ਆਬਕਾਰੀ ਵਿਭਾਗ ਵਲੋਂ ਹਰੀਕੇ ਵਿਖੇ ਛਾਪੇਮਾਰੀ, ਕੀਤੀ ਵੱਡੀ ਕਾਰਵਾਈ

10/14/2020 7:46:18 PM

ਫਿਰੋਜ਼ਪੁਰ, (ਹਰਚਰਨ ਬਿੱਟੂ)- ਆਬਕਾਰੀ ਵਿਭਾਗ ਫਿਰੋਜ਼ਪੁਰ ਤੇ ਤਰਨਤਾਰਨ ਦੀਆਂ ਟੀਮਾਂ ਨੇ ਸਾਂਝੇ ਤੌਰ 'ਤੇ ਨਸ਼ੇ ਖਿਲਾਫ ਇੱਕ ਵੱਡੀ ਕਾਰਵਾਈ ਕਰਦੇ ਹੋਏ ਛਾਪੇਮਾਰੀ ਦੌਰਾਨ ਲਗਭਗ 1.10 ਲੱਖ ਲੀਟਰ ਲਾਹਨ, 25 ਤਰਪਾਲਾਂ, 10 ਲੋਹੇ ਦੇ ਡਰੱਮ ਅਤੇ 1 ਅਲਮੀਨੀਅਮ ਦਾ ਬਰਤਨ, ਲਗਭਗ 5 ਕੁਇੰਟਲ ਸੁੱਕੀ ਲੱਕੜ ਅਤੇ 4 ਲੱਕੜ ਦੀਆਂ ਕਿਸ਼ਤੀਆਂ ਬਰਾਮਦ ਕੀਤੀਆਂ।
ਡਿਪਟੀ ਕਮਿਸ਼ਨਰ ਆਬਕਾਰੀ ਜੇ.ਐਸ ਬਰਾੜ ਨੇ ਦੱਸਿਆ ਕਿ ਫਿਰੋਜ਼ਪੁਰ ਤੇ ਤਰਨਤਾਰਨ ਦੇ ਆਬਕਾਰੀ ਵਿਭਾਗ ਅਤੇ ਪੁਲਸ ਵਿਭਾਗ ਦੀਆਂ ਟੀਮਾਂ ਵੱਲੋਂ ਹਰੀਕੇ ਖੇਤਰ ਵਿਖੇ ਸਤਲੁਜ ਅਤੇ ਬਿਆਸ ਦੇ ਸੰਗਮ ਦੇ ਨਾਲ ਲੱਗਦੇ ਇਲਾਕਿਆਂ 'ਚ ਸਾਂਝੇ ਤੌਰ 'ਤੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਸੀ। ਇਸ ਦੌਰਾਨ ਲਗਭਗ 1.10 ਲੱਖ ਲੀਟਰ ਲਾਹਨ ਬਰਾਮਦ ਕਰਕੇ ਨਸ਼ਟ ਕੀਤੀ ਗਈ, ਇਸ ਤੋਂ ਇਲਾਵਾ 25 ਤਰਪਾਲਾਂ, 10 ਲੋਹੇ ਦੇ ਡਰੱਮ ਅਤੇ 1 ਅਲਮੀਨੀਅਮ ਦਾ ਬਰਤਨ, ਲਗਭਗ 5 ਕੁਇੰਟਲ ਸੁੱਕੀ ਲੱਕੜ ਅਤੇ 4 ਲੱਕੜ ਦੀਆਂ ਕਿਸ਼ਤੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ ਅਤੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਸ਼ਰਾਬ ਦਾ ਕੰਮ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਮਲਾ ਥਾਣਾ ਚੋਹਲਾ ਸਾਹਿਬ ਵਿਖੇ ਦਰਜ ਕੀਤਾ ਗਿਆ ਹੈ।


Deepak Kumar

Content Editor

Related News