਚ ਉਕਤ ਪ੍ਰਾਪਰਟੀ ਡੀਲਰ ਵਿਰੁੱਧ ਸਖ਼ਤ ਗੁੱਸੇ ਦੀ ਲਹਿਰ ਪਾਈ ਗਈ। ਜਿਸ ਦੇ ਚਲਦਿਆਂ ਭਾਈਚਾਰੇ ਦੇ ਆਗੂਆਂ ਵਲੋਂ ਐੱਸ.ਸੀ,ਐੱਸ.ਟੀ ਕਮਿਸ਼ਨ ਚੰਡੀਗੜ੍ਹ ਕੋਲ ਸ਼ਿਕਾਇਤ ਕਰਕੇ ਪਲਾਟ ਨਾ ਦੇਣ 'ਤੇ ਅਪਸ਼ਬਦ ਬੋਲਣ ਵਾਲੇ ਪ੍ਰਾਪਰਟੀ ਡੀਲਰ ਅਤੇ ਸ਼ੋਸਲ ਮੀਡੀਆ 'ਤੇ ਆਡੀਓ ਵਾਇਰਲ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ:ਵਿਆਜ਼ 'ਤੇ ਵਿਆਜ਼ ਮਾਫ਼ੀ ਨਾਲ 75 ਫ਼ੀਸਦੀ ਕਰਜ਼ਾਧਾਰਕਾਂ ਨੂੰ ਰਾਹਤ,5 ਨਵੰਬਰ ਤੱਕ ਖਾਤੇ 'ਚ ਆਉਣਗੇ ਪੈਸੈ


ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨੁਸੂਚਿਤ ਵਰਗ ਨਾਲ ਸਬੰਧਤ ਆਗੂ ਗੁਰਦੀਪ ਸਿੰਘ ਫੱਗੂਵਾਲਾ ਨੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲੇ ਦੇ ਕਮਿਸ਼ਨ ਨੂੰ ਲਿਖ਼ਤੀ ਸ਼ਿਕਾਇਤ ਕਰਦਿਆਂ ਦੋਸ਼ ਲਗਾਇਆ ਕਿ ਭਵਾਨੀਗੜ੍ਹ ਦੇ ਜਨਰਲ ਵਰਗ (ਜਿੰਮੀਦਾਰ ਜਾਤੀ) ਨਾਲ ਸਬੰਧਤ ਇਕ ਪ੍ਰਾਪਰਟੀ ਡੀਲਰ ਨੇ ਦਲਿਤ ਭਾਈਚਾਰੇ ਨੂੰ ਬਹੁਤ ਅਪਮਾਨ ਜਨਕ ਸ਼ਬਦ ਬੋਲ ਕੇ ਜਿਥੇ ਭਾਰਤੀ ਸੰਵਿਧਾਨ ਦੀ ਉਲੰਘਣਾ ਕੀਤੀ ਹੈ, ਉਥੇ ਹੀ ਆਪਣੀ ਕਲੋਨੀ 'ਚ ਦਲਿਤ ਵਰਗ ਦੇ ਲੋਕਾਂ ਨੂੰ ਪਲਾਟ ਨਾ ਦੇਣ ਦੀ ਗੱਲ ਕਹਿ ਕੇ ਭਾਈਚਾਰੇ ਨੂੰ ਸਮਾਜ 'ਚ ਨੀਵਾ ਦਿਖ਼ਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਹਰਗਿਜ਼ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ।


ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਹਿਬਾਨਾਂ ਨੇ ਹਮੇਸਾ ਹੀ ਜਾਤ-ਪਾਤ ਦਾ ਖਾਤਮਾ ਕਰਕੇ ਸਾਨੂੰ ਮਨੁੱਖਤਾ ਦਾ ਸਿਧਾਂਤ ਅਪਣਾਉਣ ਦੀ ਪ੍ਰੇਰਣਾ ਦਿੱਤੀ ਅਤੇ ਇਸ ਦੇ ਨਾਲ ਸਾਡੇ ਦੇਸ਼ ਦੇ ਸੰਵਿਧਾਨ ਦੇ ਰਚੇਤਾ ਡਾ.ਬੀ.ਆਰ.ਅੰਬੇਦਕਰ ਜੀ ਨੇ ਵੀ ਸਦੀਆਂ ਤੋਂ ਚੱਲੀ ਆ ਰਹੀ ਜਾਤੀ ਪ੍ਰਥਾ ਨੂੰ ਖ਼ਤਮ ਕਰਨ ਲਈ ਸੰਘਰਸ਼ ਕੀਤਾ ਅਤੇ ਭਾਰਤੀ ਸੰਵਿਧਾਨ 'ਚ ਕਿਸੇ ਵੀ ਜਾਤੀ ਅਤੇ ਧਰਮ ਦੇ ਲੋਕਾਂ ਦਾ ਜਾਤੀ ਸੂਚਕ ਸਬਦਾਂ ਨਾਲ ਅਪਮਾਨ ਕਰਨ ਵਾਲੇ ਵਿਅਕਤੀਆਂ ਨੂੰ ਡੰਡ ਦੇਣ ਲਈ ਕਾਨੂੰਨ ਬਣਾਇਆ। ਪਰ ਆਪਣੇ ਆਪ ਨੂੰ ਸਰਮਾਏਦਾਰ ਕਹਾਉਣ ਵਾਲੇ ਕੁਝ ਲੋਕਾਂ ਵਲੋਂ ਆਪਣੀ ਘਟੀਆਂ ਸੋਚ ਰਾਹੀਂ ਅੱਜ ਵੀ ਦਲਿਤ ਭਾਈਚਾਰੇ ਨੂੰ ਭੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਆਡੀਓ ਨੂੰ ਵੀ ਇਕ ਸਾਜਿਸ਼ ਅਧੀਨ ਜਾਣ-ਬੁੱਝ ਕੇ ਵਾਇਰਲ ਕੀਤਾ ਗਿਆ ਹੈ। ਉਨ੍ਹਾਂ ਕਮਿਸ਼ਨ ਨੂੰ ਲਿਖ਼ਤੀ ਸ਼ਿਕਾਇਤ ਕਰਦਿਆਂ ਅਪਮਾਨ ਜਨਕ ਸ਼ਬਦ ਬੋਲਣ ਵਾਲੇ ਪ੍ਰਾਪਰਟੀ ਡੀਲਰ ਅਤੇ ਆਡੀਓ ਸ਼ੋਸਲ ਮੀਡੀਆ 'ਤੇ ਵਾਇਰਲ ਕਰਨ ਵਾਲੇ ਵਿਅਕਤੀਆਂ 'ਤੇ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ। ਇਸ ਦੌਰਾਨ ਸ: ਫੱਗੂਵਾਲਾ ਨੇ ਦੱਸਿਆ ਕਿ ਕਮਿਸ਼ਨ 'ਤੇ ਉਨ੍ਹਾਂ ਦੀ ਸ਼ਿਕਾਇਤ ਨੂੰ ਦਰਜ਼ ਕਰਦਿਆਂ ਪੱਤਰ ਨੰਬਰ 2103/20 ਅਧੀਨ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਭਾਈਚਾਰੇ ਦੇ ਲੋਕਾਂ ਨੂੰ ਇਹੋ ਜਿਹੇ ਲੋਕਾਂ ਨੂੰ ਸਬਕ ਸਿਖ਼ਾਉਣ ਅਤੇ ਦਲਿਤ ਭਾਈਚਾਰੇ 'ਤੇ ਹੋ ਰਹੀ ਬੇਇਨਸਾਫ਼ੀ ਦੇ ਖ਼ਿਲਾਫ਼ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ।  

ਇਹ ਵੀ ਪੜ੍ਹੋ:ਕ੍ਰਿਸ ਗੇਲ ਨੇ ਰਿਟਾਇਰਮੈਂਟ ਪਲਾਨ 'ਤੇ ਕੀਤੀ ਗੱਲ, ਜਾਣੋ ਕਦੋਂ ਸੰਨਿਆਸ ਲੈਣਗੇ ਯੂਨੀਵਰਸ ਬਾਸ​​​​​​​


ਇਥੇ ਖਾਸ਼ ਜਿਕਰਯੋਗ ਹੈ ਕਿ ਬੀਤੀ ਸ਼ਾਮ ਦਲਿਤ ਭਾਈਚਾਰੇ ਨਾਲ ਸਬੰਧਤ ਵੱਖ ਵੱਖ ਆਗੂਆਂ ਵੱਲੋਂ ਸਥਾਨਕ ਬੀ.ਆਰ ਅੰਬੇਡਕ ਪਾਰਕ ਵਿਖੇ ਉਕਤ ਪ੍ਰਾਪਰਟੀ ਡੀਲਰ ਖਿਲਾਫ਼ ਸਖ਼ਤ ਕਾਰਵਾਈ ਕਰਵਾਉਣ ਲਈ ਮੀਟਿੰਗ ਕਰਦਿਆਂ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਪਤਾ ਲੱਗਦਿਆਂ ਹੀ ਅਪਸ਼ਬਦ ਬੋਲਣ ਵਾਲੇ ਵਿਅਕਤੀ ਨੇ ਦਲਿਤ ਆਗੂਆਂ ਦੀ ਮੀਟਿੰਗ 'ਚ ਆ ਕੇ ਉਨ੍ਹਾਂ ਤੋਂ ਲਿਖ਼ਤੀ ਤੌਰ 'ਤੇ ਅਤੇ ਜਨਤਕ ਤੌਰ 'ਤੇ ਮਾਫ਼ੀ ਮੰਗਦਿਆਂ ਉਸ ਨੂੰ ਮਾਫ਼ ਕਰਨ ਦੀ ਬੇਨਤੀ ਕੀਤੀ ਸੀ।

Aarti dhillon

This news is Content Editor Aarti dhillon