EPFO ਦਫ਼ਤਰ ਵੱਲੋਂ ਸੇਵਾਮੁਕਤੀ ਵਾਲੇ ਦਿਨ ਹੀ ਪੈਨਸ਼ਨ ਧਾਰਕਾਂ ਨੂੰ ਦਿੱਤਾ ਗਿਆ PPO

08/13/2022 3:11:40 PM

ਚੰਡੀਗੜ੍ਹ (ਸੁਨੀਲ) : ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਦਫ਼ਤਰ ਵੱਲੋਂ 12 ਅਗਸਤ ਨੂੰ ਪੰਜਾਬ, ਹਿਮਾਚਲ ਅਤੇ ਗੁਜਰਾਤ ਸਥਿਤ ਸਾਰੇ 14 ਖੇਤਰੀ ਦਫ਼ਤਰਾਂ 'ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ 'ਚ 12 ਅਗਸਤ, 2022 ਤੱਕ ਦੇ ਸਾਰੇ ਯੋਗ ਸੇਵਾਮੁਕਤੀ ਲੈਣ ਵਾਲੇ ਮੈਂਬਰਾਂ ਨੂੰ ਸੇਵਾਮੁਕਤੀ ਵਾਲੇ ਦਿਨ ਹੀ ਪੀ. ਪੀ. ਓ. (ਪੈਨਸ਼ਨ ਪੇਮੈਂਟ ਆਰਡਰ) ਪ੍ਰਾਪਤ ਹੋਇਆ।

ਖੇਤਰੀ ਭਵਿੱਖ ਨਿਧੀ ਕਮਿਸ਼ਨਰ ਪੀ. ਪੀ. ਐੱਸ. ਮੈਂਗੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਐੱਸ. ਡੀ. ਕਾਲਜ, ਸੈਕਟਰ-32 ਸੀ 'ਚ ਪ੍ਰੋਗਰਾਮ ਦੌਰਾਨ ਪੈਨਸ਼ਨ ਧਾਰਕਾਂ ਨੂੰ ਪੀ. ਪੀ. ਓ. ਵੰਡੇ ਗਏ। ਇਸ ਤੋਂ ਇਲਾਵਾ ਪੈਨਸ਼ਨ ਧਾਰਕਾਂ ਦੀ ਸਹੂਲਤ ਲਈ ਪ੍ਰੋਗਰਾਮ ਵਾਲੀ ਥਾਂ 'ਤੇ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਸਨ।
 


Babita

Content Editor

Related News