ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਫੋਟੋ ਸਟੇਟ ਦੀ ਦੁਕਾਨ ਤੇ ਲੱਗੀ ਅੱਗ

10/16/2020 2:55:01 PM

ਗੁਰੂਹਰਸਹਾਏ (ਆਵਲਾ): ਸ਼ਹਿਰ ਦੇ ਤਹਿਸੀਲ ਦਫ਼ਤਰ ਦੇ ਬਾਹਰ ਬਣੀ ਕ੍ਰਿਸ਼ਨਾ ਫੋਟੋ ਸਟੇਟ ਦੀ ਦੁਕਾਨ ਤੇ ਬੀਤੀ ਦੇਰ ਸ਼ਾਮ ਸ਼ਾਰਟ ਸਰਕਟ ਦੇ ਚੱਲਦਿਆਂ ਦੁਕਾਨ ਨੂੰ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਪ੍ਰਦੀਪ ਨਰੂਲਾ ਨੇ ਦੱਸਿਆ ਕਿ ਉਹ ਸ਼ਾਮ ਨੂੰ ਆਪਣੀ ਦੁਕਾਨ ਨੂੰ ਖੁੱਲ੍ਹੀ ਛੱਡ ਕੇ ਕਿਸੇ ਕੰਮ ਲਈ ਬਾਜ਼ਾਰ ਗਿਆ ਸੀ ਅਤੇ ਉਸ ਨੂੰ ਉਸ ਦੇ ਕਿਸੇ ਦੋਸਤ ਦਾ ਫੋਨ ਆਇਆ ਕਿ ਤੇਰੀ ਦੁਕਾਨ ਨੂੰ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਆਪਣੀ ਦੁਕਾਨ ਤੇ ਆਇਆ ਤੇ ਉਸ ਵਲੋਂ ਅਤੇ ਨਾਲ ਦੇ ਦੁਕਾਨਦਾਰਾਂ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਸ ਦੀ ਦੁਕਾਨ ਦੇ ਅੰਦਰ ਪਿਆ ਕੰਪਿਊਟਰ,ਐੱਲ.ਈ.ਡੀ. ਪ੍ਰਿੰਟਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੇ ਸਨ।

ਦੁਕਾਨ ਮਾਲਕ ਪ੍ਰਦੀਪ ਕੁਮਾਰ ਨਰੂਲਾ ਨੇ ਦੱਸਿਆ ਕਿ ਉਸ ਦਾ ਪੰਜਾਹ ਹਜ਼ਾਰ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ ਅਤੇ ਉਹ ਬਹੁਤ ਹੀ ਗਰੀਬ ਹੈ ਦੁਕਾਨ ਤੇ ਰੱਖੇ ਕੰਪਿਊਟਰ ਦੇ ਰਾਹੀਂ ਕੰਮ ਕਰਕੇ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ਅਤੇ ਨਾਲ ਹੀ ਘਰ ਦਾ ਗੁਜਾਰਾ ਚਲਾਉਂਦਾ ਸੀ।ਉਸ ਨੇ ਇਲਾਕੇ ਦੇ ਵਿਧਾਇਕ ਖੇਡ ਮੰਤਰੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।ਤਾਂ ਜੋ ਉਹ ਫਿਰ ਕੰਮ ਕਰਕੇ ਆਪਣਾ ਪਰਿਵਾਰ ਦਾ ਅਤੇ ਘਰ ਵਿੱਚ ਲੰਮੇ ਸਮੇਂ ਤੋ ਬਿਮਾਰ ਪਈ ਆਪਣੀ ਮਾਂ ਦਾ ਪੇਟ ਭਰ ਸਕੇ।

Shyna

This news is Content Editor Shyna