ਦਾਜ ਦੀ ਮੰਗ ਕਰਨ ਵਾਲੇ ਪਤੀ ਖ਼ਿਲਾਫ ਮਾਮਲਾ ਦਰਜ

08/22/2020 3:34:37 PM

ਜਲਾਲਾਬਾਦ (ਜਤਿੰਦਰ,ਨਿਖੰਜ): ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਸੀਨੀਅਰ ਪੁਲਸ ਕਪਤਾਨ ਫ਼ਾਜ਼ਿਲਕਾ ਦੇ ਆਦੇਸ਼ਾਂ 'ਤੇ ਪਤਨੀ ਪਾਸੋ ਦਾਜ ਦੀ ਮੰਗ ਕਰਨ ਵਾਲੇ ਪਿੰਡ ਸਤੀਰ ਵਾਲਾ ਦੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਜਲਾਲਾਬਾਦ ਦੇ ਏ.ਐੱਸ.ਆਈ ਮੱਖਣ ਸਿੰਘ ਨੇ ਦੱਸਿਆ ਕਿ ਰੁਪਿੰਦਰ ਕੌਰ ਪੁੱਤਰੀ ਕਿਰਪਾਲ ਸਿੰਘ ਵਾਸੀ ਕਮਰੇ ਵਾਲਾ ਦੇ ਵਲੋਂ ਦਰਖਾਸਤ ਨੰਬਰ 1522  ਸਪੈਸ਼ਲ ਪੀ.ਸੀ ਮਿਤੀ 12-06-2020 ਵਲੋਂ ਰੁਪਿੰਦਰ ਕੌਰ ਪੁੱਤਰੀ ਕਿਰਪਾਲ ਸਿੰਘ ਵਾਸੀ ਕਮਰੇ ਵਾਲਾ ਵਲੋਂ ਦਿੱਤੀ ਗਈ ਸੀ ਅਤੇ ਜਿਸਦੇ 'ਚ ਉਸਨੇ ਕਿਹਾ ਕਿ ਉਸਦਾ ਵਿਆਹ ਦਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਸਤੀਰ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਨਾਲ 23-08-2019 ਨੂੰ ਹੋਇਆ ਸੀ।

ਇਹ ਵੀ ਪੜ੍ਹੋ: ਬਾਦਲਾਂ ਨੂੰ ਪਾਰਟੀ 'ਚੋਂ ਕੱਢਣਾ ਮੁਸ਼ਕਲ : ਢੀਂਡਸਾ

ਵਿਆਹੁਤਾ ਨੇ ਦੱਸਿਆ ਕਿ ਵਿਆਹ ਦੇ 3/4 ਦਿਨਾਂ ਬਾਅਦ ਹੀ ਪਤੀ-ਪਤਨੀ ਦਾ ਆਪਸ 'ਚ ਲੜਾਈ ਝਗੜਾ ਸ਼ੁਰੂ ਹੋ ਗਿਆ। ਜਿਸ ਤੇ ਉਸਦੇ ਪਤੀ ਦਵਿੰਦਰ ਸਿੰਘ ਹਰ ਰੋਜ਼ ਦਾਜ ਲਿਆਉਣ ਦੀ ਮੰਗ ਕਰਦਾ ਸੀ ਅਤੇ ਉਸਦੇ ਨਾਲ ਮਾਰਕੁੱਟ ਕਰਦਾ ਰਹਿੰਦਾ ਸੀ। ਜਿਸਦੇ ਅਧਾਰ 'ਤੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਸੀਨੀਅਰ ਕਪਤਾਨ ਪੁਲਸ ਦੇ ਆਦੇਸ਼ਾਂ ਦੇ ਤਹਿਤ ਜਾਂਚ ਪੜਤਾਲ ਕਰਕੇ ਦਾਜ ਦੀ ਮੰਗ ਕਰਨ ਵਾਲੇ ਪਤੀ ਖ਼ਿਲਾਫ਼ ਧਾਰਾ 498 ਦੇ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਐੱਸ.ਬੀ.ਆਈ. ਬਰਾਂਚ 'ਚ ਸਾਇਰਨ ਵੱਜਣ ਨਾਲ ਮਚੀ ਤੜਥੱਲੀ, ਜਾਣੋ ਪੂਰਾ ਮਾਮਲਾ

Shyna

This news is Content Editor Shyna