ਵਾਲਮੀਕਿ ਸਮਾਜ ਨੇ ਬਲੀਦਾਨ ਦਿਵਸ ਵਜੋਂ ਮਨਾਇਆ ਦੁਸਹਿਰੇ ਦਾ ਤਿਉਹਾਰ

10/08/2019 2:06:51 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) - ਦੁਸਹਿਰੇ ਦਾ ਤਿਉਹਾਰ ਅੱਜ ਪੂਰੇ ਦੇਸ਼ 'ਤ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੁਸਹਿਰੇ ਦੇ ਇਸ ਤਿਉਹਾਰ ਨੂੰ ਬਲੀਦਾਨ ਦਿਵਸ ਵਜੋਂ ਮਨਾਉਂਦਿਆਂ ਵਾਲਮੀਕਿ ਸਮਾਜ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਵਾਲਮੀਕਿ ਚੌਂਕ ਵਿਖੇ ਰਾਵਣ ਦੀ ਪੂਜਾ ਕੀਤੀ ਗਈ। ਜਾਣਕਾਰੀ ਅਨੁਸਾਰ ਪਿਛਲੇ 4 ਸਾਲ ਤੋਂ ਵਾਲਮੀਕਿ ਸਮਾਜ ਇਸ ਦਿਨ ਨੂੰ ਬਲੀਦਾਨ ਦਿਵਸ ਵਜੋਂ ਮਨਾਉਂਦਾ ਆ ਰਿਹਾ ਹੈ ਅਤੇ ਰਾਵਣ ਦੀ ਪੂਜਾ ਕਰ ਰਿਹਾ ਹੈ। ਇਸ ਮੌਕੇ ਬੁਲਾਰਿਆ ਕਿਹਾ ਕਿ ਮਹਾਤਮਾ ਰਾਵਣ ਵੱਡੇ ਵਿਦਵਾਨ ਸਨ ਅਤੇ ਚਰਿੱਤਰਵਾਨ ਵਿਅਕਤੀ ਸਨ।

rajwinder kaur

This news is Content Editor rajwinder kaur