ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ''ਚ ਮੁਲਜ਼ਮ ਨੂੰ ਭੇਜਿਆ ਜੇਲ

09/16/2020 12:00:52 PM

ਅਬੋਹਰ (ਸੁਨੀਲ): ਥਾਣਾ ਖੂਈਆਂ ਸਰਵਰ ਮੁੱਖੀ ਰਮਨ ਕੁਮਾਰ ਅਤੇ ਸਹਾਇਕ ਸਬ-ਇੰਸਪੈਕਟਰ ਸੁਖਪਾਲ ਸਿੰਘ ਨੇ ਇਕ ਜਨਾਨੀ ਦੇ ਬਿਆਨਾਂ ਦੇ ਆਧਾਰ 'ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਬੀਤੇ ਦਿਨੀਂ ਕਾਬੂ ਕੀਤੇ ਗਏ ਜਨਾਨੀ ਦੇ ਪਤੀ ਤਰਣ ਕੁਮਾਰ ਉਰਫ ਤਾਰਾ ਚੰਦ ਪੁੱਤਰ ਬਲਵੀਰ ਸੋਨੀ ਵਾਸੀ ਸਪਾਂਵਾਲੀ ਨੂੰ ਮਾਣਯੋਗ ਜੱਜ ਮੈਡਮ ਸੁਮਿਤਾ ਸਭਰਵਾਲ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਮਾਣਯੋਗ ਜੱਜ ਨੇ ਉਸਨੂੰ ਜੇਲ ਭੇਜਣ ਦੇ ਆਦੇਸ਼ ਦਿੱਤੇ।

ਇਹ ਵੀ ਪੜ੍ਹੋ: ਲਾਪਤਾ ਵਿਆਹੁਤਾ ਦੀ ਲਾਸ਼ ਰਜਬਾਹੇ 'ਚੋਂ ਮਿਲਣ ਕਾਰਨ ਫ਼ੈਲੀ ਸਨਸਨੀ; ਪਰਿਵਾਰ ਨੇ ਪਤੀ ਸਿਰ ਮੜਿਆ ਦੋਸ਼

ਵਰਣਨਯੋਗ ਹੈ ਕਿ ਥਾਣਾ ਖੂਈਆਂ ਸਰਵਰ ਪੁਲਸ ਨੇ ਪ੍ਰਿਆ ਸੋਨੀ ਪਤਨੀ ਤਾਰਾ ਚੰਦ ਵਾਸੀ ਜੋਧਪੁਰ ਕੀਰਤੀਨਗਰ ਰਾਜਸਥਾਨ ਦੇ ਬਿਆਨਾਂ ਦੇ ਆਧਾਰ 'ਤੇ ਉਸਨੂੰ ਦਾਜ ਲਈ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਉਸਦੇ ਪਤੀ ਤਰਣ ਕੁਮਾਰ ਉਰਫ ਤਾਰਾ ਚੰਦ ਪੁੱਤਰ ਬਲਵੀਰ ਸੋਨੀ ਵਾਸੀ ਸਪਾਂਵਾਲੀ, ਸਹੁਰਾ ਬਲਵੀਰ ਰਾਮ, ਸੱਸ ਸਰਸਵਤੀ ਅਤੇ ਨਨਾਣ ਸ਼ਿਮਲਾ ਦੇ ਵਿਰੁੱਧ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ: ਖੇਤੀ ਆਰਡੀਨੈਂਸ ਖ਼ਿਲਾਫ਼ ਕਿਸਾਨਾਂ ਨਾਲ ਡਟ ਕੇ ਖੜੇਗਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ: ਪਰਮਿੰਦਰ ਢੀਂਡਸਾ


Shyna

Content Editor

Related News