ਮਾਨਸਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਨੇ ਲਿਆ ਫਾਹ

03/15/2019 9:47:11 PM

ਪਟਿਆਲਾ, (ਬਲਜਿੰਦਰ)- ਪ੍ਰਤਾਪ ਨਗਰ ਵਿਖੇ ਕਸ਼ਮੀਰ ਸਿੰਘ (27) ਵਾਸੀ ਪਿੰਡ ਸੈਂਸਰਵਾਲ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਰਾਜਿੰਦਰਾ ਹਸਪਤਾਲ ਦੇ ਮੁਰਦਾ-ਘਰ 'ਚ ਰੱਖ ਦਿੱਤੀ ਹੈ। ਚੌਕੀ ਮਾਡਲ ਟਾਊਨ ਦੇ ਮੁਲਾਜ਼ਮਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਬਹੁਤ ਪਰੇਸ਼ਾਨ ਸੀ। ਪਿਛਲੇ 7 ਸਾਲਾਂ ਤੋਂ ਪ੍ਰਤਾਪ ਨਗਰ ਵਿਖੇ ਰਹਿ ਰਿਹਾ ਸੀ। ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਧਾਰਾ 174 ਅਧੀਨ ਕਾਰਵਾਈ ਕੀਤੀ ਹੈ।

KamalJeet Singh

This news is Content Editor KamalJeet Singh