ਡਾ. ਰਾਏ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਬੁਢਲਾਡਾ ਡਿਪੂ ਵਿਖੇ ਲਏ ਕੋਰੋਨਾ ਸੈਂਪਲ

12/11/2020 5:15:18 PM

ਬੁਢਲਾਡਾ(ਮਨਜੀਤ): ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਦੀਆਂ ਦਿਸ਼ਾ ਨਿਰਦੇਸ਼ਾ ਤਹਿਤ  ਪੀ.ਆਰ.ਟੀ.ਸੀ.ਬੁਢਲਾਡਾ ਡਿਪੂ ਵਿਖੇ ਲਗਾਤਾਰ ਦੂਜੀ ਵਾਰ ਕੋਰੋਨਾ ਸੈਂਪਲਿੰਗ ਕਰਵਾਈ ਗਈ। ਪਿਛਲੇ ਮਾਰਚ ਮਹੀਨੇ ਤੋਂ ਬਿਨ੍ਹਾਂ ਕਿਸੇ ਛੁੱਟੀ ਦੇ ਸੈਂਪਲ ਲੈਣ ਦੀ ਪ੍ਰਕਿਰਿਆ ਜਾਰੀ ਰੱਖ ਰਹੇ ਜ਼ਿਲ੍ਹਾ ਸੈਂਪਲਿੰਗ ਟੀਮ ਇੰਚਾਰਜ ਡਾ: ਰਣਜੀਤ ਸਿੰਘ ਰਾਏ ਵੱਲੋਂ ਅੱਜ ਆਪਣੀ ਵਿਆਹ ਦੀ ਵਰ੍ਹੇਗੰਢ ਮੌਕੇ ਵੀ ਛੁੱਟੀ ਨਾ ਲੈ ਕੇ ਅੱਜ ਦਾ ਇਹ ਕਾਰਜ ਇਸ ਵਰ੍ਹੇਗੰਡ ਨੂੰ ਹੀ ਸਮਰਪਿਤ ਕੀਤਾ ਗਿਆ। ਅੱਜ ਉਨ੍ਹਾਂ ਡਿਪੂ ਵਿਖੇ ਇਥੇ ਮੁਲਾਜ਼ਮਾਂ ਦੇ 85 ਦੇ ਕਰੀਬ ਸੈਂਪਲ ਲਏ। ਇਸ ਮੌਕੇ ਸਿਹਤ ਵਿਭਾਗ ਤੇ ਪੀ. ਆਰ. ਟੀ. ਸੀ. ਦੇ  ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵੀ ਡਾ: ਰਾਏ ਨੂੰ ਵਰ੍ਹੇਗੰਢ ਦੀ ਵਧਾਈ ਦਿੰਦਿਆ ਉਨ੍ਹਾਂ ਦੇ ਕਾਰਜ ਦੀ ਸ਼ਲਾਘਾਂ ਕੀਤੀ। ਸੰਬੋਧਨ ਕਰਦਿਆ ਡਾ: ਰਾਏ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਨੂੰ ਬਾਅਦ 'ਚ ਰੱਖਿਆ ਗਿਆ।

ਇਸ ਲਈ ਉਨ੍ਹਾਂ ਦਾ ਪਰਿਵਾਰ ਵੀ ਸਹਿਮਤ ਹੈ ਜਿਸ ਦੇ ਸਹਿਯੋਗ ਨਾਲ ਹੀ ਸਭ ਸੰਭਵ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਿਨ੍ਹਾਂ ਸਮਾਂ ਵੈਕਸੀਨ ਨਹੀਂ ਆਉਂਦੀ ਆਪਾਂ ਸਾਰਿਆਂ ਨੂੰ ਮਾਸਕ ਹੀ ਵੈਕਸੀਨ” ਦਾ ਮੰਤਰ (ਸਾਰਿਆਂ ਨੂੰ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ) ਨਾਲ ਅਸੀਂ ਕੋਰੋਨਾ ਨੂੰ ਹਰਾ ਸਕਦੇ ਹਾਂ। ਇਸ ਦੇ ਨਾਲ-ਨਾਲ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ, ਭੀੜ ਵਾਲੀ ਜਗ੍ਹਾਂ ਤੇ ਜਾਣ ਤੋਂ ਪਰਹੇਜ਼ ਕਰੋ। ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਚੰਗੀ ਤਰ੍ਹਾਂ ਨਾਲ ਧੋਵੋ। ਡਾਕਟਰ ਰਾਏ ਨੇ ਲੋਕਾਂ ਨੂੰ ਇਹ ਵੀ ਆਖਿਆ ਕਿ ਜੇਕਰ ਕਿਸੇ ਨੂੰ ਬੁਖ਼ਾਰ, ਜ਼ੁਕਾਮ, ਖਾਂਸੀ, ਹੈ ਤਾਂ ਪਹਿਲਾਂ ਕੋਰੋਨਾ ਦਾ ਟੈਸਟ ਜ਼ਰੂਰ ਕਰਵਾਓ ਜੋ ਕਿ ਸਾਰੇ ਸਰਕਾਰੀ ਹਸਪਤਾਲਾਂ 'ਚ ਮੁਫਤ ਹੋ ਰਿਹਾ ਹੈ।

ਉਨ੍ਹਾਂ ਸ਼੍ਰੀ ਪਰਵੀਨ ਕੁਮਾਰ ਜਨਰਲ ਮੈਨੇਜਰ ਪੀ.ਆਰ.ਟੀ.ਸੀ. ਬੁਢਲਾਡਾ ਦੇ ਸਹਿਯੋਗ ਲਈ ਧੰਨਵਾਦ ਕੀਤਾ। ਅਜੀਤ ਸਿੰਘ ਮਾਨ ਸੀਨੀਅਰ ਸਹਾਇਕ, ਸਰਬਜੀਤ ਸਿੰਘ ਇੰਸਪੈਕਟਰ, ਹਰਜਿੰਦਰ ਸਿੰਘ ਐੱਮ.ਐੱਸ.ਆਈ, ਅੰਗਰੇਜ ਸਿੰਘ ਹੈੱਡ ਮਕੈਨਿਕ, ਸ਼੍ਰੀ ਜਗਦੇਵ ਸਿੰਘ, ਹਰਮਨਦੀਪ ਸ਼ਰਮਾ ਟੀ.ਐੱਸ.ਵੀ.ਸੀ. ਨੇ ਸਿਹਤ ਵਿਭਾਗ ਵੱਲੋਂ ਆਏ ਡਾਕਟਰ ਰਣਜੀਤ ਸਿੰਘ ਰਾਏ ਅਤੇ ਉਨ੍ਹਾਂ ਦੀ ਟੀਮ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਐੱਸ.ਆਈ. ਭੁਪਿੰਦਰ ਸਿੰਘ, ਬੀ.ਈ.ਈ. ਜਗਤਾਰ ਸਿੰਘ, ਵਿਸ਼ਾਲ ਕੁਮਾਰ,ਗੁਰਿੰਦਰ ਸ਼ਰਮਾ ਦਵਿੰਦਰ ਸ਼ਰਮਾ, ਪਵਨ ਕੁਮਾਰ ਆਦਿ ਤੋਂ ਇਲਾਵਾ ਡਿਪੂ ਮੁਲਾਜ਼ਮਾਂ ਨੇ ਵੀ ਡਾ: ਰਾਏ ਨੂੰ ਤੋਹਫੇ ਦਿੱਤੇ।


Aarti dhillon

Content Editor

Related News