ਨਸ਼ੇ ਵਾਲੀਅਾਂ ਗੋਲੀਆਂ ਸਣੇ ਕਾਬੂ

12/10/2018 2:42:05 AM

ਜਲਾਲਾਬਾਦ/ਫਾਜਿਲਕਾ, (ਬਜਾਜ,ਨਾਗਪਾਲ)- ਥਾਣਾ ਸਿਟੀ ਦੀ ਪੁਲਸ ਨੇ 6620 ਨਸ਼ੇ ਵਾਲੀਆਂ ਗੋਲੀਆਂ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਭਗਵਾਨ ਸਿੰਘ ਨੇ ਦੱਸਿਆ ਕਿ ਪੀ. ਐੱਸ. ਓ. ਮਾਣਯੋਗ ਆਈ. ਜੀ. ਰੇਂਜ ਫਿਰੋਜ਼ਪੁਰ ਦੇ ਹਰਪ੍ਰੀਤ ਸਿੰਘ ਵੱਲੋਂ ਸੂਚਨਾ ਮਿਲੀ ਕਿ ਸੁਖਵਿੰਦਰ ਸਿੰਘ ਉਰਫ ਲੱਡੂ ਪੁੱਤਰ ਗੁਰਦੀਪ ਸਿੰਘ ਵਾਸੀ ਚੱਕ ਖਡੁੰਜ ਉਰਫ ਕਾਨਿਆਂਵਾਲੀ ਫਿਰੋਜ਼ਪੁਰ ਤੋਂ ਨਸ਼ੇ ਵਾਲੀਅਾਂ ਗੋਲੀਆਂ ਲਿਆ ਕੇ ਨੁਕੇਰੀਆਂ ਵਿਚ ਵੇਚਣ ਦਾ ਕੰਮ ਕਰਦਾ ਹੈ।  ਪੁਲਸ ਨੇ ਉਕਤ ਜਗ੍ਹਾ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ, ਜਿਸ ’ਤੇ ਪਰਚਾ ਦਰਜ ਕਰ ਲਿਆ ਗਿਆ ਹੈ। 

KamalJeet Singh

This news is Content Editor KamalJeet Singh