ਸੰਗਰੂਰ ਜ਼ਿਲ੍ਹੇ ''ਚ ਕੋਰੋਨਾ ਨਾਲ ਬਜ਼ੁਰਗ ਔਰਤ ਦੀ ਮੌਤ, 43 ਦੀ ਰਿਪੋਰਟ ਪਾਜ਼ੇਟਿਵ

09/21/2020 12:53:50 AM

ਸੰਗਰੂਰ,(ਬੇਦੀ,ਵਿਵੇਕ ਸਿੰਧਵਾਨੀ, ਰਵੀ)- ਕੋਰੋਨਾ ਨਾਲ ਅੱਜ ਜ਼ਿਲਾ ਸੰਗਰੂਰ ’ਚ ਇੱਕ ਹੋਰ ਮੌਤ ਹੋ ਗਈ ਜਦਕਿ 43 ਨਵੇਂ ਕੇਸ ਸਾਹਮਣੇ ਆਏ। ਜਾਣਕਾਰੀ ਅਨੁਸਾਰ ਭਵਾਨੀਗੜ੍ਹ ਦੀ 65 ਸਾਲਾ ਬਜ਼ੁਰਗ ਔਰਤ ਦੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਇਲਾਜ ਦੌਰਾਨ ਮੌਤ ਹੋ ਗਈ। ਜ਼ਿਲੇ ’ਚ 43 ਨਵੇਂ ਕੇਸ ਆਉਣ ਨਾਲ ਕੁੱਲ ਪਾਜ਼ੇਟਿਵ ਮਾਮਲੇ 3167 ਤੱਕ ਪੁੱਜ ਚੁੱਕੇ ਹਨ। ਜ਼ਿਲੇ ’ਚ 34 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ ਅਤੇ ਆਪਣੇ ਘਰ ਪਰਤੇ। ਜ਼ਿਲੇ ’ਚ 2489 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ ਜ਼ਿਲੇ ’ਚ ਹੁਣ ਐਕਟਿਵ ਮਾਮਲੇ 552 ਹਨ ਤੇ ਮੌਤਾਂ ਦਾ ਅੰਕੜਾ 126 ਤੱਕ ਪੁੱਜ ਚੁੱਕਾ ।

ਜ਼ਿਲ੍ਹਾ ਬਰਨਾਲਾ ’ਚ ਅੱਜ ਆਏ 36 ਨਵੇਂ ਕੋਰੋਨਾ ਦੇ ਕੇਸ

ਜ਼ਿਲ੍ਹਾ ਬਰਨਾਲਾ ’ਚ ਹੁਣ ਤੱਕ 26851 ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ’ਚੋਂ 1333 ਮਰੀਜ਼ ਪਾਜ਼ੇਟਿਵ ਪਾਏ ਗਏ ਹਨ ਅਤੇ 24,414 ਕੇਸ ਨੈਗੇਟਿਵ ਪਾਏ ਗਏ ਹਨ। 771 ਮਰੀਜ਼ਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲੇ ਵਿਚ ਹੁਣ ਤੱਕ 1209 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਜਦੋਂ ਕਿ ਜ਼ਿਲਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ 36 ਨਵੇਂ ਕੇਸ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਬਰਨਾਲਾ ਦੇ ਵੱਖ- ਵੱਖ ਹਿੱਸਿਆਂ ’ਚੋਂ 29 ਕੇਸ, ਬਲਾਕ ਧਨੌਲਾ ’ਚੋਂ 0 ਕੇਸ ਜਦੋਂ ਕਿ ਬਲਾਕ ਮਹਿਲ ਕਲਾਂ ’ਚੋਂ 7 ਅਤੇ ਬਲਾਕ ਤਪਾ ’ਚੋਂ 0 ਕੇਸ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲਾ ਬਰਨਾਲਾ ਵਿਚ 1666 ਕੇਸ ਸਾਹਮਣੇ ਆਏ ਹਨ। ਜਿਸ ’ਚੋਂ 16 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। 420 ਕੇਸ ਐਕਟਿਵ ਹਨ। ਹੁਣ ਤੱਕ ਜ਼ਿਲੇ ਵਿਚ ਕੁੱਲ 37 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਬਲਾਕ ਵਾਈਜ਼ ਵੇਰਵਾ

ਬਰਨਾਲਾ ਅਰਬਨ

ਕਨਫਰਮ ਕੇਸ 976

ਡਿਸਚਾਰਜ 699

ਐਕਟਿਵ 256

ਮੌਤ 21

ਬਲਾਕ ਤਪਾ

ਕਨਰਮ ਕੇਸ 343

ਡਿਸਚਾਰਜ 275

ਐਕਟਿਵ 63

ਮੌਤ 5

ਬਲਾਕ ਧਨੌਲਾ

ਕਨਫਰਮ ਕੇਸ 204

ਡਿਸਚਾਰਜ 135

ਐਕਟਿਵ 63

ਮੌਤ 6

ਬਲਾਕ ਮਹਿਲ ਕਲਾਂ

ਕਨਫਰਮ ਕੇਸ 143

ਡਿਸਚਾਰਜ 100

ਐਕਟਿਵ 38

ਮੌਤ 5

ਬਰਨਾਲਾ ਕਰੋਨਾ ਆਪਡੇਟ

ਕੁੱਲ ਕੇਸ 1666

ਐਕਟਿਵ ਕੇਸ 420

ਠੀਕ ਹੋਏ 1209

ਮੌਤਾਂ 37


Bharat Thapa

Content Editor

Related News