ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮਜਦੂਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ

04/24/2022 3:12:19 PM

ਤਪਾ ਮੰਡੀ (ਸ਼ਾਮ,ਗਰਗ) : ਤਾਜੋਕੇ ਰੋਡ ਸਥਿਤ ਖੁਲ੍ਹੇ ਅਸਮਾਨ ਹੇਠਾਂ ਪਏ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ ਮਜਦੂਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਮਾਮਲੇ ਦੀ ਭਿਣਕ ਪੈਣ ‘ਤੇ ਟਰੱਕ ਯੂਨੀਅਨ ਦੇ ਪ੍ਰਧਾਨ ਨਰਾਇਣ ਸਿੰਘ ਪੰਧੇਰ ਅਤੇ ਤੇਜਿੰਦਰ ਸਿੰਘ ਢਿੱਲੋਂ ਸਮੇਤ ਥਾਣਾ ਮੁੱਖੀ ਨਰਦੇਵ ਸਿੰਘ,ਖਰੀਦ ਏਜੰਸੀਆਂ ਦੇ ਇੰਸਪੈਕਟਰ, ਮਾਰਕੀਟ ਕਮੇਟੀ ਦੇ ਕਰਮਚਾਰੀ ਅਤੇ ਆੜਤੀਆਂ ਐਸੋਸ਼ੀਏਸਨ ਦੇ ਪ੍ਰਧਾਨ ਅਨੀਸ਼ ਮੋੜ ਨੇ ਪਹੁੰਚਕੇ ਮਸਲੇ ਨੂੰ ਸੁਲਝਾਉਣ ‘ਚ ਰੁੱਝ ਗਏ।

PunjabKesari

ਇਹ ਵੀ ਪੜ੍ਹੋ : ਤੜਕੇ ਸਹੁਰਿਆਂ ਘਰੋਂ ਨੂੰਹ ਦੇ ਬਿਮਾਰ ਹੋਣ ਦਾ ਆਇਆ ਫੋਨ, ਜਦੋਂ ਪਹੁੰਚੇ ਮਾਪੇ ਤਾਂ ਧੀ ਦੀ ਹਾਲਤ ਵੇਖ ਉੱਡੇ ਹੋਸ਼

ਜਾਣਕਾਰੀ ਦਿੰਦੇ ਹੋਏ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ, ਭੋਲਾ ਮੋੜ, ਸੋਨੂੰ ਸਿੰਘ ਦਾ ਕਹਿਣਾ ਹੈ ਕਿ ਮੁੱਖ ਮੰਡੀ ਅਤੇ ਖਰੀਦ ਕੇਂਦਰਾਂ ‘ਚ ਲੱਖਾਂ ਬੋਰੀਆਂ ਕਣਕ ਦੀਆਂ ਲਿਫਟਿੰਗ ਹੋਣੋਂ ਪਈਆਂ ਹਨ ਪਰ ਠੇਕੇਦਾਰ ਕੋਲੋ ਵੱਖ-ਵੱਖ ਮੰਡੀਆਂ ਦੇ ਕਈ ਠੇਕੇ ਹੋਣ ਕਾਰਨ ਉਹ ਲੇਵਰ ਨਹੀਂ ਭੇਜ ਰਿਹਾ ਜਿਸ ਕਾਰਨ ਗੁਦਾਮਾਂ ‘ਚ ਕਣਕ ਦੇ ਟਰੱਕ 3-3 ਦਿਨਾਂ ਅਣਲੋਡਿੰਗ ਹੋਣ ਤੋਂ ਪਏ ਹਨ। ਗੁੱਸੇ ’ਚ ਆਏ ਮਜਦੂਰਾਂ ਨੇ ਬਾਹਰਲੀ ਮੰਡੀ ‘ਚੋਂ ਆਕੇ ਪੁਰਾਣੀ ਮਾਰਕੀਟ ਕਮੇਟੀ ਤਪਾ ਦੇ ਦਫਤਰ ਅੱਗੇ ਧਰਨਾ ਲਾ ਕੇ ਸੂਬਾ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜੀ ਕਰਦਿਆਂ ਕਿਹਾ ਕਿ ਮੰਡੀ ‘ਚ ਪਈ ਕਣਕ ਦੀਆਂ ਬੋਰੀਆਂ ਦੀਆਂ ਉਨ੍ਹਾਂ ਨੂੰ ਰਾਤ ਸਮੇਂ ਨਿਗਾਹ ਰੱਖਣੀ ਪੈਂਦੀ ਹੈ ਅਤੇ ਮੱਛਰ ਕੱਟਦੇ ਹਨ ਅਤੇ ਇਸ ਵਾਰ ਘੱਟ ਮਜਦੂਰੀ ਹੋਣ ਕਾਰਨ ਉਹ ਮੰਡੀ ‘ਚ ਹੀ ਬੈਠਕੇ ਖਾ ਜਾਣਗੇ।

ਇਹ ਵੀ ਪੜ੍ਹੋ : ਐਕਸ਼ਨ 'ਚ ਸਿੱਖਿਆ ਮੰਤਰੀ ਮੀਤ ਹੇਅਰ, 720 ਨਿੱਜੀ ਸਕੂਲਾਂ ਖ਼ਿਲਾਫ਼ ਜਾਂਚ ਦੇ ਹੁਕਮ

ਆੜ੍ਹਤੀਆਂ ਐਸੋਸ਼ੀਏਸਨ ਦੇ ਪ੍ਰਧਾਨ ਅਨੀਸ਼ ਮੋੜ ਦਾ ਕਹਿਣਾ ਹੈ ਕਿ ਹਰ ਰੋਜ ਚਾਵਲਾਂ ਦੀ ਸਪੈਸ਼ਲ ਲੱਗ ਜਾਂਦੀ ਹੈ ਜੋ ਨਹੀਂ ਲੱਗਣੀ ਚਾਹੀਦੀ,ਲੋਡਿੰਗ ਅਤੇ ਅਣਲੋਡਿੰਗ ਨਹੀਂ ਹੋ ਰਹੀ ਜਿਸ ਕਾਰਨ ਜਾਮ ਲੱਗ ਜਾਂਦੇ ਹਨ। ਕੁਝ ਮਜ਼ਦੂਰ ਵਿਨੋਦ ਕੁਮਾਰ,ਸੰਟੀ ਕੁਮਾਰ,ਡੱਡੂ ਰਾਮ,ਮੰਗਲ ਰਾਮ ਆਦਿ ਦਾ ਕਹਿਣਾ ਹੈ ਕਿ ਟਰੱਕ ਵਾਲੇ ਆੜਤੀਆਂ ਤੋਂ 500-500 ਰੁਪਏ ਪ੍ਰਤੀ ਟਰੱਕ ਦੇਕੇੇ ਲੋਡਿੰਗ ਕਰਵਾ ਦਿੰਦੇ ਹਨ। ਟਰੱਕ ਯੂਨੀਅਨ ਦੇ ਪ੍ਰਧਾਨ ਤੇਜਿੰਦਰ ਸਿੰਘ ਢਿਲੋਂ ਅਤੇ ਨਰਾਇਣ ਸਿੰਘ ਪੰਧੇਰ ਨੇ ਆਪਣੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਜੇਕਰ ਕੋਈ ਟਰੱਕ ਚਾਲਕ ਆੜਤੀਆਂ ਤੋਂ ਕਣਕ ਚੁੱਕਣ ਦੇ ਰੁਪਏ ਵਸੂਲਦਾ ਹੈ ਤਾਂ ਉਨ੍ਹਾਂ ਦੇ ਨੋਟਿਸ ‘ਚ ਲਿਆਂਦਾ ਜਾਵੇ ਤਾਂ ਜੋ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : CBSE ਨੇ 11ਵੀਂ ਅਤੇ 12ਵੀਂ ਦੇ ਸਿਲੇਬਸ ’ਚ ਕੀਤੇ ਵੱਡੇ ਬਦਲਾਅ, ਛਿੜੀ ਨਵੀਂ ਚਰਚਾ

ਇਸ ਮੌਕੇ ਪੁੱਜੇ ਵੱਖ-ਵੱਖ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ,ਮਾਰਕੀਟ ਕਮੇਟੀ ਦੇ ਮੈਂਬਰਾਂ ਅਤੇ ਥਾਣਾ ਮੁੱਖੀ ਨੇ ਸੰਬੰਧਤ ਠੇਕੇਦਾਰ ਨੂੰ ਮੰਡੀਆਂ ‘ਚ ਪਈ ਕਣਕ ਅਤੇ ਭਰੇ ਖੜ੍ਹੇ ਟਰੱਕਾਂ ਨੂੰ ਅਣਲੋਡਿੰਗ ਕਰਵਾਇਆ ਜਾਵੇ। ਠੇਕੇਦਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਹੁਣੇ ਪਹੁੰਚਕੇ ਕਣਕ ਦੀ ਲਿਫਟਿੰਗ ਕਰਵਾ ਦਿੰਦੇ ਹਨ। ਇਸ ਮੌਕੇ ਕਾਲਾ ਸਿੰਘ,ਜਸਵਿੰਦਰ ਸਿੰਘ,ਸੋਮਾ ਸਿੰਘ,ਰਵੀ ਕੁਮਾਰ ਦਾ ਕਹਿਣਾ ਹੈ ਕਿ ਮੰਡੀਆਂ ‘ਚ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦਾ ਵਜ਼ਨ ਘੱਟ ਰਿਹਾ ਹੈ ਅਤੇ ਬਰਸਾਤ ਹੋਣ ’ਤੇ ਭਿੱਜਣ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਕਣਕ ਦੀ ਲਿਫਟਿੰਗ ਕਰਵਾਈ ਜਾਵੇ ਨਹੀਂ ਤਾਂ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਇਸ ਮੌਕੇ ਹਾਜ਼ਰ ਆੜਤੀਏ ਜਵਾਹਰ ਲਾਲ ਕਾਂਸਲ,ਅਰੁਣ ਕੁਮਾਰ ਭੈਣੀ,ਉਮੇਸ਼ ਕੁਮਾਰ ਢਿਲਵਾਂ,ਰਾਜ ਕੁਮਾਰ ਰਾਜੂ ਦਾ ਕਹਿਣਾ ਹੈ ਕਿ ਇਸ ਵਾਰ ਕਣਕ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ 25 % ਘੱਟ ਹੋਈ ਹੈ ਜਿਸ ਦਾ ਨੁਕਸਾਨ ਕਿਸਾਨਾਂ ਦੇ ਨਾਲ-ਨਾਲ ਆੜਤੀਆਂ, ਮੰਡੀ ਮਜਦੂਰਾਂ ਨੂੰ ਵੀ ਹੋਇਆ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News