ਬਿਜਲੀ ਮੁਲਾਜ਼ਮਾਂ ਨੇ ਦੂਜੇ ਦਿਨ ਵੀ ਘੇਰਿਆ ਪਾਵਰਕਾਮ ਦਾ ਦਫਤਰ

12/04/2019 4:48:25 PM

ਪਟਿਆਲਾ (ਬਖਸ਼ੀ)—ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਜੁਆਇੰਟ ਫੋਰਮ ਨੇ ਕਾਮਿਆਂ ਨੂੰ ਨਵੰਬਰ ਮਹੀਨੇ ਤਨਖਾਹ ਮਿਲਣ ਦੇ ਵਿਰੋਧ 'ਚ ਦੂਸਰੇ ਦਿਨ ਵੀ ਪਾਵਰਕਾਮ ਦਾ ਮੁੱਖ ਦਫ਼ਤਰ ਘੇਰ ਲਿਆ। ਮੁਲਾਜ਼ਮਾਂ ਦੇ ਧਰਨੇ ਅਤੇ ਗੋਵਿੰਦਾ ਨਾਅਰਿਆਂ ਕਾਰਨ ਕੋਈ ਵੀ ਅਧਿਕਾਰੀ ਅੱਜ ਵੀ ਦਫਤਰ ਦੇ ਅੰਦਰ ਨਹੀਂ ਜਾ ਸਕਿਆ। ਬਿਜਲੀ ਕਾਮੇ ਸਵੇਰ ਤੋਂ ਹੀ ਮੁੱਖ ਦਫ਼ਤਰ ਦੇ ਦੋਵੇਂ ਦਰਵਾਜੇ ਲਗਾ ਕੇ ਡਟ ਗਏ ਅਤੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ।

ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਤਨਖਾਹ ਅਜੇ ਤੱਕ ਖਾਤੇ 'ਚ ਨਹੀਂ ਪਾਈ ਗਈ, ਜਿਸ ਕਾਰਨ ਮੁਲਾਜ਼ਮਾਂ ਵੱਲੋਂ ਬੀਤੇ ਦਿਨ ਪਾਵਰਕਾਮ ਦਫਤਰ ਦਾ ਘਿਰਾਓ ਕੀਤਾ ਗਿਆ ਸੀ। ਮੰਗਲਵਾਰ ਨੂੰ ਪੂਰਾ ਦਿਨ ਕੀਤੀ ਗਈ ਨਾਅਰੇਬਾਜ਼ੀ ਦੌਰਾਨ ਵੀ ਕਿਸੇ ਵੀ ਅਧਿਕਾਰੀ ਵਲੋਂ ਮੁਲਾਜ਼ਮ ਆਗੂਆਂ ਨਾਲ-ਨਾਲ ਮੀਟਿੰਗ ਕੀਤੀ ਗਈ ਅਤੇ ਨਾ ਹੀ ਤਨਖਾਹ ਬਾਰੇਕੋਈ ਜਾਣਕਾਰੀ ਦਿੱਤੀ ਗਈ, ਜਿਸ ਤੋਂ ਭੜਕੇ ਮੁਲਾਜ਼ਮਾਂ ਵੱਲੋਂ ਅੱਜ ਫਿਰ ਪਾਵਰਕਾਮ ਮੁੱਖ ਦਫ਼ਤਰ ਨੂੰ ਘੇਰਿਆ ਗਿਆ ਹੈ ਅਤੇ ਇਹ ਘੇਰਾਬੰਦੀ ਤਨਖਾਹਾਂ ਮਿਲਣ ਤਕ ਜਾਰੀ ਰਹੇਗੀ।

Shyna

This news is Content Editor Shyna