DSP ਚੰਡੀਗੜ੍ਹ ਨੇ ਬੇਜ਼ੁਬਾਨ ਜਾਨਵਰਾਂ ਦੀ ਦੇਖ-ਰੇਖ ਕਰਨ ਵਾਲਿਆਂ ਨੂੰ ਦਿੱਤਾ ਵੱਡਾ ਸਹਿਯੋਗ

07/16/2020 6:18:59 PM

ਜ਼ੀਰਕਪੁਰ (ਮੇਸ਼ੀ) - ਜ਼ੀਰਕਪੁਰ ਵਿਖੇ ਕੋਰੋਨਾ ਵਾਇਰਸ ਦੇ ਚਲਦਿਆਂ ਬੇਜ਼ੁਬਾਨ ਜਾਨਵਰਾਂ ਦੀ ਦੇਖ ਰੇਖ ਸੈਂਟਰ ਦਾ ਡੀ.ਐੱਸ.ਪੀ. ਟ੍ਰੈਫਿਕ ਇੰਚਾਰਜ ਚੰਡੀਗੜ੍ਹ ਵੱਲੋਂ ਅੱਜ ਜਾਇਜਾ ਲਿਆ ਗਿਆ। ਇਸ ਸਬੰਧੀ ਭਵਾਤ ਮਾਰਗ ’ਤੇ ਸਥਿਤ ਵਾਹਿਗੁਰੂ ਐਨੀਮਲ ਵੈਲਫੇਅਰ ਕੇਅਰ ਸੈਂਟਰ ਦੇ ਪ੍ਰਧਾਨ ਚੇਤਨ ਵਰਮਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਅਤੇ ਪਹਿਲਾਂ ਤੋਂ ਹੀ ਲੰਬੇ ਸਮੇ ਤੋਂ ਬੇਜ਼ੁਬਾਨ ਜਾਨਵਰਾਂ ਦੀ ਕੇਅਰ ਅਤੇ ਹਾਦਸੇ 'ਚ ਜ਼ਖ਼ਮੀਆਂ ਦਾ ਇਲਾਜ ਵੀ ਕੀਤਾ ਜਾਂਦਾ ਹੈ।
ਜਿਸ ਸਬੰਧੀ ਅੱਜ ਇਥੇ ਡੀ. ਐੱਸ. ਪੀ. ਟ੍ਰੈਫਿਕ ਪੁਲਸ ਚੰਡੀਗੜ੍ਹ ਐੱਸ.ਪੀ.ਐੱਸ.ਸੌਂਧੀ, ਜੋ ਕੋਰੋਨਾ ਯੋਧਿਆਂ ਵੱਜੋਂ ਸਨਮਾਨਿਤ ਹੋ ਚੁੱਕੇ ਹਨ, ਨੇ ਕੇਅਰ ਸੈਟਰ ਪੁੱਜਕੇ ਜਾਨਵਰਾਂ ਦੀ ਦੇਖ-ਰੇਖ ਅਤੇ ਇਲਾਜ ਸਬੰਧੀ ਜਾਇਜਾ ਲਿਆ। ਡੀ.ਐੱਸ.ਪੀ. ਸੌਧੀ ਨੇ ਦੱਸਿਆ ਕਿ ਬੇਜ਼ੁਬਾਨ ਜਾਨਵਰਾਂ ਦੀ ਰਖਵਾਲੀ ਕਰਨਾ ਇਨਸਾਨੀ ਫਰਜ਼ ਹੈ, ਜਿਸ ਲਈ ਹਰ ਵਿਅਕਤੀ ਨੂੰ ਹਰ ਤਰ੍ਹਾਂ ਦੇ ਕੇਅਰ ਸੈਂਟਰ ਦੇ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਜਾਨਵਰਾਂ ਦੀ ਸਮੇਂ ਸਿਰ ਸੇਵਾ ਕੀਤੀ ਜਾ ਸਕੇ। ਇਸੇ ਦੌਰਾਨ ਉਨ੍ਹਾਂ ਨੇ ਕੁੱਤਿਆਂ ਦੀਆਂ ਨਸਲਾਂ ਤੋਂ ਜਾਣੂੰ ਹੁੰਦਿਆਂ ਇਨ੍ਹਾਂ ਤੋਂ ਲੋਕਾਂ ਦੇ ਬਚਾਅ ਤਰੀਕੇ ਪੇਸ਼ ਕਰਦਿਆਂ ਕੋਰੋਨਾ ਬੀਮਾਰੀ ਤੋਂ ਬਚਾਅ ਲਈ ਵੈਅਵ ਟੀਮ ਨੂੰ ਜਾਗਰੂਕ ਕੀਤਾ। ਇਸ ਮੌਕੇ ਟੀਮ ਮੈਂਬਰ ਹਾਜ਼ਰ ਸਨ। ਇਸ ਸਮੇਂ ਵੈਅਵ ਟੀਮ ਨੂੰ ਜਾਨਵਰਾਂ ਦੀ ਕੇਅਰ ਅਤੇ ਇਲਾਜ ਸਬੰਧੀ ਕੁਝ ਸੁਝਾਅ ਵੀ ਦਿੱਤੇ ਅਤੇ ਆਪਣੇ ਤੌਰ ’ਤੇ ਵੱਡਾ ਸਹਿਯੋਗ ਕਰਕੇ ਹੌਂਸਲਾ ਦਿੱਤਾ।

rajwinder kaur

This news is Content Editor rajwinder kaur