ਪਿੰਡ ਸੇਖ਼ਵਾ ਵਿਖੇ ਡਰਿੱਲ ਰਾਹੀਂ ਬਿਜਾਈ ਕੀਤੇ ਝੋਨੇ ਦਾ ਖੇਤੀ ਮਾਹਰਾਂ ਨੇ ਲਿਆ ਜਾਇਜ਼ਾ

10/14/2020 2:34:39 PM

ਜ਼ੀਰਾ (ਗੁਰਮੇਲ ਸੇਖ਼ਵਾ): ਖੇਤਾਂ ਵਿੱਚ ਡਰਿੱਲ ਰਾਹੀਂ ਬੀਜਿਆ ਝੋਨਾ ਕਿਸਾਨਾਂ ਲਈ ਲਾਭਦਾਇਕ ਸਿੱਧ ਹੋ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ੀਰਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਬਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰੰਘ, ਗੁਰਚਰਨ ਸਿੰਘ ਆਦਿ ਖੇਤੀ ਮਾਹਰਾਂ ਦੀ ਟੀਮ ਨੇ ਪਿੰਡ ਸੇਖ਼ਵਾ ਵਿਖੇ ਕਿਸਾਨ ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ ਦੇ ਖੇਤ 'ਚ ਡਰਿੱਲ ਰਾਹੀਂ ਬਿਜਾਈ ਕੀਤੇ ਝੋਨੇ ਦਾ ਜਾਇਜ਼ਾ ਲੈਂਦੇ ਹੋਏ ਆਖੇ। ਉਨ੍ਹਾਂ ਕਿਹਾ ਕਿ ਜਿੱਥੇ ਡਰਿੱਲ ਰਾਹੀਂ ਬਿਜਾਈ ਕੀਤੀ ਫ਼ਸਲ ਨਾਲ ਕਿਸਾਨਾਂ ਦਾ ਆਰਥਿਕ ਬੋਝ ਘੱਟਦਾ ਹੈ, ਉੱਥੇ ਬਿਜਾਈ ਸਮੇਂ ਕਿਸਾਨਾਂ ਨੂੰ ਆਉਂਦੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਇਹ ਵੀ ਪੜ੍ਹੋ: ਅਸਲਾਧਾਰਕਾਂ ਲਈ ਅਹਿਮ ਖ਼ਬਰ: 13 ਦਸੰਬਰ ਤੋਂ ਪਹਿਲਾਂ ਕਰੋ ਇਹ ਕੰਮ ਨਹੀਂ ਤਾਂ ਰੱਦ ਹੋਵੇਗਾ ਲਾਈਸੈਂਸ

ਖੇਤੀ ਮਾਹਰਾਂ ਨੇ ਕਿਹਾ ਕਿ ਮਸ਼ੀਨਰੀ ਯੁੱਗ ਵਿੱਚ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਕੇ ਜੋ ਝੋਨੇ ਦੀ ਬਿਜਾਈ ਦੇ ਉਪਰਾਲੇ ਕੀਤੇ ਸਨ, ਉਹ ਸਫਲਤਾਪੂਰਵਕ ਪੂਰਨ ਰੂਪ ਵਿੱਚ ਕਾਮਯਾਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਡਰਿੱਲ ਰਾਹੀਂ ਬਿਜਾਈ ਕੀਤੇ ਝੋਨੇ ਦੀ ਫ਼ਸਲ ਮੀਂਹ ਹਨੇਰੀ ਨਾਲ ਨਹੀਂ ਡਿੱਗਦੀ ਅਤੇ ਉਸਦਾ ਝਾੜ ਵੀ ਦੂਸਰੇ ਝੋਨੇ ਦੇ ਮੁਕਾਬਲੇ ਵੱਧ ਨਿਕਲ ਰਿਹਾ ਹੈ, ਜੋ ਇਹ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਸਮੇਂ ਖੇਤੀ ਮਾਹਰਾਂ ਤੋਂ ਇਲਾਵਾ ਪਿੰਡ ਸੇਖ਼ਵਾ ਦੇ ਸਰਪੰਚ ਗੁਰਪ੍ਰੇਮ ਸਿੰਘ ਬੱਬੂ, ਸਾਧੂ ਸਿੰਘ ਮੈਂਬਰ ਪੰਚਾਇਤ, ਗਗਨਦੀਪ ਸਿੰਘ, ਰਾਮ ਸਿੰਘ, ਜੁਗਰਾਜ ਸਿੰਘ, ਗੁਰਸਿਮਰਨ ਸਿੰਘ, ਮੁਖਤਿਆਰ ਸਿੰਘ ਆਦਿ ਕਿਸਾਨ ਹਾਜ਼ਰ ਸਨ। ਇੱਥੇ ਜ਼ਿਕਰਯੋਗ ਹੈ ਕਿ ਝੋਨੇ ਦੀ ਬਿਜਾਈ ਸਮੇਂ ਫ਼ਿਰੋਜ਼ਪੁਰ ਦੇ ਚੀਫ਼ ਖੇਤੀਬਾੜੀ ਅਫ਼ਸਰ ਗੁਰਮੇਲ ਸਿੰਘ ਔਲਖ ਵੱਲੋਂ ਖੇਤੀਬਾੜੀ ਮਾਹਿਰਾਂ ਦੇ ਨਾਲ ਝੋਨੇ ਦੀ ਸਿੱਧੀ ਬਿਜਾਈ ਬਹੁਤ ਵੱਡੇ ਰਕਬੇ ਵਿੱਚ ਕਰਵਾਈ ਗਈ ਸੀ, ਜੋ ਪੂਰਨ ਰੂਪ ਵਿੱਚ ਕਾਮਯਾਬ ਹੋ ਗਈ ਹੈ, ਜਿਸ 'ਤੇ ਜਿੱਥੇ ਖੇਤੀਬਾੜੀ ਮਾਹਰਾਂ ਨੇ ਕਿਸਾਨਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ, ਉੱਥੇ ਕਿਸਾਨਾਂ ਵੱਲੋਂ ਪੈਦਾਵਾਰ ਦੌਰਾਨ ਉਨ੍ਹਾਂ ਦੇ ਲਾਗਤ 'ਤੇ ਖਰਚੇ ਘੱਟ ਆਉਣ ਕਰਕੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ:  25 ਸਾਲ ਬਾਅਦ ਵਿਦੇਸ਼ੋਂ ਮੁੜਿਆ 65 ਸਾਲਾ ਬਜ਼ੁਰਗ ਕਿਸਾਨਾਂ ਲਈ ਬਣਿਆ ਮਿਸਾਲ,ਵਿਰੋਧੀ ਵੀ ਲੱਗੇ ਤਾਰੀਫ਼ਾਂ ਕਰਨ


Shyna

Content Editor

Related News