ਵਿਅਕਤੀ ਤੇ ਡਰਾਈਵਰ ਨੇ ਚੜ੍ਹਾਈ ਬੱਸ, ਮੌਤ

10/20/2019 4:07:18 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)—ਬੱਸ ਡਰਾਈਵਰ ਵਲੋਂ ਇਕ ਵਿਅਕਤੀ ਦੇ ਬੱਸ ਚੜ੍ਹਾਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਸਿਟੀ 1 ਸੰਗਰੂਰ ਦੇ ਪੁਲਸ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਯਾਦਵਿੰਦਰ ਸਿੰਘ ਵਾਸੀ ਕਣਕਵਾਲ ਥਾਣਾ ਧਰਮਗੜ੍ਹ ਨੇ ਬਿਆਨ ਦਰਜ ਕਰਵਾਏ ਕਿ ਮੇਰੇ ਪਿਤਾ ਬਲਰਾਮ ਸਿੰਘ ਜੋ ਕਿ ਬਰਨਾਲਾ ਕੈਂਚੀਆਂ ਸੰਗਰੂਰ ਤੇ ਹਾਕਰ ਵਜੋਂ ਕੰਮ ਕਰਦੇ ਸੀ। ਬੀਤੇ ਦਿਨੀਂ ਮੈਂ ਆਪਣੇ ਪਿਤਾ ਨੂੰ ਮਿਲਣ ਆਇਆ ਤਾਂ ਮੇਰੇ ਪਿਤਾ ਪਾਤੜਾਂ ਸਾਈਡ ਵੱਲ ਜਾ ਰਹੇ ਸਨ ਤਾਂ 5:10 ਵਜੇ ਦੇ ਕਰੀਬ ਇਕ ਪ੍ਰਾਈਵੇਟ ਬੱਸ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਬੱਸ ਲਿਆ ਕੇ ਮੇਰੇ ਪਿਤਾ ਤੇ ਚਾੜ ਦਿੱਤੀ ਅਤੇ ਬੱਸ ਦਾ ਟਾਇਰ ਮੇਰੇ ਪਿਤਾ ਦੇ ਸਿਰ ਤੇ ਚੜ੍ਹ ਗਿਆ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮੁਦਈ ਦੇ ਬਿਆਨਾਂ ਦੇ ਆਧਾਰ ਤੇ ਬੱਸ ਡਰਾਈਵਰ ਗੁਰਪ੍ਰੀਤ ਸਿੰਘ ਵਾਸੀ ਭੰਮਾ ਲੱਡਾ ਜਿਲ੍ਹਾ ਫਿਰੋਜਪੁਰ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna