9 ਨਵੰਬਰ ਨੂੰ ਸਿੱਖਿਆ ਸਕੱਤਰ ਦੇ ਮੋਹਾਲੀ ਦਫ਼ਤਰ ਅੱਗੇ ਵਿਸ਼ਾਲ ਰੋਸ ਮੁਜਾਹਰਾ ਕਰਨ ਦਾ ਐਲਾਨ

10/04/2020 10:54:45 AM

ਭਵਾਨੀਗੜ੍ਹ (ਕਾਂਸਲ): ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਆਗੂਆਂ ਰਘਵੀਰ ਸਿੰਘ ਭਵਾਨੀਗੜ੍ਹ, ਮੇਘ ਰਾਜ ਅਤੇ ਕੁਲਦੀਪ ਸਿੰਘ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਰਕਾਰ ਵਲੋਂ ਸਿੱਖਿਆ, ਵਿਦਿਆਰਥੀ ਅਤੇ ਅਧਿਆਪਕ ਹਿੱਤਾਂ ਦੇਉਲਟ ਕੀਤੇ ਜਾ ਰਹੇ ਨਿੱਜੀਕਰਨ ਪੱਖੀ ਫੈਸਲਿਆਂ ਵਿਰੁੱਧ ਏਕੇ ਤੇ ਤਿੱਖੇ ਸੰਘਰਸ਼ਾਂ ਦੀ ਰੂਪ ਰੇਖਾ ਉਲੀਕਣ ਲਈ ਅਧਿਆਪਕ ਏਕਤਾ ਕਮੇਟੀ ਪੰਜਾਬ ਦੇ ਬੈਨਰ ਹੇਠ 'ਅਧਿਆਪਕ ਏਕਤਾ ਕਨਵੈਨਸ਼ਨ' ਕੀਤੀ ਗਈ ਹੈ। ਜਿਸ ਦੌਰਾਨ ਸੂਬੇ ਦੀਆਂ ਪੰਜ ਪ੍ਰਮੁੱਖ ਸੰਘਰਸ਼ੀ ਅਧਿਆਪਕ ਜੱਥੇਬੰਦੀਆਂ ਨੇ ਅਧਿਆਪਕ ਹਿੱਤਾਂ ਲਈ ਮਿਲ ਕੇਹੁਣ ਤੋਂ ਇਕ ਜੱਥੇਬੰਦੀ ਵਜੋਂ ਕੰਮ ਕਰਨ ਦਾ ਅਹਿਮ ਐਲਾਨ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ, ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ, ਐੱਸ.ਐੱਸ.ਏ. ਰਮਸਾ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੀਪ ਟੋਡਰਪੁਰ, 6060 ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, 5178 ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਵੱਡੀ ਗਿਣਤੀ ਜਿਲ੍ਹਿਆਂ ਦੇ ਆਗੂਆਂ ਨੇ ਸੂਬਾ ਪ੍ਰਧਾਨ ਜਸਵਿੰਦਰ ਔਜਲਾ ਅਤੇ 3582 ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਦਲਜੀਤ ਸਫੀਪੁਰ ਦੀ ਅਗਵਾਈ ਵਿੱਚ ਕੀਤਾ। ਏਕਤਾ ਉਪਰੰਤ ਜਥੇਬੰਦੀ ਦਾ ਨਾਮ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਹੀ ਰੱਖਣ, ਸੂਬਾ ਸਕੱਤਰੇਤ ਅਤੇ ਸੂਬਾ ਕਮੇਟੀ ਦਾ ਵਿਸਤਾਰ ਕਰਕੇ ਸੂਬਾਈ ਆਗੂਆਂ ਨੂੰ ਸ਼ਾਮਿਲ ਕਰਨ ਅਤੇ ਭਵਿੱਖ 'ਚ ਲੋੜੀਂਦੀਆਂ ਸੰਵਿਧਾਨ ਸੋਧਾਂ ਕਰਨ ਦਾ ਫੈਸਲਾ ਕੀਤਾ ਗਿਆ।

ਡੀ.ਟੀ.ਐੱਫ. ਸੰਗਰੂਰ ਵੱਲੋਂ ਕਨਵੈਨਸ਼ਨ ਦਾ ਹਿੱਸਾ ਬਣੇ ਕਰਮਜੀਤ ਨਦਾਮਪੁਰ,  ਸੁਖਵਿੰਦਰ ਸੁੱਖ, ਸੁਖਵਿੰਦਰ ਗਿਰ, ਨਿਰਭੈ ਸਿੰਘ, ਅਮਨ ਵਿਸ਼ਿਸ਼ਟ, ਵਿਕਰਮਜੀਤ ਮਲੇਰਕੋਟਲਾ, ਯਾਦਵਿੰਦਰ ਧੂਰੀ, ਰਵਿੰਦਰ ਸਿੰਘ ਨੇ ਦੱਸਿਆ ਕਿ 16 ਅਕਤੂਬਰ ਨੂੰ ਸਿੱਖਿਆ ਮੰਤਰੀ ਨੂੰ ਸੰਗਰੂਰ ਰਿਹਾਇਸ਼ 'ਤੇ ਪਹੁੰਚ ਕੇ ਵਿਸ਼ਾਲ ਵਫਦ ਦੇ ਰੂਪ ਵਿੱਚ ਰੋਸ ਪੱਤਰ ਦਿੱਤਾ ਜਾਵੇਗਾ। ਸਰਕਾਰ ਦੇ ਤਿੱਖੇ ਹਮਲਿਆਂ ਵਿਰੁੱਧ ਵਿਸ਼ਾਲ ਅਧਿਆਪਕ ਲਹਿਰ ਖੜੀ ਕਰਨ ਦੀ ਭਾਵਨਾ ਤਹਿਤ ਲੰਬਾਂ ਵਿਚਾਰ ਵਟਾਂਦਰਾ ਕਰਨ ਉਪਰੰਤ ਅਧਿਆਪਕਾਂ ਦੀ ਫੌਰੀ ਏਕਤਾ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਜੱਥੇਬੰਦੀ ਨੇ ਫੈਸਲਾ ਕੀਤਾ ਕਿ ਅਕਤੂਬਰ-ਨਵੰਬਰ ਦੌਰਾਨ ਅਧਿਆਪਕ ਏਕਤਾ ਮਹੀਨਿਆਂ ਵਜੋਂ ਮਨਾਉਂਦਿਆਂ ਜਿਲ੍ਹਿਆਂ ਵਿੱਚ ਏਕਤਾ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ। ਆਗੂਆਂ ਨੇ ਦੱਸਿਆ ਕਿ ਅਧਿਆਪਕ ਸੰਘਰਸ਼ਾਂ ਦੌਰਾਨ ਕੀਤੀਆਂ ਵਿਕਟੇਮਾਈਜ਼ੇਸ਼ਨਾਂ ਰੱਦ ਨਾ ਕਰਨ, ਅਧਿਆਪਕਾਂ ਦੀਆਂ ਪਦਉਨਤੀਆਂ ਰੋਕਣ, ਵੱਖ-ਵੱਖ ਭਰਤੀਆਂ ਦੇ ਪੈਡਿੰਗ ਰੈਗੂਲਰ ਆਰਡਰ ਨਾ ਜਾਰੀ ਕਰਨ, ਆਪਣੇ ਘਰਾਂ ਤੋਂ ਸੈਕੜੇ ਕਿਲੋਮੀਟਰ ਦੂਰ ਨੌਕਰੀ ਕਰ ਰਹੇ ਸਮੂਹ 3582 ਕਾਡਰ ਸਮੇਤ ਹੋਰਨਾਂ ਅਧਿਆਪਕਾਂ ਦੇ ਬਦਲੀ ਕਰਵਾਉਣ 'ਤੇ ਬੇਲੋੜੀਆਂ ਸ਼ਰਤਾਂ ਲਗਾਉਣ, ਬੱਚਿਆਂ ਨੂੰ ਰੋਗੀ ਬਣਾ ਰਹੀ' ਆਨਲਾਈਨ ਸਿੱਖਿਆ ਨੂੰ ਅਸਲ ਸਕੂਲੀ ਸਿੱਖਿਆ ਦੇ ਬਦਲ ਵਜੋਂ ਥੋਪਣ ਅਤੇ ਗੈਰ ਸੰਵਿਧਾਨਕ ਢਾਂਚੇ ਰਾਹੀਂ ਝੂੱਠੇ ਅੰਕੜੇ ਇਕੱਠੇ ਕਰਵਾਕੇ ਸਿੱਖਿਆ ਦੇ ਜੜੀ ਤੇਲ ਪਾਉਣ ਲਈ ਜਿੰਮੇਵਾਰ ਸਿੱਖਿਆ ਸਕੱਤਰ ਦੇ ਮੋਹਾਲੀ ਦਫਤਰ ਅੱਗੇ 9 ਨਵੰਬਰ ਨੂੰ ਸੂਬਾਈ ਰੋਸ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਦੀਪਕ ਕੁਮਾਰ ਅਤੇ ਸੁਖਦੇਵ ਬਾਲਦ, ਮਨੋਜ ਲਹਿਰਾ, ਅਮ੍ਰਿਤ ਪਾਲ ਸਿੰਘ ਆਦਿ ਵੀ ਮੌਜੂਦ ਰਹੇ।


Shyna

Content Editor

Related News