ਪੁਲਸ ਵੱਲੋਂ ਮੁਸਲਿਮ ਭਾਈਚਾਰੇ ਨੂੰ ਦਿੱਤੀ ਗਈ ਈਦ ਦੀ ਵਧਾਈ ਅਤੇ ਫਲ

05/25/2020 6:41:20 PM

ਬੁਢਲਾਡਾ (ਮਨਜੀਤ, ਬਾਂਸਲ) - ਅੱਜ ਈਦ ਦੇ ਤਿਓਹਾਰ ਮੌਕੇ ਐੱਸ.ਐੱਸ.ਪੀ ਮਾਨਸਾ ਡਾ: ਨਰਿੰਦਰ ਭਾਰਗਵ ਦੇ ਦਿਸ਼ਾਂ-ਨਿਰਦੇਸ਼ਾਂ ਮੁਤਾਬਕ ਡੀ.ਐੱਸ.ਪੀ ਜਸਪਿੰਦਰ ਸਿੰਘ ਅਤੇ ਥਾਣਾ ਸਿਟੀ ਦੇ ਮੁਖੀ ਗੁਰਦੀਪ ਸਿੰਘ ਨੇ ਮਸਜਿਦ ਵਿਖੇ ਜਾ ਕੇ ਤਬਲੀਗੀ ਜਮਾਤ ਦੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਅਤੇ ਉਨ੍ਹਾਂ ਨੂੰ ਫਲ ਵੀ ਦਿੱਤੇ। ਡੀ.ਐੱਸ.ਪੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਡਾ: ਨਰਿੰਦਰ ਭਾਰਗਵ ਵੱਲੋਂ ਕੋਰੋਨਾ ਪੀੜਤ ਹੋਣ ਤੋਂ ਬਾਅਦ ਮਸਜਿਦ ਵਿਚ ਪਰਤੇ ਤਬਲੀਗੀ ਜਮਾਤ ਦੇ ਵਿਅਕਤੀਆਂ ਨੂੰ ਈਦ ਦੀ ਵਧਾਈ ਦਿੰਦਿਆਂ ਉਨ੍ਹਾਂ ਨੂੰ ਫਲਾਂ ਦੀ ਟੋਕਰੀ ਭੇਂਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਠੀਕ ਹੋਣ ਉਪਰੰਤ ਮਾਨਸਾ ਜਿਲ੍ਹਾ ਸੂਬੇ ਵਿੱਚੋਂ ਗਰੀਨ ਜ਼ੋਨ ਵਿਚ ਸ਼ਾਮਿਲ ਹੋ ਗਿਆ ਹੈ। ਜਿਸ ਨਾਲ ਆਮ ਲੋਕਾਂ ਅਤੇ ਕਾਰੋਬਾਰੀਆਂ ਦੇ ਨਾਲ-ਨਾਲ ਛੋਟੇ ਧੰਦੇ ਕਰਨ ਵਾਲੇ ਵਿਅਕਤੀਆਂ ਨੂੰ ਵੀ ਰਾਹਤ ਮਿਲੇਗੀ ਅਤੇ ਲੋਕਾਂ ਵਿੱਚੋਂ ਕੋਰੋਨਾ ਦਾ ਭੈਅ ਖਤਮ ਹੋਵੇਗਾ। ਤਬਲੀਗੀ ਜਮਾਤ ਨੇ ਜਿਲ੍ਹਾ, ਪੁਲਸ ਅਤੇ ਸਿਹਤ ਪ੍ਰਸ਼ਾਸ਼ਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਡਾ: ਰਣਜੀਤ ਰਾਏ ਨੇ ਵੀ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। 


Harinder Kaur

Content Editor

Related News