ਤਲਾਕ ਤੇ ਪਤੀ ਦੀ ਮੌਤ ਤੋਂ ਬਾਅਦ ਘਰੇਲੂ ਹਿੰਸਾ ਦਾ ਕੇਸ ਕਰਨਾ ਕਾਨੂੰਨ ਦੀ ਦੁਰਵਰਤੋ : ਹਾਈ ਕੋਰਟ

10/12/2019 1:42:02 AM

ਚੰਡੀਗੜ੍ਹ — ਤਲਾਕ ਦੇ ਇਕ ਦਹਾਕੇ ਅਤੇ ਪਤੀ ਦੀ ਮੌਤ ਦੇ ਇਕ ਸਾਲ ਬਾਅਦ ਪਰਿਵਾਰ ਵਾਲਿਆਂ ਖਿਲਾਫ ਘਰੇਲੂ ਹਿੰਸਾ ਦੇ ਕੇਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਾਨੂੰਨ ਦੀ ਦੁਰਵਰਤੋ ਕਰਨ ਵਾਲਾ ਕਰਾਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਸ਼ਿਕਾਇਤ ਦਾਖਲ ਕਰਨ ਦੀ ਸਮਾਂ ਸੀਮਾ ਨਹੀਂ ਹੈ ਪਰ ਤਲਾਕ ਦੇ ਇਕ ਦਹਾਕੇ ਅਤੇ ਪਤੀ ਦੀ ਮੌਤ ਤੋਂ ਬਾਅਦ ਅਜਿਹੀ ਸ਼ਿਕਾਇਤ ਸ਼ੱਕ ਪੈਦਾ ਕਰਦਾ ਹੈ।

ਪਟੀਸ਼ਨ ਦਾਖਲ ਕਰਦੇ ਹੋਏ ਪੀੜਤ ਪਤਨੀ ਨੇ ਦੱਸਿਆ ਕਿ ਉਹ ਜੰਮੂ ਦੀ ਰਹਿਣ ਵਾਲੀ ਹੈ ਅਤੇ ਅੰਬਾਲਾ ਦੇ ਇਕ ਵਿਅਕਤੀ ਨਾਲ ਉਸ ਨੇ ਵਿਆਹ ਕੀਤਾ ਸੀ। 1995 'ਚ ਵਿਆਹ ਤੋਂ ਬਾਅਦ ਦੋਹਾਂ ਵਿਚਾਲੇ ਕੁਝ ਸਹੀ ਨਹੀਂ ਰਿਹਾ ਅਤੇ ਉਹ ਦੋ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਆਪਣੇ ਘਰ ਵਾਪਸ ਆ ਗਈ। ਇਸ ਤੋਂ ਬਾਅਦ ਉਸ ਦੇ ਪਤੀ ਨੇ ਉਸ ਖਿਲਾਫ ਤਲਾਕ ਦਾ ਕੇਸ ਦਾਖਲ ਕਰ ਦਿੱਤਾ ਜਿਸ 'ਚ ਐਕਸ ਪਾਰਟੀ ਆਰਡਰ ਦੇ ਤਹਿਤ ਤਲਾਕ ਨੂੰ 2001 'ਚ ਮਨਜ਼ੂਰੀ ਮਿਲ ਗਈ।

ਹਾਲਾਂਕਿ ਉਸ ਦੇ ਪਤੀ ਨੇ 2003 'ਚ ਨਾਲ ਰਹਿਣ ਦੀ ਸਹਿਮਤੀ ਜਤਾਈ ਸੀ। ਜਿਸ ਤੋਂ ਬਾਅਦ 2005 'ਚ ਇਕ ਹੋਰ ਪਟੀਸ਼ਨ ਦਾਖਲ ਕਰ ਤਲਾਕ ਦਿੱਤੇ ਜਾਣ ਦੀ ਮੰਗ ਕੀਤੀ ਜੋ ਖਾਰਿਜ ਹੋ ਗਈ। 2010 'ਚ ਪਤੀ ਦੀ ਮੌਤ ਹੋ ਗਈ ਅਤੇ ਪਤੀ ਦੇ ਭਰਾਵਾਂ ਨੇ ਪਟੀਸ਼ਨ ਕਰਤਾ ਦੇ ਪਤੀ ਦੇ ਫਰਜ਼ੀ ਦਸਤਖਤ ਕਰ ਸਾਰੀ ਪ੍ਰਾਪਰਟੀ ਅਤੇ ਬਿਜਨੈੱਸ ਆਪਣੇ ਨਾਂ ਕਰ ਲਿਆ। ਇਸ ਖਿਲਾਫ ਪਟੀਸ਼ਨ ਕਰਤਾ ਗੁਜ਼ਾਰਾ ਭੱਤਾ ਦਿੱਤੇ ਜਾਣ ਲਈ ਅੰਬਾਲਾ ਜੇ.ਐੱਮ.ਆਈ.ਸੀ. ਕੋਲ ਅਰਜ਼ੀ ਦਿੱਤੀ ਜਿਸ ਨੂੰ ਮਨਜ਼ੂਰ ਕਰ ਉਸ ਨੂੰ ਗੁਜ਼ਾਰਾ ਭੱਤਾ ਦੇਣ ਦੇ ਆਦੇਸ਼ ਜਾਰੀ ਕੀਤੇ ਗਏ ਸੀ ਜਿਸ ਨੂੰ ਸੈਸ਼ਨ ਕੋਰਟ ਨੇ ਖਾਰਿਜ ਕਰ ਦਿੱਤਾ।

ਹਾਈ ਕੋਰਟ ਨੇ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਜਦੋਂ 2001 'ਚ ਦਿੱਤੀ ਗਈ ਤਲਾਕ ਦੀ ਡਿਕਰੀ ਨੂੰ ਗੈਰ-ਕਾਨੂੰਨੀ ਹੀ ਕਰਾਰ ਨਹੀਂ ਦਿੱਤਾ ਗਿਆ ਤਾਂ ਉਹ ਹਾਲੇ ਵੀ ਕਾਨੂੰਨੀ ਹੈ। ਹਾਈ ਕੋਰਟ ਨੇ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਦਿੱਤਾ ਗਿਆ ਜਿਸ ਨਾਲ ਇਹ ਸਾਬਤ ਹੋਵੇ ਕਿ ਪਟੀਸ਼ਨ ਕਰਤਾ ਪਤੀ ਨਾਲ ਉਸ ਦੇ ਭਰਾਵਾਂ ਦੇ ਸਾਂਝੇ ਘਰ 'ਚ ਲੰਬੇ ਸਮੇਂ ਲਈ ਰਹੀ ਹੈ। ਅਜਿਹੇ 'ਚ ਪਟੀਸ਼ਨ ਕਰਤਾ ਦੇ ਪਤੀ ਦੇ ਭਰਾ ਉਸ ਨੂੰ ਗੁਜ਼ਾਰਾ ਭੱਤਾ ਦੇਣ ਲਈ ਪਾਬੰਦ ਨਹੀਂ ਹਨ।


Inder Prajapati

Content Editor

Related News