ਭਾਰਤ ''ਚ ਹਰ 8 ਮਿੰਟ ''ਚ ਇਕ ਔਰਤ ਦੀ ਛਾਤੀ ਦੇ ਕੈਂਸਰ ਕਾਰਨ ਹੋ ਰਹੀ ਮੌਤ

11/02/2023 3:43:49 PM

ਤਪਾ ਮੰਡੀ (ਸ਼ਾਮ,ਗਰਗ) : ਦੇਸ਼ ’ਚ ਬੀਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ’ਚੋਂ ਇਕ ਬੀਮਾਰੀ ਕੈਂਸਰ ਹੈ। ਔਰਤਾਂ ਅੰਦਰ ਛਾਤੀ ਦੇ ਕੈਂਸਰ ਦੀ ਬੀਮਾਰੀ ਪਾਈ ਜਾਂਦੀ ਹੈ। ਆਮ ਤੌਰ ’ਤੇ ਇਹ ਧਾਰਨਾ ਸੀ ਕਿ ਇਹ ਬੀਮਾਰੀ ਵੱਡੀ ਉਮਰ ਦੀਆਂ ਔਰਤਾਂ ’ਚ ਪਾਈ ਜਾਂਦੀ ਹੈ। ਪਰ ਹੁਣ ਘੱਟ ਉਮਰ ਦੀਆਂ ਔਰਤਾਂ ਵੀ ਇਸ ਦੀ ਚਪੇਟ 'ਚ ਆਉਣ ਲੱਗੀਆਂ ਹਨ। ਛਾਤੀ ਦੇ ਕੈਂਸਰ ਕਾਰਨ ਭਾਰਤ ’ਚ ਮਰੀਜ਼ਾਂ ਦੀ ਗਿਣਤੀ ਅਤੇ ਇਲਾਜ ਬਾਰੇ ਜਾਣਕਾਰੀ ਦੀ ਮੰਗ ਸਬੰਧੀ ਸੱਤ ਪਾਲ ਗੋਇਲ ਆਰ.ਟੀ.ਆਈ. ਕਾਰਕੁੰਨ ਨੇ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਤੋਂ ਜਾਣਕਾਰੀ ਦੀ ਮੰਗ ਕੀਤੀ। ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਔਰਤਾਂ 'ਚ ਕੈਂਸਰ ਹੋਣ ਦੇ ਮੁੱਖ ਕਾਰਨਾਂ ’ਚੋਂ ਇਕ ਛੋਟੀ ਉਮਰ ’ਚ ਮਾਹਵਾਰੀ ਆਉਣਾ ਅਤੇ ਵੱਡੀ ਉਮਰ ’ਚ ਬੱਚੇ ਪੈਦਾ ਕਰਨਾ ਹੈ। 

ਤਕਰੀਬਨ 10 ਫੀਸਦੀ ਗੰਢਾਂ ਕੈਂਸਰ ਦੇ ਕਾਰਨ ਹੁੰਦੀਆਂ ਹਨ। ਇਨ੍ਹਾਂ ਦੀ ਜਾਣਕਾਰੀ ਖੁਦ ਔਰਤਾਂ ਆਪਣੀ ਛਾਤੀ ’ਚ ਗੰਢਾਂ ਬਾਰੇ ਜਾਣ ਸਕਦੀਆਂ ਹਨ। ਟਾਈਟ ਕੱਪੜੇ ਪਾਉਣ ਜਾਂ 24 ਘੰਟੇ ਅੰਡਰ ਗਾਰਮੈਂਟ ਪਹਿਨਣ ਨਾਲ ਛਾਤੀ ਦਾ ਕੈਂਸਰ ਨਹੀਂ ਹੁੰਦਾ। ਇਸ ਦੀ ਜਾਣਕਾਰੀ ਮੈਮੋਗਰਾਫੀ ਨਾਲ ਜਾਂ ਗੰਢਾਂ ਨੂੰ ਅੰਦਰੋਂ ਪੰਕਚਰ ਕਰ ਕੇ ਅੰਦਰਲੇ ਤਰਲ ਪਦਾਰਥ ਦੀ ਜਾਂਚ ਨਾਲ ਕਰਵਾਈ ਜਾ ਸਕਦੀ ਹੈ। ਸਮਾਂ ਰਹਿੰਦੇ ਇਸ ਪਤਾ ਲਗਾਇਆ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ। ਇਹ ਬੀਮਾਰੀ 30 ਤੋਂ 40 ਸਾਲ ਤੱਕ ਦੀਆਂ ਔਰਤਾਂ ’ਚ ਵੱਡੇ ਪੱਧਰ ’ਤੇ ਪਾਈ ਜਾਂਦੀ ਹੈ। 

ਇਹ ਵੀ ਪੜ੍ਹੋ : ਜਣੇਪੇ ਸਮੇਂ ਨਵਜੰਮੇ ਬੱਚੇ ਦੀ ਟੁੱਟੀ ਲੱਤ, ਪਰਿਵਾਰਕ ਮੈਂਬਰ ਬੋਲੇ- ਡਾਕਟਰ ਦੀ ਲਾਪ੍ਰਵਾਹੀ

ਸਾਲ 2022 'ਚ ਵੀ ਭਾਰਤ 'ਚ 90 ਹਜ਼ਾਰ ਦੇ ਕਰੀਬ ਔਰਤਾਂ ਦੀ ਮੌਤ ਛਾਤੀ ਦੇ ਕੈਂਸਰ ਨਾਲ ਹੋਈ ਸੀ। ਪੂਰੇ ਸੰਸਾਰ ’ਚ ਚੈਸਟ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਸਾਲ 2020 ਤੱਕ ਇਕ ਕਰੋੜ 93 ਲੱਖ ਦੇ ਕਰੀਬ ਸੀ ਅਤੇ ਭਾਰਤ ’ਚ ਇਸ ਦੀ ਗਿਣਤੀ ਲਗਭਗ 22 ਲੱਖ ਸੀ। ਹਰ 8 ਮਿੰਟ ’ਚ ਭਾਰਤ ਅੰਦਰ ਚੈਸਟ ਕੈਂਸਰ ਨਾਲ ਇਕ ਮੌਤ ਹੁੰਦੀ ਹੈ ਚੈਸਟ ਕੈਂਸਰ ਦੀ ਪਛਾਣ ਛਾਤੀ ਅੰਦਰਲੀ ਗਿਲਟੀ, ਨਿਪਲ ਡਿਸਚਾਰਜ, ਛਾਤੀ ਦੇ ਲਾਲ ਧੱਫੜ ਹਨ। ਇਹ ਰੋਗ ਉਨ੍ਹਾਂ ਔਰਤਾਂ ’ਚ ਹੀ ਜ਼ਿਆਦਾ ਪਾਇਆ ਜਾਂਦਾ ਹੈ ਜਿਨਾਂ ਔਰਤਾਂ ਦੇ ਖੂਨ ਦੇ ਰਿਸ਼ਤੇ ’ਚ ਕਿਸੇ ਔਰਤ ਨੂੰ ਛਾਤੀ ਦਾ ਕੈਂਸਰ ਹੋਇਆ ਹੁੰਦਾ ਹੈ। ਜੋ ਵੀ ਹੈ ਇਹ ਸੱਚ ਹੈ ਕਿ ਸਮਾਂ ਰਹਿੰਦੇ ਇਸ ਰੋਗ ਬਾਰੇ ਜਾਣਕਾਰੀ ਮਿਲ ਜਾਵੇ ਤਾਂ ਬੇਝਿਜਕ ਹੋ ਕੋ ਇਲਾਜ ਕਰਵਾਇਆ ਜਾ ਸਕਦਾ ਹੈ। ਇਸਦਾ ਇਲਾਜ 100 ਫੀਸਦੀ ਸੰਭਵ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, ਟਰੈਕਟਰਾਂ ’ਤੇ ਸਟੰਟ ਕਰਨ ’ਤੇ ਲਗਾਈ ਪਾਬੰਦੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Harnek Seechewal

This news is Content Editor Harnek Seechewal