ਨਸ਼ਾ ਨਾ ਮਿਲਣ ’ਤੇ ਨੌਜਵਾਨ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

04/03/2020 3:15:41 PM

ਪਟਿਆਲਾ (ਇੰਦਰਜੀਤ ਬਖਸ਼ੀ):ਪੰਜਾਬ ’ਚ ਕਰਫਿਊ ਕਾਰਨ ਜਿੱਥੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਵੱਖਰੇ-ਵੱਖਰੇ ਉਪਰਾਲੇ ਕਰ ਰਹੀ ਹੈ, ਉੱਥੇ ਹੀ ਸਰਹੰਦ ਨਹਿਰ ਵਿਖੇ 28 ਸਾਲਾ ਵਿਅਕਤੀ ਵਲੋਂ ਛਲਾਂਗ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਨਸ਼ੇ ਦਾ ਆਦੀ ਸੀ, ਜਿਸ ਕਾਰਨ ਕਰਫਿਊ ’ਚ ਨਸ਼ਾ ਨਾ ਮਿਲਣ ਅਤੇ ਕੰਮਕਾਜ ਨਾ ਹੋਣ ਕਾਰਨ ਉਸ ਨੇ ਨਹਿਰ ’ਚ ਛਲਾਂਗ ਮਾਰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ੇ ਦਾ ਆਦੀ ਹੋਣ ਕਾਰਨ ਉਸ ਨੇ ਇਹ ਕਦਮ ਚੁੱਕਿਆ। ਗੋਤਾਖੋਰ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਵਤਾਰ ਸਿੰਘ ਨਾਂ ਦੇ ਵਿਅਕਤੀ ਨੇ ਸਰਹਿੰਦ ਫਲੋਟਿੰਗ ਰੈਸਟੋਰੈਂਟ ਵਿਖੇ ਛਲਾਂਗ ਮਾਰੀ ਹੈ, ਜਿਸ ਦੀ ਅੱਜ ਲਾਸ਼ ਬਰਾਮਦ ਕਰ ਲਈ ਗਈ ਹੈ। 


Shyna

Content Editor

Related News