ਗੰਦਗੀ  ਕਾਰਨ  ਸ਼ਹਿਰ ਵਾਸੀ  ਪ੍ਰੇਸ਼ਾਨ, ਬੀਮਾਰੀਆਂ ਫੈਲਣ ਦਾ ਡਰ

11/13/2018 6:44:47 AM

ਮਾਨਸਾ, (ਸੰਦੀਪ ਮਿੱਤਲ)- ਮਾਨਸਾ ਸ਼ਹਿਰ ਅੰਦਰ ਸਫਾਈ ਵਿਵਸਥਾ ਬੁਰੀ ਤਰ੍ਹਾਂ ਲਡ਼ਖਡ਼ਾ ਚੁੱਕੀ ਹੈ। ਹੁਣ ਸਿਆਸਤ ਦੇ ਖਾਮੋਸ਼ ਹੋਣ ਕਾਰਨ ਬਾਦਲਾਂ ਦੇ ਮਾਨਸਾ ਜ਼ਿਲੇ  ਨੂੰ ਪੈਰਿਸ ਜਾਂ ਕੈਲੀਫੋਰਨੀਆ ਬਣਾਉÎਣ ਦੇ ਸੁਪਨੇ ਸਾਕਾਰ ਹੋਣ ਤੋਂ ਪਹਿਲਾਂ ਚਕਨਾਚੂਰ ਹੋ ਗਏ ਹਨ। ਮਾਨਸਾ ਸ਼ਹਿਰ ਨੂੰ ਚਾਰ-ਚੁਫੇਰਿਓਂ ਇਸ ਵੇਲੇ ਗੰਦਗੀ ਨੇ ਪੂਰੀ ਤਰ੍ਹਾਂ ਘੇਰਾਬੰਦੀ ਕੀਤੀ ਹੋਈ ਹੈ। ਅਜਿਹੀ ਸਥਿਤੀ ’ਚ ਭਵਿੱਖ ’ਚ ਵੀ ਕੁੱਝ ਚੰਗਾ ਹੋਣ ਦੀ ਕੋਈ ਉਮੀਦ ਨਾ ਬੱਝਣ ਕਾਰਨ ਸਭ ਕੁੱਝ ਡਾਵਾਂਡੋਲ ਹੈ। 

ਮਾਨਸਾ ਸ਼ਹਿਰ ਦੀ ਪੀਡ਼
 ਸ਼ਹਿਰ ਅੰਦਰ ਕੂਡ਼ੇ ਕਰਕਟ ਦੇ ਢੇਰ ਲੱਗਣ ਕਾਰਨ ਅਕਾਲੀਆਂ ਦਾ ਸਰਬਪੱਖੀ ਵਿਕਾਸ ਹੁਣ ਮੈਲਾ ਹੋÎਣ ਲੱਗਾ ਹੈ। ਸਮੁੱਚਾ ਮਾਨਸਾ ਸ਼ਹਿਰ ਗੰਦਗੀ ਦੀ ਪੀਡ਼ ਨਾਲ ਕੁਰਲਾ ਰਿਹਾ ਹੈ। ਸ਼ਹਿਰ ਦੇ ਐੱਸ.ਡੀ ਕਾਲਜ ਤੋਂ ਵਿਦਿਆ ਭਾਰਤੀ ਸਕੂਲ ਨੂੰ ਜਾਂਦੀ ਸਡ਼ਕ ਉੱਤੇ ਲੱਗੇ ਵੱਡੇ-ਵੱਡੇ ਗੰਦਗੀ ਦੇ ਢੇਰ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ। ਇਹ ਗੰਦਗੀ ਦੇ ਢੇਰ ਜਿੱਥੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ, ਉਥੇ ਹੀ ਇੱਥੋਂ  ਲੰਘਣ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਸਕੂਲੀ ਬੱਚੇ ਬੇਹੱਦ ਪ੍ਰੇਸ਼ਾਨ ਹਨ।  ਵਾਰ ਵਾਰ ਇਸ ਸਬੰਧੀ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਪਰਨਾਲਾ ਉਥੇ ਦਾ ਉਥੇ ਹੀ ਹੈ।
 ®ਇਸ ਤੋਂ ਇਲਾਵਾ ਬੱਸ ਅੱਡੇ ਦੇ ਆਸ-ਪਾਸ ਖੇਤਰ  ਰਾਮਬਾਗ ਰੋਡ , ਸਿਨੇਮਾ ਮਾਰਕੀਟ ਨੂੰ ਮਿਲਾਉਣ ਵਾਲੀਆਂ ਗਲੀਆਂ , ਗਾਂਧੀ ਸਕੂਲ , ਬਾਰਾਂ ਹੱਟਾ ਚੌਕ ਕੋਲ ਸਬਜ਼ੀ ਮਾਰਕੀਟ , ਸਿਵਲ ਹਸਪਤਾਲ ਮਾਨਸਾ ਅੱਗੇ , ਵਾਟਰ ਵਰਕਸ ਰੋਡ ਅਤੇ ਜਵਾਹਰ ਕੇ ਰੋਡ ’ਤੇ ਲੱਗੇ ਕੂਡ਼ੇ ਕਰਕਟ ਦੇ ਢੇਰ ਇਸ ਗੱਲ ਦੀ ਗਵਾਹੀ ਭਰਦੇ ਹਨ। ਇਸ ਦੇ ਨਾਲ ਰੇਲਵੇ ਲਾਈਨ ਦੇ ਆਸ-ਪਾਸ ਦੇ ਰਿਹਾਇਸ਼ੀ ਖੇਤਰ ’ਚ ਗਲੀਆਂ ਤੇ ਸਡ਼ਕਾਂ ’ਤੇ ਕਾਫੀ ਗੰਦਗੀ ਫੈਲੀ ਹੋਈ ਹੈ। ਸ਼ਹਿਰ ਵਾਸੀ ਇਸ ਸਮੱਸਿਆਂ ਤੋਂ ਕਾਫੀ ਪ੍ਰੇਸ਼ਾਨ ਹਨ ਕਿਉਂਕਿ ਸ਼ਹਿਰ ਦਾ ਕੋਈ ਭਾਗ ਗੰਦਗੀ ਦੇ ਢੇਰਾਂ ਤੋਂ ਅਛੂਤਾ ਨਹੀਂ ਹੈ। ਇਨ੍ਹਾਂ ਗੰਦਗੀ ਦੇ ਢੇਰਾਂ ’ਚ  ਅਵਾਰਾ ਪਸ਼ੂਆਂ ਦੇ ਮੂੰਹ ਮਾਰਨ ਕਾਰਨ ਗੰਦਗੀ ਦਾ ਖਿਲਾਰਾ ਵੱਧ ਰਿਹਾ ਹੈ ਅਤੇ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਤੋਂ ਜ਼ਿਲਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਉਨ੍ਹਾਂ ਦੀ ਕੋਈ ਹਿਲ-ਜੁਲ ਨਹੀਂ ਹੋਈ। ਸ਼ਹਿਰ ਅੰਦਰ ਗੰਦਗੀ ਦੇ ਵਿਸ਼ਾਲ ਢੇਰ ਨਵੀਂ ਸਰਕਾਰ ਦੀ ਇੱਛਾ ਸ਼ਕਤੀ ਅਤੇ ਕਾਰਜ ਪ੍ਰਣਾਲੀ ’ਤੇ ਸਵਾਲ ਖਡ਼੍ਹੇ ਕਰ ਰਹੇ ਹਨ। 

ਸ਼ਹਿਰ ਵਿਚ ਲਗਾਤਾਰ ਸਫਾਈ ਮੁਹਿੰਮ ਜਾਰੀ : ਪ੍ਰਧਾਨ ਨਗਰ ਕੌਂਸਲ  
 ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਲਗਾਤਾਰ ਸਫਾਈ ਮੁਹਿੰਮ ਜਾਰੀ ਹੈ, ਜਿਸ ਥਾਂ ਉੱਤੇ ਕੂਡ਼ਾ ਸੁੱਟਿਆ ਜਾਂਦਾ ਹੈ  ਜੇਕਰ ਉਥੇ ਲੋਕਾਂ ਨੂੰ ਜ਼ਿਆਦਾ ਸਮੱਸਿਆ ਆ ਰਹੀ ਹੈ ਤਾਂ ਉਸ ਦਾ ਪਹਿਲ ਦੇ ਅਾਧਾਰ ’ਤੇ ਹੱਲ ਕੀਤਾ ਜਾਵੇਗਾ।