ਕੈਪਟਨ ਅਮਰਿੰਦਰ ਸਿੰਘ ਵਲੋਂ ਲਿਆ ਹਰ ਫੈਸਲਾ ਕੋਰੋਨਾ ਮਹਾਂਮਾਰੀ ਦੌਰਾਨ ਸ਼ਲਾਘਾਯੋਗ : ਭੱਟੀ

05/18/2020 6:25:38 PM

ਬੁਢਲਾਡਾ(ਮਨਜੀਤ) - ਕੋਰੋਨਾ ਦੀ ਬਿਮਾਰੀ ਨਾਲ ਨਿਜੱਠਣ ਲਈ ਦੁਨੀਆ ਭਰ ਵਿਚ ਕੋਈ ਵੀ ਦਵਾਈ ਤਿਆਰ ਨਾ ਹੋਣ ਕਾਰਨ ਸਾਨੂੰ ਆਪਣੀ ਸੁਰੱਖਿਆ ਆਪ ਹੀ ਕਰਨੀ ਪਵੇਗੀ। ਇਸ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਘਰੋਂ ਬਾਹਰ ਜਾਣ ਸਮੇਂ ਮਾਸਕ ਲਗਾਉਣਾ, ਸਾਬਣ ਨਾਲ ਹੱਥ ਸਾਫ ਕਰਨੇ ਅਤੇ ਕੋਈ ਵੀ ਬਾਹਰਲੀਆਂ ਵਸਤੂਆਂ ਨੂੰ ਟੱਚ ਨਾ ਕੀਤਾ ਜਾਵੇ ਤਾਂ ਜੋ ਆਪਣੀ ਸਿਹਤ ਤੰਦਰੁਸਤ ਅਤੇ ਸੁਰੱਖਿਅਤ ਰਹਿ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੇ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਕਰਦਿਆਂ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮਹਾਂਮਾਰੀ ਦੌਰਾਨ ਹਰ ਵਰਗ ਨੂੰ ਸਹੂਲਤਾਂ ਦੇ ਕੇ ਨਿਵਾਜਿਆ ਗਿਆ ਹੈ। ਭੱਟੀ ਨੇ ਕਿਹਾ ਕਿ ਪੂਰੇ ਦੇਸ਼ ਵਿੱਚੋਂ ਪੰਜਾਬ ਇੱਕ ਅਜਿਹਾ ਸੂਬਾ ਹੈ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਸਦਕਾ ਸੁਰੱਖਿਅਤ ਹੈ ਕਿਉਂਕਿ ਦੇਸ਼ ਵਿਚ ਲੱਗੇ ਲਾਕਡਾਊਨ ਦੇ ਨਾਲ-ਨਾਲ ਸੂਬੇ ਵਿਚ ਕਰਫਿਊ ਲਾ ਕੇ ਲੋਕਾਂ ਦੀ ਸੁਰੱਖਿਆ ਲਈ ਇੱਕ ਅਹਿਮ ਕਦਮ ਪੁੱਟਿਅ ਜਾ ਰਿਹਾ ਹੈ ਜੋ ਕਿ ਆਪਣੇ-ਸਾਹਮਣੇ ਮਿਸਾਲ ਵਜੋਂ ਉਭਰਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਮੂਹਰਲੀ ਕਤਾਰ ਵਿਚ ਹੋ ਕੇ ਲੋਕ ਸੇਵਾ ਕਰਨ ਵਾਲੇ ਪੁਲਿਸ ਮੁਲਾਜ਼ਮ, ਸਿਹਤ ਵਿਭਾਗ ਅਤੇ ਸਫਾਈ ਸੇਵਕਾਂ ਦੇ ਬੀਮੇ ਕਰਕੇ ਉਨ੍ਹਾਂ ਦੀ ਇੱਕ ਸਲਾਂਘਾਯੋਗ ਹੋਂਸਲਾ ਅਫਜ਼ਾਈ ਕੀਤੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੁੰ ਅਪੀਲ ਕੀਤੀ ਕਿ ਇਸ ਨਾਜ਼ੁਕ ਘੜੀ ਵਿਚ ਆਪਣਾ ਸਹਿਯੌਗ ਸਰਕਾਰ ਨੂੰ ਕਰਨ। ਇਸ ਮੌਕੇ ਸਿਆਸੀ ਸਲਾਹਕਾਰ ਪ੍ਰਵੇਸ਼ ਕੁਮਾਰ, ਹੈਪੀ ਮਲਹੋਤਰਾ, ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਵਿਰਕ, ਸੁਖਬੀਰ ਸਿੰਘ ਬਾਬਾ, ਜਗਸੀਰ ਸਿੰਘ ਭਾਦੜਾ, ਕੁਲਵੰਤ ਸਿੰਘ ਬਰ੍ਹੇਂ ਵੀ ਮੌਜੂਦ ਸਨ। 
 


Harinder Kaur

Content Editor

Related News