ਨਸ਼ੇ ਵਾਲੀਆਂ ਗੋਲੀਆਂ, ਚਾਲੂ ਭੱਠੀ ਅਤੇ ਲਾਹਣ ਬਰਾਮਦ

06/15/2020 2:10:27 AM

ਲੰਬੀ/ਮਲੋਟ, (ਜੁਨੇਜਾ)– ਜ਼ਿਲਾ ਪੁਲਸ ਮੁੱਖੀ ਰਾਜਬਚਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਲੋਟ ਦੇ ਉਪ ਪੁਲਸ ਕਪਤਾਨ ਮਨਮੋਹਨ ਸਿੰਘ ਔਲਖ ਦੀਆਂ ਹਦਾਇਤਾਂ 'ਤੇ ਪੁਲਸ ਨੇ ਚਲਾਈ ਨਸ਼ੇ ਵਿਰੁੱਧ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਦੋ ਵੱਖ-ਵੱਖ ਮਾਮਲਿਆਂ 'ਚ ਪੁਲਸ ਨੇ ਸੈਂਕੜੇ ਨਸ਼ੇ ਵਾਲੀਆਂ ਗੋਲੀਆਂ, ਚਾਲੂ ਭੱਠੀ ਸਮੇਤ ਲਾਹਣ ਬਰਾਮਦ ਕਰ ਕੇ ਇਕ ਮਹਿਲਾ ਸਮੇਤ ਤਿੰਨ ਵਿਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੰਬੀ ਥਾਣਾ ਦੇ ਮੁੱਖ ਅਫਸਰ ਐੱਸ. ਆਈ. ਜਤਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੰਬੀ ਥਾਣੇ ਦੇ ਐੱਸ. ਆਈ. ਗੁਰਮੇਜ ਸਿੰਘ ਨੂੰ ਜਾਣਕਾਰੀ ਮਿਲੀ ਕਿ ਖੇਮਾਖੇੜਾ ਸੇਮ ਨਾਲੇ ਪਟੜੀ ਨੇ ਇਕ ਮਰਦ ਅਤੇ ਔਰਤ ਸ਼ੱਕੀ ਹਾਲਤ 'ਚ ਬੈਠੇ ਹਨ। ਇਸ 'ਤੇ ਪੁਲਸ ਪਾਰਟੀ ਨੇ ਮੌਕੇ 'ਤੇ ਜਾ ਕੇ ਜਸਵਿੰਦਰਜੀਤ ਉਰਫ ਬਿੰਦਰ ਪੁੱਤਰ ਕਮਲਜੀਤ ਵਾਸੀ ਭਾਈ ਕਾ ਕੇਰਾ ਅਤੇ ਪਿੰਦਰ ਕੌਰ ਪਤਨੀ ਕ੍ਰਿਪਾਲ ਸਿੰਘ ਵਾਸੀ ਵਾਰਡ ਨੰ.26 ਹਰਜਿੰਦਰ ਨਗਰ ਮਲੋਟ ਹਾਲ ਅਬਾਦ ਕਾਲੋਨੀ ਖੇਮਾ ਖੇੜਾ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 2750 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਸ ਨੇ ਲੰਬੀ ਥਾਣਾ ਵਿਖੇ ਦੋਵਾਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ। ਪੁਲਸ ਨੇ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਕੇ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਇਕ ਹੋਰ ਮਾਮਲੇ 'ਚ ਕਬਰਵਾਲਾ ਥਾਣਾ ਦੇ ਮੁੱਖ ਅਫਸਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਜਸਵੀਰ ਸਿੰਘ ਨੇ ਮੁਖਬਰ ਖਾਸ ਤੋਂ ਮਿਲੀ ਇਤਲਾਹ 'ਤੇ ਛਿੰਦਰਪਾਲ ਸਿੰਘ ਪੁੱਤਰ ਸੋਨਾ ਸਿੰਘ ਵਾਸੀ ਕੋਲਿਆਵਾਲੀ ਪਾਸੋਂ ਚਾਲੂ ਭੱਠੀ 25 ਲੀਟਰ ਲਾਹਣ, ਸਵਾ ਦੋ ਬੋਤਲਾਂ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਮਪਲਜ਼ਮ ਵਿਰੁੱਧ ਪਰਚਾ ਦਰਜ ਕਰ ਦਿੱਤਾ ਹੈ। ਮੁਲਜ਼ਮ ਦੀ ਗ੍ਰਿਫਤਾਰੀ ਬਾਕੀ ਹੈ।

Bharat Thapa

This news is Content Editor Bharat Thapa