ਡਾ. ਬਲਵੀਰ ਸਿੰਘ ਸਕੂਲ ਵਿਖੇ ਬਾਲ ਦਿਵਸ ਸਬੰਧੀ ਮੁਕਾਬਲੇ ਕਰਵਾਏ

11/13/2021 4:54:49 PM

ਭਗਤਾ ਭਾਈਕਾ (ਪਰਮਜੀਤ ਢਿੱਲੋਂ)-ਡਾ. ਬਲਵੀਰ ਸਿੰਘ ਸਕੂਲ ਆਫ਼ ਐਕਸੀਲੈਂਸ ਭਗਤਾ ਭਾਈ ਵਿਖੇ ਅੱਜ ਬਾਲ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਬੱਚਿਆਂ ਵਿਚਕਾਰ ਖੇਡ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ਬੱਚਿਆਂ ਵੱਲੋਂ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਨਰਿੰਦਰ ਸਿੰਗਲਾ ਨੇ ਦੱਸਿਆ ਕਿ ਸਮਾਗਮ ਦੌਰਾਨ ਬੱਚਿਆਂ ਵਿਚਕਾਰ ਨਿੰਬੂ ਦੌੜ, ਕਿਤਾਬ ਦੌੜ, ਸਾਧਾਰਨ ਦੌੜ, ਡੱਡੂ ਦੌੜ, ਪੁੱਠੀ ਦੌੜ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ਸਾਧਾਰਨ ਦੌੜ ’ਚ ਅਨਮੋਲ ਕੌਰ  (ਛੇਵੀਂ ਜਮਾਤ) ਨੇ ਪਹਿਲਾ, ਸੁਖਨੂਰ ਕੌਰ (ਚੌਥੀ ਜਮਾਤ) ਨੇ ਦੂਜਾ ਸਥਾਨ ਹਾਸਿਲ ਕੀਤਾ। ਡੱਡੂ ਦੌੜ ’ਚ ਗੁਰਸਿਮਰਨ ਪਾਲ ਸਿੰਘ (ਤੀਜੀ ਜਮਾਤ) ਨੇ ਪਹਿਲਾ, ਮਨੀਕਰਨ ਸਿੰਘ (ਚੌਥੀ ਜਮਾਤ) ਅਤੇ ਸਹਿਜਦੀਪ ਕੌਰ (ਤੀਜੀ ਜਮਾਤ) ਨੇ ਦੂਜਾ ਸਥਾਨ ਲਿਆ। ਨਿੰਬੂ ਦੌੜ ਵਿਚ ਬਿਕਰਮਜੀਤ ਸਿੰਘ (ਪੰਜਵੀਂ ਜਮਾਤ) ਨੇ ਪਹਿਲਾ ਅਤੇ ਅਨਮੋਲ ਕੌਰ (ਛੇਵੀਂ ਜਮਾਤ) ਨੇ ਦੂਜਾ ਸਥਾਨ, ਪੁੱਠੀ ਦੌੜ ਵਿਚ ਅਮਰਿੰਦਰ ਸਿੰਘ (ਤੀਜੀ ਜਮਾਤ) ਨੇ ਪਹਿਲਾ, ਜਸਪ੍ਰੀਤ ਕੌਰ (ਤੀਜੀ ਜਮਾਤ) ਦੂਜਾ ਸਥਾਨ ਪ੍ਰਾਪਤ ਕੀਤਾ। ਕਿਤਾਬ ਦੌੜ ’ਚ ਪ੍ਰਭਜੋਤ ਕੌਰ (ਪੰਜਵੀਂ ਜਮਾਤ) ਨੇ ਪਹਿਲਾ, ਸਚਨੂਰ ਕੌਰ (ਚੌਥੀ ਜਮਾਤ) ਅਤੇ ਤਲਵਿੰਦਰ ਸਿੰਘ (ਪੰਜਵੀਂ ਜਮਾਤ) ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਚੇਅਰਮੈਨ ਡਾ. ਪ੍ਰਨੀਤ ਕੌਰ ਦਿਉਲ ਅਤੇ ਪ੍ਰਿੰਸੀਪਲ ਨਰਿੰਦਰ ਸਿੰਗਲਾ ਨੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਖੇਡਾਂ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਹਰ ਵਿਦਿਆਰਥੀ ਨੂੰ ਖੇਡਾਂ ਅੰਦਰ ਵੀ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ। ਮੁਕਾਬਲਿਆਂ ਦੌਰਾਨ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਵੱਲੋਂ ਮੁਬਾਰਕਬਾਦ ਦਿੰਦੇ ਹੋਏ ਯਾਦਗਾਰੀ ਸਨਮਾਨ ਚਿੰਨ੍ਹ ਤਕਸੀਮ ਕੀਤੇ ਗਏ। ਇਸ ਸਮੇਂ ਅਕਸ਼ੈ ਸ਼ਰਮਾ, ਮੈਡਮ ਸਿਮਰਜੀਤ ਕੌਰ ਭਗਤਾ, ਸਤਵਿੰਦਰ ਸਿੰਘ ਭਗਤਾ, ਬਬਨਦੀਪ ਸ਼ਰਮਾ, ਜੋਤੀ ਰਾਣੀ, ਪਰਮਿੰਦਰ ਕੌਰ ਪੱਤੋਂ, ਮਨਪ੍ਰੀਤ ਕੌਰ ਭਗਤਾ, ਰਾਜਿੰਦਰ ਕੌਰ, ਰੂਬਨਦੀਪ ਕੌਰ, ਅਰਸ਼ਦੀਪ ਕੌਰ ਆਦਿ ਹਾਜ਼ਰ ਸਨ।


Manoj

Content Editor

Related News