ਸਡ਼ਕ ’ਤੇ ਬਣੇ ਹੰਪ ਕਾਰਨ ਟਰੱਕ ਆਪ੍ਰੇਟਰਾਂ ਨੇ ਲਾਇਆ ਧਰਨਾ

Wednesday, Dec 19, 2018 - 01:46 AM (IST)

ਸਡ਼ਕ ’ਤੇ ਬਣੇ ਹੰਪ ਕਾਰਨ ਟਰੱਕ ਆਪ੍ਰੇਟਰਾਂ ਨੇ ਲਾਇਆ ਧਰਨਾ

ਸੁਨਾਮ, ਊਧਮ ਸਿੰਘ ਵਾਲਾ,(ਬਾਂਸਲ)- ਜਾਖਲ ਰੋਡ ’ਤੇ ਟਰੱਕ ਯੂਨੀਅਨ ਦੇ ਨੇਡ਼ੇ ਇਕ ਕਾਲੋਨੀ ਦੇ ਅੱਗੇ ਸਡ਼ਕ ’ਤੇ  ਨਵੇਂ ਬਣੇ ਹੰਪ ਕਾਰਨ ਟਰੱਕ ਆਪ੍ਰੇਟਰਾਂ ਨੇ ਧਰਨਾ ਲਾਇਆ, ਜਿਸ ਨੂੰ ਮੌਕੇ ’ਤੇ ਆ ਕੇ ਟ੍ਰੈਫਿਕ  ਅਤੇ ਸਿਟੀ ਪੁਲਸ ਨੇ ਆ ਕੇ ਭਰੋਸਾ ਦੇ ਕੇ ਚੁਕਵਾਇਆ।  ਇਸ ਮੌਕੇ ਟਰੱਕ ਆਪ੍ਰੇਟਰ ਦਲੀਪ ਸਿੰਘ ਨੇ ਦੱਸਿਆ ਕਿ ਇਥੇ ਕੱਲ ਇਹ ਹੰਪ ਬਣਾਇਆ ਜਾ ਰਿਹਾ ਸੀ ਅਤੇ ਅਸੀਂ ਕੱਲ ਹੀ ਇਸ ਨੂੰ ਟੇਪਰ ਕਰਨ ਲਈ ਕਿਹਾ ਪਰ ਸਾਡੀ ਗੱਲ ਕਿਸੇ ਨੇ ਨਾ ਸੁਣੀ ਅਤੇ ਇਸ ਨਾਲ ਕਈ ਹਾਦਸੇ ਹੋ ਚੁੱਕੇ ਹਨ ਅਤੇ ਕੁੱਝ ਬਜ਼ੁਰਗ ਅੌਰਤਾਂ ਦੀ ਤਾਂ ਲੱਤਾਂ ਅਤੇ ਬਾਂਹਾਂ ’ਤੇ ਕਾਫੀ ਸੱਟਾਂ ਲਗੀਆਂ ਹਨ। ਲੋਕਾਂ ਨੂੰ ਇਸ ਨਾਲ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਬਕਾ ਪ੍ਰਧਾਨ ਟਰੱਕ ਯੂਨੀਅਨ ਪ੍ਰੇਮ ਕਾਮਰੇਡ ਨੇ ਕਿਹਾ ਕਿ ਇਹ ਸਾਡੀ ਕੋਈ ਆਪਣੀ ਗੱਲ ਨਹੀਂ ਹੈ, ਅਸੀਂ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ। ਕੱਲ ਦੇ ਇਥੇ ਕਈ ਹਾਦਸੇ ਹੋਏ ਹਨ, ਇਨ੍ਹਾਂ  ਨੂੰ ਦੇਖ ਕੇ ਕਾਫੀ ਦੁੱਖ ਹੁੰਦਾ ਹੈ।  ਇਸ ਮੌਕੇ ਪੁੱਜੇ ਟ੍ਰੈਫਿਕ ਇੰਚਾਰਜ ਨਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਧਰਨੇ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਇਥੇ ਪੁੱਜੇ ਅਤੇ ਇਸ ਸਬੰਧੀ ਹੱਲ ਕੱਢਿਆ ਜਾ ਰਿਹਾ ਹੈ।
   ਇਸ ਮੌਕੇ ਕਾਲੋਨੀ ਪ੍ਰਬੰਧਕਾਂ ਨੇ ਕਿਹਾ ਕਿ ਕਾਲੋਨੀ ’ਚ ਕਾਫੀ ਘਰ ਹਨ ਅਤੇ ਲੋਕ ਆਉਂਦੇ-ਜਾਂਦੇ ਹਨ ਅਸੀਂ ਪ੍ਰਸ਼ਾਸਨ ਨੂੰ ਇਸ ਬਾਰੇ ਬੇਨਤੀ ਕੀਤੀ ਤਾਂ ਉਨ੍ਹਾਂ  ਨੇ ਇਹ ਬਣਵਾਏ। ਉਨ੍ਹਾਂ ਨੇ ਕਿਹਾ ਕਿ ਇਥੇ ਕੋਈ ਐਕਸੀਡੈਂਟ ਨਹੀਂ ਹੋਇਆ।  ਇਸ ਸਮੇਂ ਪੀ.ਡਬਲਯੂ. ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ  ਨੇ ਕਿਹਾ ਕਿ ਇਹ ਸਡ਼ਕ ਵਰਲਡ ਬੈਂਕ ਦੇ ਅੰਡਰ ਆਉਂਦੀ ਹੈ। ਜਦੋਂ ਇਸ ਸਬੰਧੀ ਵਰਲਡ ਬੈਂਕ ਦੇ ਅਧਿਕਾਰੀ ਪਵਨ ਗਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ  ਕਿਹਾ ਕਿ ਇਸ ਬਾਰੇ ਹੀ ਦੇਖ ਰਹੇ ਹਾਂ,  ਉਹ ਥੋਡ਼੍ਹੀ ਦੇਰ ’ਚ ਫਿਰ ਗੱਲ ਕਰਦੇ ਹਨ। ਉਸ ਤੋਂ ਬਾਅਦ ਉਨ੍ਹਾਂ  ਨਾਲ ਕਈ ਵਾਰ ਗੱਲ ਕਰਨੀ ਚਾਹੀ ਤਾਂ ਉਨ੍ਹਾਂ  ਨਾਲ ਗੱਲਬਾਤ ਨਹੀ ਹੋ ਸਕੀ।


Related News