4 ਲੱਖ ਰੁਪਏ ਦੀ ਡਰੱਗ ਮਨੀ ਅਤੇ ਨਸ਼ੇ ਵਾਲੀਆਂ ਗੋਲੀਆਂ ਸਣੇ 4 ਗ੍ਰਿਫਤਾਰ

05/28/2020 6:39:27 PM

ਬਰਨਾਲਾ (ਪੁਨੀਤ ਮਾਨ) - ਬਰਨਾਲਾ ਦੀ ਪੁਲਸ ਨੇ ਦੋ ਲੱਖ 52 ਹਜ਼ਾਰ 500 ਨਸ਼ੇ ਵਾਲੀਆਂ ਗੋਲੀਆਂ ਅਤੇ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੂੰ ਉਕਤ ਚਾਰੇ ਮੁਲਜ਼ਮਾਂ ਕੋਲੋ ਇਕ ਕਾਰ ਵੀ ਬਰਾਮਦ ਹੋਈ ਹੈ, ਜਿਸ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਪੁਲਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ। 

ਪੜ੍ਹੋ ਇਹ ਵੀ ਖਬਰ - 95 ਸਾਲਾਂ ਦੇ ਨੌਜਵਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨਾਲ ਜੁੜੀਆਂ ਕੁਝ ਮਿੱਠੀਆ ਯਾਦਾਂ

ਇਸ ਦੌਰਾਨ ਹੋਈ ਪ੍ਰੈੱਸ ਕਾਨਫਰੰਸ ’ਚ ਬਰਨਾਲਾ ਦੇ ਐੱਸ. ਐੱਸ. ਪੀ. ਸੰਦੀਪ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇਲਾਕਾ ਮਹਿਲ ਕਲਾਂ ’ਚੋਂ ਇਕ ਵਿਅਕਤੀ ਨੂੰ 2500 ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਉਕਤ ਮੁਲਜ਼ਮ ਨੂੰ ਰਿਮਾਂਡ ’ਤੇ ਲੈਣ ਮੌਕੇ ਪੁੱਛ-ਗਿੱਛ ਕੀਤੀ ਗਈ, ਜਿਸ ਦੌਰਾਨ ਉਸ ਨੇ ਇਨ੍ਹਾਂ ਦੇ ਬਾਰੇ ਦੱਸਿਆ। ਇਸ ਤੋਂ ਬਾਅਦ ਮਹਿਲ ਕਲਾਂ ਦੀ ਏ. ਸੀ. ਪੀ. ਪ੍ਰਗਿਆ ਜੈਨ ਅਤੇ ਸੀ. ਆਈ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਪਿੰਡ ਵਿਚ ਛਾਪੇਮਾਰੀ ਕਰਦੇ ਹੋਏ ਲਵਪ੍ਰੀਤ ਸਿੰਘ, ਰਵਿੰਦਰ ਸਿੰਘ ਨਿਵਾਸੀ ਦੀਵਾਨਾ ਸਤਵੀਰ ਸਿੰਘ ਵਾਸੀ ਛੀਨੀਵਾਲ ਖੁਰਦ ਬਲਵਿੰਦਰ ਸਿੰਘ ਵਾਸੀ ਬਖਤਗੜ੍ਹ ਨੂੰ ਗ੍ਰਿਫਤਾਰ ਕੀਤਾ।

ਪੜ੍ਹੋ ਇਹ ਵੀ ਖਬਰ - ਸਕੂਲ ਜਾਣ ਲਈ ਬੱਚਿਆਂ ਨੂੰ ਕਰੋ ਤਿਆਰ, ਵਿਵਹਾਰ ਵਿੱਚ ਲਿਆਓ ਇਹ ਤਬਦੀਲੀ

ਦੋਸ਼ੀਆਂ ਦੇ ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ ਪੁਲਸ ਨੂੰ 4 ਲੱਖ ਰੁਪਏ ਦੀ ਡਰੱਗ ਮਨੀ ਅਤੇ 2 ਲੱਖ 52 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ, ਜਿਨ੍ਹਾਂ ਨੂੰ ਪੁਲਸ ਨੇ ਕਬਜ਼ੇ ’ਚ ਲੈ ਲਿਆ। ਮੁਲਜ਼ਮ 3 ਦਿਨ ਦੇ ਰਿਮਾਂਡ ’ਤੇ ਹਨ, ਜਿਸ ਦੌਰਾਨ ਕੀਤੀ ਜਾਣ ਵਾਲੀ ਪੁੱਛ-ਗਿੱਛ ਮੌਕੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਪਹਿਲਾਂ ਨਾਲੋਂ ਦੁੱਗਣੇ ਹੋਏ ਮਾਨਸਿਕ ਰੋਗੀ (ਵੀਡੀਓ) 

ਪੜ੍ਹੋ ਇਹ ਵੀ ਖਬਰ - ਬਲੱਡ ਸਰਕੁਲੇਸ਼ਨ ਵਧਾਉਣ ਲਈ ਖਾਓ ‘ਅਨਾਨਾਸ’, ਅੱਖਾਂ ਦੀ ਰੌਸ਼ਨੀ ਵੀ ਵਧਾਏ

rajwinder kaur

This news is Content Editor rajwinder kaur