ਬੱਚਿਆਂ ਦੇ ਡਾਇਪਰ ''ਚ ਲਪੇਟ ਕੇ ਸੁੱਟੇ ਗਏ ਨਸ਼ੀਲੇ ਪਦਾਰਥ ਅਤੇ ਹੋਰ ਸਾਮਾਨ

10/23/2020 3:30:00 PM

ਫਿਰੋਜ਼ਪੁਰ(ਕੁਮਾਰ): ਜੇਲ ਪ੍ਰਸ਼ਾਸਨ ਵੱਲੋਂ ਕੇਂਦਰੀ ਜੇਲ ਫਿਰੋਜ਼ਪੁਰ 'ਚ 3 ਟਚ ਸਕ੍ਰੀਨ ਮੋਬਾਇਲ ਫੋਨ, ਇਕ ਪੈਕੇਟ ਸੁੱਕੀ ਭੰਗ ਅਤੇ ਇਕ ਪੈਕੇਟ ਤੰਬਾਕੂ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏ.ਐੱਸ.ਆਈ. ਰੂਪ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਫਿਰੋਜ਼ਪੁਰ ਸੁਖਵੰਤ ਸਿੰਘ ਵੱਲੋਂ ਫਿਰੋਜ਼ਪੁਰ ਸਿਟੀ ਪੁਲਸ ਨੂੰ ਭੇਜੀ ਗਈ ਇਕ ਲਿਖਤੀ ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬੱਚਿਆਂ ਦੇ ਡਾਇਪਰ 'ਚ ਲੁਕਾ ਕੇ 3 ਟਚ ਮੋਬਾਇਲ ਫੋਨ, ਇਕ ਪੈਕੇਟ ਭੰਗ ਅਤੇ ਇਕ ਪੈਕੇਟ ਤੰਬਾਕੂ ਕਾਲੀ ਟੇਪ 'ਚ ਲਪੇਟ ਕੇ ਸੁੱਟਿਆ ਗਿਆ।

ਉਨ੍ਹਾਂ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਵੱਲੋਂ ਇਸ ਪੈਕੇਟ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਉਸ 'ਚੋਂ ਇਹ ਸਾਰਾ ਸਾਮਾਨ ਬਰਾਮਦ ਹੋਇਆ ਜੋ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਜੇਲ ਦੇ ਅਧਿਕਾਰੀਆਂ ਵੱਲੋਂ ਭੇਜੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜੇਲ ਅਧਿਕਾਰੀਆਂ ਵੱਲੋਂ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਪੈਕੇਟ ਜੇਲ 'ਚ ਬੰਦ ਕਿਸ ਵਿਅਕਤੀ ਦੇ ਲਈ ਸੁੱਟਿਆ ਗਿਆ ਹੈ।


Aarti dhillon

Content Editor

Related News