ਟਾਇਰ ਫਟਣ ਕਾਰਨ ਹਾਈਵੇ ’ਤੇ ਸ਼ਰਾਬ ਨਾਲ ਲੱਦਿਆ ਟੈਂਪੂ ਪਲਟਿਆ

12/26/2018 5:55:23 AM

ਲੁਧਿਆਣਾ, (ਮਹੇਸ਼)- ਜਲੰਧਰ ਬਾਈਪਾਸ ਨੇਡ਼ੇ ਹਾਈਵੇ ’ਤੇ ਮੰਗਲਵਾਰ ਨੂੰ ਟਾਇਰ ਫੱਟਣ ਕਾਰਨ ਸ਼ਰਾਬ ਨਾਲ ਲੱਦਿਆ ਟੈਂਪੂ ਪਲਟ ਗਿਆ,  ਚਾਲਕ ਵਾਲ-ਵਾਲ ਬਚ ਗਿਆ। ਸਲੇਮ ਟਾਬਰੀ ਪੁਲਸ ਨੇ ਤੁਰੰਤ ਹਰਕਤ ’ਚ ਆਉਂਦਿਅਾਂ ਰਸਤਾ ਸਾਫ ਕਰਵਾ ਕੇ ਆਵਾਜਾਈ ਬਹਾਲ ਕਰਵਾਈ। ®ਘਟਨਾ ਬਾਅਦ ਦੁਪਹਿਰ 3.30 ਵਜੇ ਦੀ ਹੈ, ਜਦੋਂ ਭਵਾਨੀਗਡ਼੍ਹ ਦੇ ਰਹਿਣ ਵਾਲੇ ਟੈਂਪੂ ਚਾਲਕ ਅਜੈਬ ਸਿੰਘ ਸੰਗਰੂਰ ਤੋਂ ਸ਼ਰਾਬ ਦੀਆਂ ਪੇਟੀਆਂ ਲੱਦ ਕੇ ਮੁਕੇਰੀਆਂ ਵੱਲ ਜਾ ਰਿਹਾ ਸੀ। ਜਦੋਂ ਗ੍ਰੀਨ ਲੈਂਡ ਸਕੂਲ ਨੇਡ਼ੇ ਪਹੁੰਚਿਆ ਤਾਂ ਟਾਇਰ ਫੱਟਣ ਨਾਲ ਟੈਂਪੂ ਉਸ ਦੇ ਕਾਬੂ ਤੋਂ ਬਾਹਰ ਹੋ ਕੇ ਪਲਟ ਗਿਆ, ਜਿਸ ਨਾਲ ਸ਼ਰਾਬ ਦੀਆਂ ਪੇਟੀਆਂ ਹਾਈਵੇ ’ਤੇ ਖਿੱਲਰ ਗਈਆਂ। ਸੂਚਨਾ ਮਿਲਣ ਤੋਂ ਏ. ਐੱਸ. ਆਈ. ਤਰਸੇਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਟੈਂਪੂ ਤੇ ਸ਼ਰਾਬ ਦੀਆਂ ਪੇਟੀਆਂ ਉਥੋਂ ਹਟਾ ਕੇ ਰਸਤਾ ਸਾਫ ਕਰਵਾਇਆ, ਜਿਸ  ਤੋਂ ਬਾਅਦ ਆਵਾਜਾਈ ਬਹਾਲ ਹੋ ਸਕੀ।


Related News