ਡੀ.ਐੱਸ.ਪੀ ਬੁਢਲਾਡਾ ਨੇ ਲੋਕਾਂ ਨੂੰ ਮਾਸਕ ਵੰਡ ਕੇ ਕੋਰੋਨਾ ਮਹਾਂਮਾਰੀ ਤੋਂ ਕੀਤਾ ਜਾਗਰੂਕ

08/09/2020 1:57:14 AM

ਬੁਢਲਾਡਾ,(ਮਨਜੀਤ) : ਮਾਨਸਾ ਦੇ ਨਵ-ਨਿਯੁਕਤ ਐੱਸ. ਐੱਸ. ਪੀ ਸੁਰੇਂਦਰ ਲਾਂਬਾ ਆਈ. ਪੀ. ਐੱਸ ਦੀ ਅਗਵਾਈ ਹੇਠ ਡੀ.ਐੱਸ.ਪੀ. ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਵੱਲੋਂ ਸਥਾਨਕ ਆਈ. ਟੀ. ਆਈ ਚੌਂਕ ਅਤੇ ਗੁਰੂ ਨਾਨਕ ਕਾਲਜ ਚੌਂਕ ਨੇੜੇ ਆਉਂਦੇ-ਜਾਂਦੇ ਲੋਕਾਂ ਨੂੰ ਮਾਸਕ ਵੰਡ ਕੇ ਕੋਰੋਨਾ ਮਹਾਂਮਾਰੀ ਸੰਬੰਧੀ ਜਾਗਰੂਕ ਕੀਤਾ। ਇਸ ਮੌਕੇ ਡੀ. ਐੱਸ. ਪੀ ਪੰਨੂੰ ਨੇ ਸਬ-ਡਵੀਜਨ ਬੁਢਲਾਡਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਚੱਲ ਰਹੀ ਕੋਰੋਨਾ ਮਹਾਮਾਰੀ ਦੌਰਾਨ ਜੰਗ ਜਿੱਤਣ ਲਈ ਆਉਣ-ਸਮੇਂ ਹਰ ਇੱਕ ਨੂੰ ਮਾਸਕ ਪਹਿਨਣਾ ਚਾਹੀਦਾ ਹੈ ਅਤੇ ਬਾਰ-ਬਾਰ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ।
ਉਨ੍ਹਾਂ ਦੱਸਿਆ ਕਿ ਮਾਨਯੋਗ ਐੱਸ.ਐੱਸ.ਪੀ ਸੁਰੇਂਦਰ ਲਾਂਬਾ ਦੇ ਹੁਕਮਾਂ ਤਹਿਤ ਮਾਸਕ ਵੰਡਣ ਅਤੇ ਕੋਰੋਨਾ ਤੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਮੁੰਹਿਮ ਜਾਰੀ ਰਹੇਗੀ।  ਉਨ੍ਹਾਂ ਬਜੁਰਗਾਂ ਅਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਬੇਮਤਲਬੇ ਘਰੋਂ ਬਾਹਰ ਨਾ ਜਾਣ ਤਾਂ ਜੋ ਕੋਰੋਨਾ ਜੰਗ ਜਿੱਤ ਸਕੀਏ। ਵਪਾਰੀ ਆਗੂ ਸ਼ਾਮ ਲਾਲ ਧਲੇਵਾਂ ਨੇ ਪੁਲਿਸ ਦੇ ਇਸ ਕਾਰਜ ਦੀ ਸਲਾਂਘਾ ਕਰਦਿਆਂ ਕਿਹਾ ਕਿ ਮਾਨਸਾ ਜਿਲ੍ਹੇ ਵਿੱਚ ਕੋਰੋਨਾ ਤੇ ਕਾਬੂ ਪਾਉਣ ਲਈ ਪੁਲਿਸ ਦੀ ਵੱਡੀ ਭੂਮਿਕਾ ਰਹੀ ਹੈ ਅਤੇ ਹੁਣ ਐੱਸ.ਐੱਸ.ਪੀ ਸੁਰੇਂਦਰ ਲਾਂਬਾ ਦੀ ਅਗਵਾਈ ਵਿੱਚ ਪੁਲਿਸ ਮਾਣ ਵਸੇਵਾ ਦੇ ਸਮੁੱਚੇ ਕਾਰਜ ਕਰ ਰਹੀ ਹੈ।


Deepak Kumar

Content Editor

Related News