ਰੈਸਟ ਹਾਊਸ ਵਿਖੇ ਚੋਣ ਅਬਜ਼ਰਵਰ ਸੁਣਨਗੇ ਲੋਕਾਂ ਦੀਆਂ ਸ਼ਿਕਾਇਤਾਂ : ਜ਼ਿਲ੍ਹਾ ਚੋਣ ਅਫ਼ਸਰ

02/06/2022 12:25:16 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ ) : ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਸੰਗਰੂਰ ਅੰਦਰ ਪੈਂਦੇ 5 ਵਿਧਾਨ ਸਭਾ ਹਲਕਿਆਂ ਦੀਆਂ ਹਰੇਕ ਤਰ੍ਹਾਂ ਦੀਆਂ ਚੋਣ ਗਤੀਵਿਧੀਆਂ ’ਤੇ ਨਜ਼ਰ ਰੱਖਣ  ਲਈ ਚੋਣ ਕਮਿਸ਼ਨ ਦੀ ਤਰਫੋਂ 5 ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ’ਚ 2 ਜਨਰਲ ਅਬਜ਼ਰਵਰ, 2 ਖਰਚਾ ਅਬਜ਼ਰਵਰ ਅਤੇ ਇੱਕ ਪੁਲਸ ਅਬਜ਼ਰਵਰ ਦੀ ਤਾਇਨਾਤੀ ਕੀਤੀ ਗਈ ਹੈ।  ਉਨਾਂ ਦੱਸਿਆ ਕਿ ਆਈ.ਏ.ਐੱਸ ਅਧਿਕਾਰੀ ਸ਼੍ਰੀ ਸੁਬੋਧ ਯਾਦਵ 100-ਦਿੜ੍ਹਬਾ, 107-ਧੂਰੀ ਅਤੇ 108-ਸੰਗਰੂਰ ਵਿਧਾਨ ਸਭਾ ਹਲਕਿਆਂ ਦੇ ਜਨਰਲ ਅਬਜ਼ਰਵਰ ਵਜੋਂ ਤਾਇਨਾਤ ਕੀਤੇ ਗਏ ਹਨ ਜਦਕਿ 99-ਲਹਿਰਾ ਅਤੇ 101-ਸੁਨਾਮ ਲਈ ਆਈ.ਏ.ਐੱਸ ਅਧਿਕਾਰੀ ਸ਼੍ਰੀ ਰਾਜਿੰਦਰ ਵੀਜਾਰਾਓ ਨਿੰਬਲਕਰ ਨੂੰ ਜਨਰਲ ਅਬਜ਼ਰਵਰ ਵਜੋਂ ਤਾਇਨਾਤ ਕੀਤਾ ਗਿਆ ਹੈ।  

ਇਹ ਵੀ ਪੜ੍ਹੋ : ਸੂਏ ’ਚੋਂ ਮਿਲੀ ਨੌਜਵਾਨ ਦੀ ਲਾਸ਼

ਉਨਾਂ ਦੱਸਿਆ ਕਿ ਜ਼ਿਲ੍ਹੇ ਦਾ ਕੋਈ ਵੀ ਨਾਗਰਿਕ, ਉਮੀਦਵਾਰ ਜਾਂ ਚੋਣ ਏਜੰਟ ਸ਼੍ਰੀ ਸੁਬੋਧ ਯਾਦਵ ਨਾਲ ਉਨਾਂ ਦੇ ਮੋਬਾਇਲ ਨੰਬਰ 70092-44326 ਅਤੇ ਸ਼੍ਰੀ ਨਿੰਬਲਕਰ ਨਾਲ ਉਨਾਂ ਦੇ ਮੋਬਾਇਲ ਨੰਬਰ 70092-27671 ’ਤੇ ਸੰਪਰਕ ਕਰ ਸਕਦਾ ਹੈ।  ਉਨਾਂ ਦੱਸਿਆ ਕਿ ਆਈ.ਸੀ.ਏ.ਐੱਸ ਅਧਿਕਾਰੀ ਸ਼੍ਰੀ ਸੁਭਾਸ਼ ਚੰਦਰਾ ਵੱਲੋਂ ਖ਼ਰਚਾ ਅਬਜਰਵਰ ਵਜੋਂ ਵਿਧਾਨ ਸਭਾ ਹਲਕਿਆਂ 107-ਧੂਰੀ ਅਤੇ 108-ਸੰਗਰੂਰ ਵਿਖੇ ਹੋਣ ਵਾਲੇ ਚੋਣ ਖ਼ਰਚਿਆਂ ’ਤੇ ਨਜ਼ਰ ਰੱਖੀ ਜਾਵੇਗੀ, ਜਿੰਨਾਂ ਦਾ ਸੰਪਰਕ ਨੰਬਰ 70094-66470 ਹੈ ਅਤੇ ਵਿਧਾਨ ਸਭਾ ਹਲਕਾ 99-ਲਹਿਰਾ, 100-ਦਿੜਬਾ ਅਤੇ 101-ਸੁਨਾਮ ਵਿਖੇ ਚੋਣ ਖ਼ਰਚਿਆਂ ’ਤੇ ਨਜ਼ਰ ਰੱਖਣ ਲਈ ਆਈ.ਆਰ.ਐੱਸ ਅਧਿਕਾਰੀ ਸ੍ਰੀ ਲਿਆਕਤ ਅਲੀ ਅਫ਼ਾਕੀ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਜਿਨ੍ਹਾਂ ਦਾ ਮੋਬਾਇਲ ਨੰਬਰ 70094-66718 ਹੈ। ਉਨਾਂ ਦੱਸਿਆ ਕਿ ਪੁਲਸ ਆਬਜਰਵਰ ਸ਼੍ਰੀ ਅਮੋਘ ਜੀਵਨ ਗਾਓਂਕਰ ਪੂਰੇ ਜ਼ਿਲ੍ਹੇ ਲਈ ਤਾਇਨਾਤ ਰਹਿਣਗੇ, ਜਿੰਨਾਂ ਦਾ ਮੋਬਾਇਲ ਨੰਬਰ 62393-15410 ਹੈ।

ਇਹ ਵੀ ਪੜ੍ਹੋ : ਕਾਂਗਰਸ ਇਕਜੁਟ, ਉਸ ਦਾ ਮਕਸਦ ਬਾਹਰੀ ਲੋਕਾਂ ਨੂੰ ਸੂਬੇ ’ਚੋਂ ਭਜਾਉਣਾ : ਚੰਨੀ

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜੇਕਰ ਕੋਈ ਵੋਟਰ, ਚੋਣ ਲੜਨ ਵਾਲਾ ਉਮੀਦਵਾਰ ਜਾਂ ਚੋਣ ਏਜੰਟ ਵਿਧਾਨ ਸਭਾ ਚੋਣਾਂ ਬਾਰੇ ਆਮ, ਖਰਚਿਆਂ ਜਾਂ ਸੁਰੱਖਿਆ ਆਦਿ ਬਾਰੇ ਕੋਈ ਸ਼ਿਕਾਇਤ, ਸੁਝਾਅ ਜਾਂ ਹੋਰ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹੋਣ ਤਾਂ ਉਹ ਸਬੰਧਤ ਅਬਜਰਵਰ ਨਾਲ ਮੋਬਾਇਲ ਨੰਬਰ ’ਤੇ ਸੰਪਰਕ ਕਰ ਸਕਦੇ ਹਨ ਅਤੇ ਜੇਕਰ ਉਨਾਂ ਨੂੰ ਨਿੱਜੀ ਰੂਪ ’ਚ ਮਿਲਣਾ ਚਾਹੁੰਦੇ ਹਨ ਤਾਂ ਉਹ ਪੀ.ਡਬਲਿਯੂ.ਡੀ. ਰੈਸਟ ਹਾਊਸ, ਸੰਗਰੂਰ ਵਿਖੇ ਰੋਜ਼ਾਨਾ ਸਵੇਰੇ 9 ਤੋਂ 11 ਵਜੇ ਤੱਕ ਸਬੰਧਤ ਆਬਜਰਵਰ ਨੂੰ ਮਿਲ ਸਕਦੇ ਹਨ।     

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Gurminder Singh

Content Editor

Related News