ਬੁਢਲਾਡਾ : ਲ਼ਾੱਕਡਉਨ ਦੌਰਾਨ ਯੂ-ਟਿਊਬ ਚੈੱਨਲ ਰਾਹੀਂ ਅਧਿਆਪਕ ਜੋੜਾ ਦੇ ਰਿਹਾ ਹੈ ਬੱਚਿਆਂ ਨੂੰ ਸਿੱਖਿਆ

05/11/2020 11:10:13 AM

ਬੁਢਲਾਡਾ (ਮਨਜੀਤ) - ਪੰਜਾਬ ਵਿਚ ਲਾਕਡਾਊਨ ਦਰਮਿਆਨ ਵੱਖ-ਵੱਖ ਅਧਿਆਪਕ ਜਿੱਥੇ ਆਪੋ-ਆਪਣੇ ਢੰਗ ਨਾਲ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਉੱਥੇ ਹੀ ਬੁਢਲਾਡਾ ਦਾ ਇੱਕ ਅਧਿਆਪਕ ਜੋੜਾ ਸਕੂਲੀ ਬੱਚਿਆਂ ਨੂੰ ਨਵੇਕਲੇ ਢੰਗ ਨਾਲ ਪੜ੍ਹਾਈ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਉਹ ਅੰਗਰੇਜ਼ੀ ਅਤੇ ਗਣਿਤ ਵਿਸ਼ੇ ਦੀ ਪੜ੍ਹਾਈ ਬੱਚਿਆਂ ਨੂੰ ਯੂ-ਟਿਊਬ 'ਤੇ ਆਪਣੇ ਚੈੱਨਲ 'Your Classroom At Home ' ਰਾਹੀਂ ਜਾਗਰੂਕ ਕਰਨ 'ਚ ਲੱਗੇ ਹੋਏ ਹਨ। ਉਨ੍ਹਾਂ ਦੀਆਂ ਦੋ ਦਰਜਨ ਦੇ ਕਰੀਬ ਵੀਡਿਓਜ਼ ਯੂ-ਟਿਊਬ ਦੇ ਇਸ ਚੈੱਨਲ (Your Classroom At Home ) ਰਾਹੀਂ ਪ੍ਰਚੱਲਿਤ ਹਨ। ਕਾਸਮਪੁਰ ਛੀਨੇ ਮਿਡਲ ਸਕੂਲ ਦੀ ਅਧਿਆਪਕ ਕਿਰਨ ਮਠਾੜੂ ਅਤੇ ਉਨ੍ਹਾਂ ਦੇ ਪਤੀ ਗੁਰਵਿੰਦਰ ਸਿੰਘ ਮਠਾੜੂ ਦਾ ਕਹਿਣਾ ਹੈ ਕਿ ਇਹ ਲਾਕਡਾਊਨ ਦੀ ਸਥਿਤੀ ਵਿਚ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਲਈ ਇੱਕ ਵਧੀਆ ਵਿਕਲਪ ਅਤੇ ਪਲੇਟਫਾਰਮ ਹੈ। 

PunjabKesari

 ਅਧਿਆਪਕ ਜੌੜੇ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਬੇਸ਼ੱਕ ਅਸੀਂ ਲਾੱਕਡਾਊਨ ਦੀ ਸਥਿਤੀ ਵਿੱਚੋਂ ਲੰਘ ਰਹੇ ਹਾਂ। ਪਰ ਸਕੂਲ ਸਿੱਖਿਆ ਨਾਲ ਜੁੜੇ ਬੱਚਿਆਂ ਦਾ ਮਾਰਗ ਦਰਸ਼ਨ ਨਾਲੋਂ-ਨਾਲ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਟਾਇਮ 'ਤੇ ਉਹ ਪਤੀ-ਪਤਨੀ ਵੱਖੋ-ਵੱਖਰੇ ਕਲਾਸਾਂ ਦੇ ਬੱਚਿਆਂ ਨੂੰ ਯੂ-ਟਿਊਬ ਰਾਹੀਂ ਅੰਗਰੇਜ਼ੀ ਅਤੇ ਗਣਿਤ ਵਿਸ਼ੇ ਦੀ ਪੜ੍ਹਾਈ ਕਰਵਾਉਂਦੇ ਹਨ। ਜਿਸ ਨੂੰ ਉਹ ਆਪਣੇ ਨਿੱਜੀ ਚੈੱਨਲ 'ਤੇ ਅਪਲੋਡ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਇਸ ਪ੍ਰਤੀ ਦਿਲਚਸਪੀ ਬਰਕਰਾਰ ਹੋਣਾ ਲਾਜ਼ਮੀ ਹੈ ਕਿ ਇਸ ਤਰ੍ਹਾਂ ਦੀ ਸਿੱਖਿਆ ਵੀ ਭਵਿੱਖ ਵਿਚ ਬੱਚਿਆਂ ਦੇ ਵਧੀਆ ਨਤੀਜੇ ਲੈ ਕੇ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਲਾੱਕਡਾਊਨ ਦਾ ਸਾਹਮਣਾ ਅਸੀਂ ਬਿਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਕਰ ਰਹੇ ਹਨ। ਪਰ ਨਾਲੋਂ-ਨਾਲ ਬੱਚਿਆਂ ਨੂੰ ਬਿਨ੍ਹਾਂ ਸਕੂਲ ਆਏ ਕਲਾਸ ਲੱਗਣ ਅਤੇ ਪੜ੍ਹਾਈ ਜਾਰੀ ਰੱਖਣ ਦਾ ਅਹਿਸਾਸ ਕਰਵਾ ਰਹੇ ਹਾਂ। ਅਧਿਆਪਕ ਜੋੜੇ ਨੇ ਕਿਹਾ ਕਿ ਸਿੱਖਿਆ ਪ੍ਰਸਾਰਣ ਦਾ ਇਹ ਤਰੀਕਾ ਮਜਬੂਰੀ ਵਿੱਚੋਂ ਲੰਘਦਾ ਹੋਇਆ ਕਾਰਗਰ ਸਾਬਿਤ ਹੋ ਰਿਹਾ ਹੈ। ਜਿਸ ਵਿਚ ਨਵੇਂ-ਨਵੇਂ ਤਜਰਬੇ ਅਤੇ ਪੜ੍ਹਾਉਣ ਦੇ ਢੰਗ ਦੇਖਣ ਅਤੇ ਸੁਣਨ ਨੂੰ ਮਿਲਦੇ ਹਨ। ਮਾਪਿਆਂ ਨੇ ਵੀ ਅਧਿਆਪਕਾਂ ਦੇ ਇਸ ਉੱਦਮ ਦੀ ਪ੍ਰਸ਼ੰਸ਼ਾ ਕੀਤੀ। 
 


Harinder Kaur

Content Editor

Related News