ਡਾ. ਸਿੱਧੂ ਨੂੰ ਬੀਜ਼ ਪ੍ਰਮਾਣਨ ਸੰਸਥਾ ਦਾ ਡਾਇਰਕੈਟਰ ਕੀਤਾ ਨਿਯੁਕਤ

11/06/2020 3:03:42 PM

ਸ਼ੇਰਪੁਰ(ਅਨੀਸ਼ ਗਰਗ): ਪੰਜਾਬ ਸਰਕਾਰ ਵੱਲੋਂ ਡਾਕਟਰ ਸੁਖਦੇਵ ਸਿੰਘ ਸਿੱਧੂ ਜੁਆਇੰਟ ਡਾਇਰੈਕਟਰ (ਪੀ.ਪੀ.) ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਪੈਸਟੀਸਾਈਡਜ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਵਾਇਸ ਪ੍ਰਧਾਨ ਅਤੇ ਬਾਂਸਲ ਗਰੁੱਪ ਦੇ ਐੱਮ. ਡੀ. ਸੰਜੀਵ ਬਾਂਸਲ ਨੇ ਡਾ. ਸੁਖਦੇਵ ਸਿੰਘ ਸਿੱਧੂ ਨੂੰ ਮਿਲ ਕੇ ਵਧਾਈ ਦਿੱਤੀ ਅਤੇ ਕਿਹਾ ਕਿ ਡਾ. ਸਿੱਧੂ ਬਹੁਤ ਹੀ 
ਸੂਝਵਾਨ ਅਤੇ ਇਮਾਨਦਾਰ ਅਫਸਰਾਂ 'ਚੋਂ ਇਕ ਹਨ। ਜਿਨ੍ਹਾਂ ਨੇ ਪੰਜਾਬ ਦੇ ਸੰਗਰੂਰ, ਫਰੀਦਕੋਟ, ਮੁਕਤਸਰ, ਬਠਿੰਡਾ ਆਦਿ ਜ਼ਿਲ੍ਹਿਆਂ ਅੰਦਰ ਵੱਖ-ਵੱਖ ਅਹੁਦਿਆਂ 'ਤੇ ਰਹਿੰਦੇ ਹੋਏ ਕਿਸਾਨਾਂ ਦੀ ਭਲਾਈ ਲਈ ਬਹੁਤ ਵਧੀਆ ਕੰਮ ਕੀਤੇ ਹਨ। ਸਾਲ 2016 ਦੌਰਾਨ ਪੰਜਾਬ ਸਰਕਾਰ ਵੱਲੋਂ ਕਪਾਹ ਦੀ ਫਸਲ ਨੂੰ ਪ੍ਰਫੁੱਲਿਤ ਕਰਨ ਲਈ ਤਿੰਨ ਰਾਜਾਂ ਦੀ ਕਮੇਟੀ ਅੰਦਰ ਡਾ. ਸਿੱਧੂ  ਨੂੰ ਨੋਡਲ ਅਫਸਰ ਨਿਯੁਕਤ ਕੀਤਾ ਸੀ। ਉਸ ਮੌਕੇ ਡਾ. ਸਿੱਧੂ ਨੇ ਪੰਜਾਬ ਖੇਤੀਬਾੜੀ ਯੂਨੀਵਰਸਟੀ ਨਾਲ ਤਾਲਮੇਲ ਕਰਕੇ ਕਪਾਹ ਦੀ ਮਰ ਰਹੀ ਫਸਲ ਨੂੰ ਕਾਮਯਾਬ ਕਰਨ 'ਚ ਯਾਦਗਾਰ ਰੋਲ ਅਦਾ ਕੀਤਾ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੋਪਲ ਕੰਪਨੀ ਦੇ ਡਾਇਰੈਕਟਰ ਹੈਲਿਕ ਬਾਂਸਲ, ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਪੈਸਟੀਸਾਈਡਜ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।


Aarti dhillon

Content Editor

Related News