ਉਤਰਾਖੰਡ ਦੀ ਵਿਆਹੁਤਾ ਜਨਾਨੀ ਨੇ ਫੇਸਬੁੱਕ 'ਤੇ ਨੌਜਵਾਨ ਨਾਲ ਕੀਤੀ ਦੋਸਤੀ, ਹੁਣ ਮੰਗ ਰਹੀਂ ਲੱਖਾਂ ਰੁਪਏ

07/15/2021 2:00:49 PM

ਸ੍ਰੀ ਮੁਕਤਸਰ ਸਾਹਿਬ  (ਪਵਨ ਤਨੇਜਾ, ਕੁਲਦੀਪ ਰਿਣੀ): ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਇੱਕ ਨੌਜਵਾਨ ਨਾਲ ਫੇਸਬੁੱਕ ’ਤੇ ਦੋਸਤੀ ਕਰਕੇ ਉਤਰਾਖੰਡ ਜ਼ਿਲ੍ਹੇ ਦੇ ਹਾਪੜ ਦੀ ਰਹਿਣ ਵਾਲੀ ਇੱਕ ਵਿਆਹੀ ਹੋਈ ਜਨਾਨੀ ਵੱਲੋਂ ਲੱਖਾਂ ਰੁਪਏ ਦੀ ਮੰਗ ਕਰਕੇ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਦੇ ਹਨ ਕਿ ਇਹ ਮਹਿਲਾ ਪਹਿਲਾਂ ਵੀ ਇਸੇ ਤਰ੍ਹਾਂ ਦੋ-ਤਿੰਨ ਹੋਰ ਵਿਅਕਤੀਆਂ ਨਾਲ ਧੋਖਾਧੜੀ ਕਰ ਚੁੱਕੀ ਹੈ।

ਇਹ ਵੀ ਪੜ੍ਹੋ: ਮਲੇਸ਼ੀਆ 'ਚ ਪੰਜਾਬੀ ਨੌਜਵਾਨ ਦੀ ਮੌਤ, ਗ਼ਰੀਬ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ

ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਪੀੜਤ ਨੌਜਵਾਨ ਨੇ ਪੁਲਸ ਨੂੰ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਉਸ ਦੀ ਫੇਸਬੁੱਕ ਤੇ ਉਤਰਾਖੰਡ ਦੀ ਨਿਰਮਲਾ ਨਾਮਕ ਮਹਿਲਾ ਨਾਲ ਦੋਸਤੀ ਹੋ ਗਈ ਸੀ। ਇਹ ਮਹਿਲਾ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ ਅਤੇ ਇਸ ਦੇ ਦੋ ਬੱਚੇ ਵੀ ਹਨ। ਜਿਸ ਦਾ ਉਸ ਨੂੰ ਉਦੋਂ ਪਤਾ ਨਹੀਂ ਸੀ। ਪੀੜਤ ਨੌਜਵਾਨ ਅਨੁਸਾਰ ਉਹ ਉਸ ਨੂੰ ਬਲੈਕਮੈਲ ਕਰਨ ਲੱਗ ਪਈ। ਉਸ ਵੱਲੋਂ ਡਰਦਿਆਂ ਇੱਕ ਵਾਰੀ ਪੰਦਰਾਂ ਹਜ਼ਾਰ ਰੁਪਏ ਤਾਂ ਉਸ ਨੂੰ ਭੇਜ ਦਿੱਤੇ ਗਏ। ਪਰ ਫਿਰ ਤੋਂ ਇੱਕ ਵਾਰੀ ਦੋ ਲੱਖ ਰੁਪਏ ਅਤੇ ਬਾਅਦ ’ਚ ਸ੍ਰੀ ਮੁਕਤਸਰ ਸਾਹਿਬ ਪਹੁੰਚ ਕੇ ਪਰਿਵਾਰਕ ਮੈਂਬਰਾਂ ਤੋਂ ਪੰਜ ਲੱਖ ਰੁਪਏ ਦੀ ਮੰਗ ਕਰਨ ਲੱਗ ਪਈ।

ਇਹ ਵੀ ਪੜ੍ਹੋ:  ਕਿਸਾਨ ਬਿਨਾਂ ਸ਼ਰਤ ਗੱਲਬਾਤ ਲਈ ਤਿਆਰ, ਹੁਣ ਕੇਂਦਰ ਵੀ ਬਿਨਾਂ ਸ਼ਰਤ ਗੱਲਬਾਤ ਲਈ ਕਰੇ ਪਹਿਲ : ਦਾਦੂਵਾਲ

ਪੀੜਤ ਮੁਤਾਬਕ ਮਹਿਲਾ ਇਸੇ ਤਰਾਂ ਦੋ-ਤਿੰਨ ਹੋਰ ਵਿਅਕਤੀਆਂ ਨੂੰ ਫੇਸਬੁੱਕ ਤੇ ਫਸਾ ਕੇ ਉਨ੍ਹਾਂ ਨਾਲ ਠੱਗੀ ਮਾਰ ਚੁੱਕੀ ਹੈ। ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ਨੇ ਹੀ ਉਸ ਨਾਲ ਸੰਪਰਕ ਕਰਕੇ ਉਸ ਨੂੰ ਇਸ ਮਹਿਲਾ ਦੀ ਜਾਲਸਾਜੀ ਤੋਂ ਜਾਣੂੰ ਕਰਵਾਇਆ ਸੀ। ਤਫਤੀਸ਼ੀ ਅਫਸਰ ਐੱਸ.ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ’ਤੇ ਨਿਰਮਲਾ ਪੁੱਤਰੀ ਚੰਦ ਪ੍ਰਕਾਸ਼ ਸ਼ਰਮਾ ਵਾਸੀ ਰਜਨੀ ਵਿਹਾਰ ਕਲੋਨੀ, ਪਿੱਲ ਖੂਹਾ ਜਿਲਾ ਹਾਪੜ (ਉਤਰਾਖੰਡ) ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਮੁਤਾਬਕ ਉਕਤ ਵਿਆਹੀ ਹੋਈ ਜਨਾਨੀ ਇਸੇ ਤਰਾਂ ਲੋਕਾਂ ਨਾਲ ਪਹਿਲਾਂ ਵੀ ਠੱਗੀ ਮਾਰ ਚੁੱਕੀ ਹੈ ਅਤੇ ਹੁਣ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਵਿਆਹ ਕਰਾਉਣ ਜਾਂ ਨਾ ਕਰਾਉਣ ਦੇ ਬਾਵਜੂਦ ਪੈਸਿਆਂ ਦੀ ਮੰਗ ਕਰ ਰਹੀ ਸੀ।

ਇਹ ਵੀ ਪੜ੍ਹੋ: ਤਪਾ ਮੰਡੀ ਦਾ ਫ਼ੌਜੀ ਨੌਜਵਾਨ ਅਰੁਣਾਚਲ ਪ੍ਰਦੇਸ਼ ’ਚ ਸੜਕ ਹਾਦਸੇ ’ਚ ਹੋਇਆ ਸ਼ਹੀਦ


Shyna

Content Editor

Related News