ਨਸ਼ਾ ਸਮੱਗਲਰਾਂ ਤੇ ਭਗੌੜਿਆਂ ਖ਼ਿਲਾਫ਼ ਸਖ਼ਤ ਹੋਈ ਪੁਲਸ, 32.27 ਕਰੋੜ ਦੀ ਜ਼ਾਇਦਾਦ ਕੀਤੀ ਫਰੀਜ਼

04/04/2021 4:39:01 PM

ਮੋਗਾ (ਆਜ਼ਾਦ) - ਨਸ਼ਾ ਸਮੱਗਲਰਾਂ ਅਤੇ ਭਗੌੜਿਆਂ ਦਾ ਲੱਕ ਤੋੜਨ ਲਈ ਮੋਗਾ ਪੁਲਸ ਨੇ ਸਖ਼ਤ ਰੁਖ ਅਖਤਿਆਰ ਕੀਤਾ ਹੋਇਆ ਹੈ। ਅਜਿਹੇ ਵੱਖ-ਵੱਖ ਮਾਮਲਿਆਂ ਵਿਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਨੂੰਨੀ ਸਜ਼ਾ ਦਿਵਾਉਣ ਲਈ 32 ਕਰੋੜ, 27 ਲੱਖ, 95 ਹਜ਼ਾਰ 315 ਰੁਪਏ ਦੀ ਜ਼ਾਇਦਾਦ ਨੂੰ ਫ੍ਰੀਜ਼ ਜਾਂ ਅਟੈਚ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿਚ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਰੁਖ ਅਖਤਿਆਰ ਕਰਦਿਆਂ ਹੁਣ ਤੱਕ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 68 ਐੱਫ ਅਧੀਨ ਸਮਰੱਥ ਅਥਾਰਟੀ ਰਾਹੀਂ 83 ਨਸ਼ਾ ਸਮੱਗਲਰਾਂ ਦੀ 27 ਕਰੋੜ 8 ਲੱਖ 39 ਹਜ਼ਾਰ 554 ਦੀ ਜ਼ਾਇਦਾਦ ਫਰੀਜ਼ ਕੀਤੀ ਗਈ ਹੈ।

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ

ਇਸ ਤੋਂ ਇਲਾਵਾ ਪਿੰਡ ਡਾਲਾ ਦੇ ਇੰਦਰਜੀਤ ਸਿੰਘ ਪੁੱਤਰ ਜ਼ੋਰਾ ਸਿੰਘ ਖ਼ਿਲਾਫ਼ ਥਾਣਾ ਅਜੀਤਵਾਲ ਵਿਖੇ ਦਰਜ ਹੋਏ ਮਾਮਲੇ ਵਿਚ 23 ਲੱਖ 32 ਹਜ਼ਾਰ 976 ਦੀ ਜ਼ਾਇਦਾਦ ਫਰੀਜ਼ ਕੀਤੀ ਗਈ ਹੈ। ਇਸ ਮਾਮਲੇ ਵਿਚ ਦੋਸ਼ੀ ਨੂੰ 10 ਸਾਲ ਦੀ ਸਜ਼ਾ ਅਤੇ 1 ਲੱਖ ਦੀ ਜ਼ੁਰਮਾਨਾ ਰਾਸ਼ੀ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਦੀ ਤਰ੍ਹਾਂ ਭਗੌੜਿਆਂ ਖ਼ਿਲਾਫ਼ ਮੋਗਾ ਪੁਲਸ ਵਲੋਂ ਬੇਹੱਦ ਸਖ਼ਤ ਰੁਖ ਅਪਣਾਇਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ

ਉਨ੍ਹਾਂ ਕਿਹਾ ਕਿ ਹੁਣ ਤੱਕ ਸਮਰੱਥ ਅਥਾਰਟੀ ਵਲੋਂ ਸੀ. ਆਰ. ਪੀ. ਸੀ. ਦੀ ਧਾਰਾ 82/83 ਅਧੀਨ ਪੰਜ ਭਗੌੜਿਆਂ ਦੀ 4 ਕਰੋੜ 96 ਲੱਖ 22 ਹਜ਼ਾਰ 785 ਦੀ ਜ਼ਾਇਦਾਦ ਫਰੀਜ਼ ਕੀਤੀ ਗਈ ਹੈ। ਵਧੇਰੇ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਵੱਖ-ਵੱਖ ਮਾਮਲਿਆਂ ਵਿਚ ਭਗੌੜੇ ਚੱਲ ਰਹੇ ਪਿੰਡ ਧੂੜਕੋਟ ਰਣਸੀਂਹ ਵਾਸੀ ਗੁਰਇਕਬਾਲ ਸਿੰਘ ਪੁੱਤਰ ਬਲਕਾਰ ਸਿੰਘ ਦੀ 3 ਕਰੋੜ 70 ਲੱਖ 50 ਹਜ਼ਾਰ ਦੀ ਜ਼ਾਇਦਾਦ ਫਰੀਜ਼ ਕੀਤੀ ਗਈ ਹੈ।

ਪੜ੍ਹੋ ਇਹ ਵੀ ਖਬਰ - ਗੁਰਦਾਸਪੁਰ : ਸਾਬਕਾ ਅਕਾਲੀ ਸਰਪੰਚ ਦੇ ਘਰ ’ਤੇ ਹੋਈ ਅਨ੍ਹੇਵਾਹ ਫਾਇਰਿੰਗ, ਦਹਿਸ਼ਤ ਦਾ ਮਾਹੌਲ 

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਬੁੱਕਣਵਾਲਾ ਦੇ ਜਸਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਦੀ 12 ਲੱਖ 82 ਹਜ਼ਾਰ ਦੀ ਜ਼ਾਇਦਾਦ, ਪਿੰਡ ਦੌਲੇਵਾਲਾ ਦੇ ਪਿੱਪਲ ਸਿੰਘ ਪੁੱਤਰ ਮਲੂਕ ਸਿੰਘ ਦੀ 50 ਲੱਖ 18 ਹਜ਼ਾਰ 785 ਦੀ ਜ਼ਾਇਦਾਦ, ਮੋਗਾ ਦੇ ਸੁਖਮੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਦੀ 18 ਲੱਖ 72 ਹਜ਼ਾਰ ਰੁਪਏ ਦੀ ਜ਼ਾਇਦਾਦ ਅਤੇ ਪਿੰਡ ਮਾਣੂੰਕੇ ਦੇ ਕੈਨੇਡਾ ਵਾਸੀ ਜਸਕਰਨ ਸਿੰਘ ਅਤੇ ਬਲਕਰਨ ਜੀਤ ਸਿੰਘ ਦੋਵੇਂ ਪੁੱਤਰ ਮੁਕੰਦ ਸਿੰਘ ਦੀ 44 ਲੱਖ ਰੁਪਏ ਦੀ ਜ਼ਾਇਦਾਦ ਫਰੀਜ਼ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਸਮੱਗਲਰਾਂ ਅਤੇ ਭਗੌੜਿਆਂ ਬਾਰੇ ਪੁਲਸ ਨੂੰ ਗੁਪਤ ਸੂਚਨਾ ਦੇਣ ਤਾਂ ਜੋ ਜ਼ਿਲ੍ਹਾ ਮੋਗਾ ’ਚੋਂ ਨਸ਼ੇ ਦੇ ਇਸ ਗੈਰ ਕਾਨੂੰਨੀ ਕਾਰੋਬਾਰ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।     

ਪੜ੍ਹੋ ਇਹ ਵੀ ਖਬਰ - ਪ੍ਰੇਮੀ ਨਾਲ ਫੋਨ ’ਤੇ ਗੱਲ ਕਰਨੀ ਪ੍ਰੇਮੀਕਾ ਨੂੰ ਪਈ ਭਾਰੀ, ਉਸੇ ਦੀ ਭੈਣ ਦਾ ਵਿਆਹ ਭਰਾ ਨਾਲ ਕਰਵਾਇਆ

ਪੜ੍ਹੋ ਇਹ ਵੀ ਖਬਰ - ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ : ਤੇਜ਼ਧਾਰ ਹਥਿਆਰਾਂ ਨਾਲ 2 ਸਕੇ ਭਰਾਵਾਂ ’ਤੇ ਕਾਤਲਾਨਾ ਹਮਲਾ (ਤਸਵੀਰਾਂ)


rajwinder kaur

Content Editor

Related News