ਇਕਾਂਤਵਾਸ ''ਚ ਰਹਿ ਰਹੇ ਇਲੈਕਟ੍ਰੋਨਿਕ ਦੁਕਾਨਦਾਰ ਦੀ ਰਿਪੋਰਟ ਆਈ ਨੈਗੇਟਿਵ

05/07/2020 7:55:59 PM

ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖ਼ੁਰਾਣਾ)— ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ 'ਤੇ ਸਿਹਤ ਵਿਭਾਗ ਵਲੋਂ ਘਰ 'ਚ ਹੀ ਇਕਾਂਤਵਾਸ ਕੀਤੇ ਗਏ ਟਿੱਬੀ ਸਾਹਿਬ ਰੋਡ ਸਥਿਤ ਇਕ ਇਲੈਕਟ੍ਰੋਨਿਕ ਦੁਕਾਨਦਾਰ ਦੀ ਰਿਪੋਰਟ ਨੈਗੇਟਿਵ ਆਈ ਹੈ। ਜਾਣਕਾਰੀ ਅਨੁਸਾਰ ਸਥਾਨਕ ਟਿੱਬੀ ਸਾਹਿਬ ਰੋਡ ਸਥਿਤ ਇਲੈਕਟ੍ਰੋਨਿਕਸ ਸਮਾਨ ਦਾ ਕਾਰੋਬਾਰੀ ਰਾਜਨ ਪੁੱਤਰ ਸਮਰਾਜ ਹਜ਼ੂਰ ਸਾਹਿਬ ਤੋਂ ਪਰਤੇ ਇਕ ਸ਼ਰਧਾਲੂ ਦੇ ਸੰਪਰਕ 'ਚ ਆਇਆ ਸੀ, ਜਿਸਦੇ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਉਸਦਾ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤਾ ਸੀ, ਨਾਲ ਹੀ ਉਸਨੂੰ ਤੇ ਉਸਦੀ ਮਾਂ ਨੂੰ ਘਰ 'ਚ ਹੀ ਇਕਾਂਤਵਾਸ 'ਚ ਰਹਿਣ ਨੂੰ ਕਿਹਾ ਗਿਆ ਸੀ। ਹੁਣ ਦੁਕਾਨਦਾਰ ਦੀ ਰਿਪੋਰਟ ਨੈਗੇਟਿਵ ਆ ਗਈ ਹੈ।

KamalJeet Singh

This news is Content Editor KamalJeet Singh