ਮਾਨਸਿਕ ਪ੍ਰੇਸ਼ਾਨੀ ਦੇ ਕਾਰਣ ਨੌਜਵਾਨ ਨੇ ਫਾਹ

06/15/2019 2:12:02 AM

ਜਲਾਲਾਬਾਦ, (ਨਿਖੰਜ, ਜਤਿੰਦ)– ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਬਣੇ ਬਾਬਾ ਬੁੱਢਾ ਜੀ ਫਿਲਿੰਗ ਸਟੇਸ਼ਨ ’ਤੇ ਕੰਮ ਕਰਨ ਵਾਲੇ ਇਕ ਨੌਜਵਾਨ ਨੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਣ ਦਰੱਖਤ ਨਾਲ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ (26 ਸਾਲ ) ਪੁੱਤਰ ਜੋਗਿੰਦਰ ਸਿੰਘ ਵਾਸੀ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਕਿ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਆਪਣੇ ਚਾਚੇ ਦੇ ਪੁੱਤਰ ਹਰਦੀਪ ਸਿੰਘ ਬੰਟੀ ਵਾਸੀ ਫਿਰੋਜ਼ਪੁਰ ਦੇ ਪੈਟਰੋਲ ਪੰਪ ’ਤੇ ਪਿਛਲੇ 4 ਸਾਲਾਂ ਤੋਂ ਨੌਕਰੀ ਕਰਦਾ ਆ ਰਿਹਾ ਹੈ। ਬੀਤੀ ਰਾਤ ਮ੍ਰਿਤਕ ਅਮਨਦੀਪ ਸਿੰਘ ਨੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਣ ਪੈਟਰੋਲ ਪੰਪ ਦੇ ਨਾਲ ਚਾਰਦੀਵਾਰੀ ਦੇ ਅੰਦਰ ਲੱਗੇ ਅਮਰੂਦ ਦੇ ਦਰਖੱਤ ਨਾਲ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ।

ਇਸ ਮਾਮਲੇ ਸਬੰਧੀ ’ਚ ਥਾਣਾ ਅਮੀਰ ਖਾਸ ਦੇ ਏ. ਐੱਸ. ਆਈ ਭਜਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਮਨਦੀਪ ਸਿੰਘ ਬਾਬਾ ਬੁਢਾ ਜੀ ਫਿਲਿੰਗ ਸਟੇਸ਼ਨ ’ਤੇ ਪਿੰਡ ਸਮਮਸ਼ਨੀਦਨ ਚਿਸਤੀ ਦੇ ਕੋਲ ਬਣੇ ਪੈਟਰੋਲ ਪੰਪ ’ਤੇ ਕੰਮ ਕਰਦਾ ਸੀ ਅਤੇ ਜਿਸਨੇ ਬੀਤੀ ਰਾਤ ਮਾਨਸਿਕ ਪ੍ਰੇਸ਼ਾਨੀ ਦੇ ਕਾਰਣ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਨ੍ਹਾਂ ਕਿਹਾ ਕਿ ਜਿਸ ਤੋਂ ਬਾਅਦ ਪੁਲਸ ਵੱਲੋਂ ਮ੍ਰਿਤਕ ਨੌਜਵਾਨਾਂ ਦੀ ਮਾਤਾ ਦਰਸ਼ਨ ਕੌਰ ਵਾਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।


Bharat Thapa

Content Editor

Related News