ਸਰਹਿੰਦ ਚੌਅ ਸਣੇ 4 ਡ੍ਰੇਨਾਂ ਦੀ ਸਫਾਈ ਨਾ ਹੋਣ ਕਾਰਨ ਦਰਜਨਾਂ ਪਿੰਡਾਂ ’ਚ ਮੰਡਰਾਉਣ ਲੱਗਿਆ ਪਾਣੀ ਦਾ ਖਤਰਾ

07/22/2020 12:50:22 PM

ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਅਤੇ ਇਲਾਕੇ ’ਚ ਬੀਤੀ ਰਾਤ ਤੋਂ ਹੋ ਰਹੀ ਬਰਸਾਤ ਨਾਲ ਇਲਾਕੇ ਦੇ ਆਮ ਲੋਕਾਂ ਨੇ ਗਰਮੀ ਅਤੇ ਹੁੰਮਸ ਤੋਂ ਭਾਰੀ ਰਾਹਤ ਮਹਿਸੂਸ ਕੀਤੀ। ਇਸ ਬਰਸਾਤ ਨਾਲ, ਜਿਥੇ ਕਿਸਾਨਾਂ ਦੇ ਚੇਹਰਿਆਂ ਉਪਰ ਭਾਰੀ ਰੌਕਣਾਂ ਦੇਖਣ ਨੂੰ ਮਿਲੀਆਂ। ਪਰ ਉਥੇ ਨਾਲ ਹੀ ਇਲਾਕੇ ’ਚੋਂ ਲੰਘਦੇ ਬਰਸਾਤੀ ਪਾਣੀ ਦੇ ਨਿਕਾਸ ਵਾਲੇ ਸਰਹਿੰਦ ਚੌਅ ਸਮੇਤ ਚਾਰ ਪ੍ਰਮੁੱਖ ਡ੍ਰੇਨਾਂ ਦੀ ਇਸ ਵਾਰ ਸਫਾਈ ਨਾ ਹੋਣ ਕਾਰਨ ਇਨ੍ਹਾਂ ’ਚ ਪਾਣੀ ਦਾ ਪੱਧਰ ਵੱਧਦਾ ਦੇਖ ਦਰਜਨਾਂ ਪਿੰਡ ਦੇ ਸੈਂਕੜੇ ਕਿਸਾਨਾਂ ਦੇ ਸਿਰ ਖੇਤਾਂ ’ਚ ਪਾਣੀ ਭਰਨ ਤੇ ਫ਼ਸਲ ਖਰਾਬ ਹੋਣ ਦੇ ਖਾਦਸ਼ੇ ਕਾਰਨ ਗਹਿਰੀ ਚਿੰਤਾਂ ਪਾਈ ਜਾ ਰਹੀ ਹੈ।

 ਪੰਜਾਬ ਦੇ ਲੋਕਾਂ ਲਈ ਵੇਖਣ ਵਾਸਤੇ ਨੀਂਹ ਪੱਥਰ ਜ਼ਰੂਰ ਰੱਖੇ, ਪਰ ਵਿਕਾਸ ਨਹੀਂ ਹੋਇਆ..!

ਇਸ ਮੌਕੇ ਜਾਣਕਾਰੀ ਦਿੰਦਿਆਂ ਹਰ ਵਾਰ ਇਨ੍ਹਾਂ ਡਰੇਨਾਂ ਦੀ ਪਾਣੀ ਦੀ ਮਾਰ ਝੱਲਣ ਵਾਲੇ ਇਲਾਕੇ ਦੇ ਕਿਸਾਨਾਂ ਨਿਹਾਲ ਸਿੰਘ ਨੰਦਗੜ੍ਹ, ਬਲਜਿੰਦਰ ਸਿੰਘ ਗੋਗੀ ਚੰਨੋਂ, ਰਾਜਿੰਦਰ ਸਿੰਘ ਸਾਬਕਾ ਸਰਪੰਚ ਮੁਨਸ਼ੀਵਾਲਾ, ਬੱਬੀ ਵੜੈਚ, ਵਰਖਾ ਸਿੰਘ, ਜਤਿੰਦਰ ਸਿੰਘ ਜੱਜ, ਸਰਦਾਰਾ ਖਾਨ, ਤਾਜ ਖਾਨ, ਸੁਖਵਿੰਦਰ ਸਿੰਘ, ਜਸਵੀਰ ਸਿੰਘ, ਹਰਭਜਨ ਸਿੰਘ, ਲਖਵੀਰ ਸਿੰਘ ਮਹਿਸਮਪੁਰ, ਗੁਰਜੰਟ ਸਿੰਘ ਗਹਿਲਾ, ਪਰਮਜੀਤ ਸਿੰਘ ਖੇੜੀ, ਨਿਰਭੈ ਸਿੰਘ ਨੰਦਗੜ੍ਹ, ਦਵਿੰਦਰ ਸਿੰਘ ਸਮੇਤ ਹੋਰ ਕਈ ਕਿਸਾਨਾਂ ਨੇ ਦੱਸਿਆ ਕਿ ਬਰਸਾਤੀ ਪਾਣੀ ਦੇ ਨਿਕਾਸ ਵਾਲੀਆਂ ਸਰਹਿੰਦ ਚੌਅ, ਲਹਿਰਾ ਡ੍ਰੇਨ, ਨਾਭਾ ਡ੍ਰੇਨ ਅਤੇ ਰੋਹਟੀ ਡ੍ਰੇਨ ਇਲਾਕੇ ਦੇ ਦਰਜਨਾਂ ਪਿੰਡਾਂ ’ਚੋਂ ਹੋ ਕੇ ਲੰਘਦੀਆਂ ਹਨ।

ਜਾਣੋ ਬੀਬੀ ਬਾਦਲ ਨੇ ‘ਆਪ’ ਨੂੰ ਕਿਉਂ ਕਿਹਾ ਕਾਂਗਰਸ ਦੀ ‘ਬੀ’ ਟੀਮ (ਵੀਡੀਓ)

PunjabKesari

ਜਦੋਂ ਵੀ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਇਨ੍ਹਾਂ ਡੇ੍ਰਨਾਂ ’ਚ ਵਿਭਾਗ ਵੱਲੋਂ ਹੜ੍ਹਾਂ ਦੇ ਖਤਰੇ ਨੂੰ ਭਾਪਦੇ ਹੋਏ ਨਹਿਰਾਂ ਤੱਕ ਦੇ ਵਾਧੂ ਪਾਣੀ ਨੂੰ ਵੀ ਛੱਡ ਦਿੱਤਾ ਜਾਂਦਾ ਹੈ। ਕਿਸਾਨਾਂ ਨੇ ਦੱਸਿਆ ਕਿ ਸਫਾਈ ਦੀ ਘਾਟ ਦੇ ਚਲਦਿਆਂ ਇਨ੍ਹਾਂ ਡ੍ਰੇਨਾਂ ਵਿਚਲਾ ਪਾਣੀ ਓਵਰਫਲੋ ਹੋ ਕੇ ਉਨ੍ਹਾਂ ਦੇ ਖੇਤਾਂ ’ਚ ਭਰ ਜਾਂਦਾ ਹੈ। ਹਰ ਸਾਲ ਇਲਾਕੇ ’ਚ ਕਈ ਸੈਂਕੜੇ ਏਕੜ ਪਾਣੀ ’ਚ ਡੁੱਬ ਜਾਣ ਕਾਰਨ ਖਰਾਬ ਹੋ ਜਾਂਦੀ ਹੈ। ਇਹ ਪਾਣੀ ਪਿੰਡਾਂ ਦੇ ਅਬਾਦੀ ਵਾਲੇ ਖੇਤਰਾਂ ’ਚ ਵੀ ਭਰ ਜਾਣ ਕਾਰਨ ਕਾਫੀ ਨੁਕਸਾਨ ਹੁੰਦਾ ਹੈ, ਜਿਸ ਨਾਲ ਇਲਾਕੇ ’ਚ ਹੜ੍ਹਾਂ ਵਾਲੀ ਸਥਿਤੀ ਬਣ ਜਾਂਦੀ ਹੈ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਵੀ ਸਹਰਿੰਦ ਚੌਅ ਅਤੇ ਇਨ੍ਹਾਂ ਡ੍ਰੇਨਾਂ ਦੀ ਵਿਭਾਗ ਵੱਲੋਂ ਕਥਿਤ ਤੌਰ ’ਤੇ ਚੰਗੀ ਤਰ੍ਹਾਂ ਸਫਾਈ ਨਹੀਂ ਕਰਵਾਈ ਗਈ। ਜਿਸ ਕਾਰਨ ਡ੍ਰੇਨਾਂ ਵਿਚ ਜੰਗਲੀ ਬੂਟੀ ਅਤੇ ਹੋਰ ਘਾਹ ਫੂਸ ਵੱਡੀ ਮਾਤਰਾ ’ਚ ਉਘਿਆ ਹੋਇਆ ਹੈ ਅਤੇ ਇਨ੍ਹਾਂ ਡ੍ਰੇਨਾਂ ’ਚ ਕਈ ਪੁਲ ਬਹੁਤ ਹੀ ਨੀਵੇ ਹਨ ਇਹ ਜੰਗਲੀ ਬੂਟੀ, ਘਾਹ ਫੂਸ ਅਤੇ ਪਾਣੀ ਵਿਚ ਤੈਰ ਆਉਣ ਵਾਲਾ ਹੋਰ ਕੁੜਾ ਕੱਰਕਟ ਵੈਗਰਾ ਇਨ੍ਹਾਂ ਪੁਲਾ ਹੇਠ ਫਸ ਜਾਣ ਕਾਰਨ ਇਥੇ ਪਾਣੀ ਦੀ ਡਾਫ ਲੱਗ ਜਾਣ ਕਾਰਨ ਪਾਣੀ ਦੀ ਨਿਕਾਸੀ ਰੁੱਕ ਜਾਂਦੀ ਹੈ ਅਤੇ ਫਿਰ ਡ੍ਰੇਨਾਂ ਵਿਚਲਾ ਪਾਣੀ ਓਵਰਫਲੋ ਹੋ ਕੇ ਨਾਲ ਲਗਦੇ ਨਵੇ ਖੇਤਾਂ ਅਤੇ ਪਿੰਡਾਂ ਵਿਚ ਭਰ ਜਾਂਦਾ ਹੈ।

ਤੰਦਰੁਸਤ ਤੇ ਖ਼ੂਬਸੂਰਤ ਚਮੜੀ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਰੋਜ਼ ਕਰੋ ਇਹ ਕੰਮ

ਕਿਸਾਨਾਂ ਨੇ ਰੋਸ ਜਾਹਿਰ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਡ੍ਰੇਨਾਂ ਉਪਰ ਕਈ ਜਗ੍ਹਾਂ ਨਜਾਇਜ਼ ਕਬਜ਼ੇ ਵੀ ਕੀਤੇ ਹੋਏ ਹਨ। ਪਰ ਵਿਭਾਗ ਨੇ ਨਾ ਹੀ ਇਨ੍ਹਾਂ ਡ੍ਰੇਨਾਂ ਉਪਰੋਂ ਇਹ ਨਜਾਇਜ਼ ਕਬਜੇ ਖਾਲੀ ਕਰਵਾਉਣ ਲਈ ਕੋਈ ਠੋਸ ਕਾਰਵਾਈ ਕੀਤੀ ਹੈ ਤਾਂ ਨਾ ਹੀ ਇਸ ਵਾਰ ਮੌਸਮ ਵਿਭਾਗ ਦੇ ਜਿਆਦਾ ਬਰਸਾਤ ਹੋਣ ਦੇ ਸੰਕੇਤ ਦੇਣ ਦੇ ਬਾਵਜੂਦ ਇਨ੍ਹਾਂ ਡ੍ਰੇਨਾਂ ਦੀ ਚੰਗੀ ਤਰ੍ਹਾਂ ਸਫਾਈ ਕਰਵਾਈ ਹੈ। ਜਿਸ ਕਾਰਨ ਇਸ ਵਾਰ ਵੀ ਇਥੇ ਕਿਸਾਨਾਂ ਨੂੰ ਹੜ੍ਹਾਂ ਵਾਲੀ ਸਥਿਤੀ ਬਣਨ ਦਾ ਖਤਰਾ ਡਰਾ ਰਿਹਾ ਹੈ।

ਕੋਲੋਰੈਕਟਲ ਕੈਂਸਰ ਨੂੰ ਸਮੇਂ ਤੋਂ ਪਹਿਲਾ ਸਮਝਣਾ ਹੈ ਜ਼ਰੂਰੀ, ਜਾਣੋ ਕਿਉਂ


rajwinder kaur

Content Editor

Related News