ਚੋਣ ਕਮਿਸ਼ਨ ਵਲੋਂ ਪੱਟੀ ਦੇ SDM ਦਾ ਤਬਾਦਲਾ

04/19/2019 9:44:49 PM

ਚੰਡੀਗੜ੍ਹ,(ਭੁੱਲਰ): ਚੋਣ ਕਮਿਸ਼ਨ ਨੇ ਅੱਜ ਇਕ ਹੁਕਮ ਜਾਰੀ ਕਰਕੇ ਕੰਮ 'ਚ ਲਾਪਰਵਾਹੀ ਵਰਤਣ ਦੇ ਦੋਸ਼ਾਂ 'ਚ ਪੱਟੀ ਦੇ ਐੱਸ. ਡੀ. ਐੱਮ. ਅਨਮੋਲ ਧਾਲੀਵਾਲ ਦਾ ਤਬਾਦਲਾ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ਨਵਰਾਜ ਬਰਾੜ ਨੂੰ ਨਵਾਂ ਐੱਸ. ਡੀ. ਐੱਮ. ਨਿਯੁਕਤ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਨਵਰਾਜ ਬਰਾੜ, ਪੀ. ਸੀ. ਐਸ. ਨੂੰ ਤੁਰੰਤ ਅਹੁੱਦਾ ਸੰਭਾਲਣ ਦੇ ਹੁਕਮ ਦਿੱਤੇ ਗਏ ਹਨ। ਅਧਿਕਾਰੀ ਨੂੰ ਹੁਕਮਾਂ ਦੀ ਪਾਲਣਾ ਸਬੰਧੀ ਰਿਪੋਰਟ ਕਮਿਸ਼ਨ ਨੂੰ ਭੇਜਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਅਨਮੋਲ ਧਾਲੀਵਾਲ, ਐਸ. ਡੀ. ਐਮ. ਪੱਟੀ ਨੂੰ ਸੀ ਵਿਜਲ ਐਪ 'ਤੇ ਪ੍ਰਾਪਤ ਸ਼ਿਕਾਇਤ ਦੇ ਨਿਪਟਾਰੇ 'ਚ ਅਣਗਹਿਲੀ ਵਰਤਣ ਦੇ ਦੋਸ਼ 'ਚ ਬਦਲਿਆ ਹੈ।